ਛੇਹਰਟਾ, 18 ਮਈ (ਨੋਬਲ) – ਸਪਰਿੰਗ ਡੇਲ ਸੀਨੀਅਰ ਸਕੂਲ ਦੁਆਰਾ ਸੰਸਾਰ ਦੂਰ-ਸੰਚਾਰ ਦਿਹਾੜੇ ਮੌਕੇ ਵਿਦਿਆਰਥੀਆਂ ਦੇ ਲਈ 92.7 ਬਿਗ ਐੱਫ਼ਐਮ ਦੇ ਦੌਰੇ ਦਾ ਆਯੋਜਨ ਕੀਤਾ ਗਿਆ।ਇਹ ਦਿਨ ਅੰਤਰਾਸ਼ਟਰੀ ਦੂਰਸੰਚਾਰ ਸੰਘ ਦੀ 150ਵੀ— ਵਰ੍ਹੇਗੰਢ ਅਤੇ ਪਹਿਲੇ ਅੰਤਰਾਸ਼ਟਰੀ ਟੈਲੀਗ੍ਰਾਫ਼ ਕੁਨੈਕਸ਼ਨ ਨਾਲ ਮੇਲ ਖਾਂਦਾ ਹੈ।ਬਿਗ ਐੱਫ਼.ਐਮ ਦੇ ਦੌਰੇ ਨੂੰ ਵਿਦਿਆਰਥੀਆਂ ਦੇ ਲਈ ਇਕ ਵੱਖਰਾ ਅਨੁਭਵ ਕਰਾਰ ਦੇ—ਦੇ ਹੋਏ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਦੌਰੇ ਨੇ ਵਿਦਿਆਰਥੀਆਂ ਨੂੰ ਸਾਫ਼ ਸੁਥਰੇ ਸੰਚਾਰ ਦੇ ਸਮਾਜ ਤੇ ਹੋਣ ਵਾਲੇ ਸਕਰਾਤਮਕ ਪ੍ਰਭਾਵਾਂ ਨਾਲ ਜਾਣੂ ਕਰਵਾਉਣ ਦਾ ਮੌਕਾ ਪ੍ਰਦਾਨ ਕੀਤਾ।ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਅਤੇ ਡਾਇਰੈਕਟਰ ਤੇ ਮੈਨੇਜਿੰਗ ਟਰਸਟੀ ਸਾਹਿਲਜੀਤ ਸਿੰਘ ਸੰਧੂ ਨੇ ਕਿਹਾ ਕਿ ਸਕੂਲ ਵਿੱਚ ਵਿਸ਼ਵ ਦੂਰ-ਸੰਚਾਰ ਦਿਹਾੜੇ ਦਾ ਆਯੋਜਨ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਇੰਟਰਨੇਟ ਅਤੇ ਉਸ ਨਾਲ ਸੰਬੰਧਿਤ ਵਿਕਾਸ ਅਤੇ ਸੰਚਾਰ ਦੇ ਸਾਧਨਾਂ ਅਤੇ ਪਿਛੜੇ ਖ਼ੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦੁਆਰਾ ਹੋਣ ਵਾਲੇ ਲਾਭ ਨਾਲ ਜਾਣੂ ਕਰਾਉਣਾ ਸੀ। ਉਨਾਂ ਕਿਹਾ ਕਿ ਇਹ ਡਿਜਿਟਲ ਡਿਵਾਇਡ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media