Sunday, March 29, 2026

ਸਿੰਘ ਸਭਾ ਦੇ ਨਵੇਂ ਬਣੇ ਪ੍ਰਧਾਨ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

PPN1805201509ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਸ਼ਨੂੰ ਗਾਰਡਨ, ਮੰਗਲ ਬਜ਼ਾਰ ਰੋਡ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਜੀਤ ਸਿੰਘ ਪੱਪਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਦੇ ਖਾਸ ਹਿਮਾਇਤੀ ਦਵਿੰਦਰ ਸਿੰਘ ਚਾਨਾ ਨੂੰ ਲਗਭਗ 500 ਵੋਟਾਂ ਨਾਲ ਹਰਾ ਕੇ ਕਮੇਟੀ ਪ੍ਰਬੰਧਕਾਂ ਨੂੰ ਮਿਲਣ ਪਹੁੰਚੇ ਪੱਪਾ ਨੂੰ ਕਮੇਟੀ ਵੱਲੋਂ ਵਧਾਈ ਵੀ ਦਿੱਤੀ ਗਈ। ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਵੱਡੀ ਜਿੱਤ ਦਾ ਸਹਿਰਾ ਹਲਕੇ ਦੇ ਕਮੇਟੀ ਮੈਂਬਰਾਂ ਅਤੇ ਅਕਾਲੀ ਆਗੂਆਂ ਨੂੰ ਦਿੰਦੇ ਹੋਏ ਪ੍ਰਧਾਨ ਜੀ.ਕੇ. ਨੂੰ ਪੱਪਾ ਨੂੰ ਸਿਰੋਪਾਓ ਦੇਣ ਦੀ ਵੀ ਬੇਨਤੀ ਕੀਤੀ।
ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਅੋਲਖ ਨੇ ਵਿਧਾਇਕ ਜਰਨੈਲ ਸਿੰਘ ਦੀ ਤਗੜੀ ਵਿਉਂਤਬੰਦੀ ਦੇ ਬਾਵਜੂਦ ਪੱਪਾ ਦੀ ਜਿੱਤ ਨੂੰ ਸਿਰਸਾ ਦੇ ਰਣਨਿਤਕ ਕੌਸ਼ਲ ਨੂੰ ਵੀ ਸਮਰਪਿਤ ਕੀਤਾ। ਔਲਖ ਨੇ ਹੈਰਾਨੀ ਜਤਾਈ ਕਿ ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਆਗੂਆਂ ਨੂੰ ਧਾਰਮਿਕ ਮਸਲਿਆਂ ‘ਚ ਦਖਲਅੰਦਾਜ਼ੀ ਤੋਂ ਦੂਰ ਹੋਣ ਦਾ ਪਾਰਟੀ ਮੀਟਿੰਗਾਂ ‘ਚ ਆਦੇਸ਼ ਦਿੰਦੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੇ ਹੀ ਵਿਧਾਇਕ ਪਾਰਟੀ ਲਾਈਨ ਅਤੇ ਸਵਿਧਾਨਿਕ ਮਰਿਆਦਾਵਾਂ ਨੂੰ ਅਣਗੌਲਿਆਂ ਕਰਦੇ ਹੋਏ ਇਕ ਛੋਟੀ ਸਿੰਘ ਸਭਾ ਦੀਆਂ ਚੋਣਾ ‘ਚ ਵੋਟਿੰਗ ਦਿਹਾੜੇ ਦੌਰਾਨ ਸਾਰਾ ਦਿੰਨ ਬਾਹਰ ਡਿਉਟੀ ਕਰਦੇ ਹੋਏ ਆਪਣੇ ਹਿਮਾਇਤੀ ਨੂੰ ਜਿਤਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹਨ। ਔਲਖ ਨੇ ਆਪ ਆਗੂਆਂ ਨੂੰ ਪੰਥਕ ਸਿਆਸਤ ਕਰਨ ਲਈ ਪੜਦੇ ਦੇ ਪਿੱਛੇ ਕਾਰਜ ਕਰਨ ਦੀ ਬਜਾਏ ਸਾਹਮਣੇ ਆ ਕੇ ਵਿਚਾਰਧਾਰਕ ਤੌਰ ਤੇ ਲੜਾਈ ਲੜਨ ਦਾ ਵੀ ਸੱਦਾ ਦਿੱਤਾ।  ਇਸ ਮੌਕੇ ਹਲਕੇ ਦੇ ਪੱਤਵੰਤੇ ਸਿਖਾਂ ਦੇ ਨਾਲ ਹੀ ਕਮੇਟੀ ਮੈਂਬਰ ਜੀਤ ਸਿੰਘ ਖੋਖਰ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply