Tuesday, July 21, 2026

ਨਗਰ ਕੀਰਤਨ ਦੇ ਸਵਾਗਤ ਸੰਬੰਧੀ ਅਕਾਲੀ ਆਗੂਆਂ ਦੀ ਉਪਕਾਰ ਸਿੰਘ ਸੰਧੂ ਦੀ ਅਗਵਾਈ ‘ਚ ਬੈਠਕ

PPN1805201515ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਯਾਤਰਾ ਨਗਰ ਕੀਰਤਨ ਦੇ ਅੰਮ੍ਰਿਤਸਰ ਪਹੁੰਚਣ ‘ਤੇ ਜਿਲ਼ਾਂ ਅਕਾਲ਼ੀ ਜਥੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਨਿਘਾ ਸਵਾਗਤ ਕਰਨ ਲਈ ਅੱਜ ਇਕ ਬੈਠਕ ਜਿਲਾਂ ਅਕਾਲ਼ੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ, ਜਿੰਨ੍ਹਾਂ ਵਿਚ ਸ਼ਸਤਰ, ਸ਼ਾਸ਼ਤਰ ਤੇ ਸਸਤਰ ਸ਼ਾਮਿਲ ਹਨ ਦੀ ਦਰਸ਼ਨ ਯਾਤਰਾ ਲਈ ਅੰਮ੍ਰਿਤਸਰ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਵੱਖ ਵੱਖ ਜਗ੍ਹਾਂ ਤੇ ਇਲਾਕਾਨਿਵਾਸੀਆਂ ਦੇ ਨਾਲ ਇਸ ਪਾਵਨ ਨਿਸ਼ਾਨੀਆਂ ਦੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਰਸਤੇ ਵਿਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਆਦਿ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਧਾਰਮਿਕ ਦਰਸ਼ਨ ਯਾਤਰਾ ਨਗਰ ਕੀਰਤਨ ਦਾ ਅੰਮ੍ਰਿਤਸਰ ਆਉਣ, ਇਸ ਦੇ ਰੂਟ ਅਤੇ ਸਵਾਗਤ ਦੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ ਅਤੇ ਵੱਖ ਵੱਖ ਅਹੁਦੇਦਾਰ ਵੱਖਰੀ ਵੱਖਰੀ ਜਗਾਂ ਤੇ ਨਗਰ ਕੀਰਤਨ ਦਾ ਨਿਘਾ ਸਵਾਗਤ ਕਰਨਗੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਕੌਸਲਰ ਸ਼ਮਸ਼ੇਰ ਸਿੰਘ ਸ਼ੇਰਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਬਲਜਿੰਦਰ ਸਿੰਘ ਮੀਰਾਕੋਟ, ਭੁਪਿੰਦਰ ਸਿੰਘ ਰਾਹੀ, ਮਲਕੀਅਤ ਸਿੰਘ ਵੱਲਾ (ਸਾਰੇ ਕੌਸਲਰ), ਕੁਲਜੀਤ ਸਿੰਘ ਬ੍ਰਦਰਜ਼, ਪਲਵਿੰਦਰ ਸਿੰਘ ਰਾਣਾ, ਡਾ. ਹਰਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਮੱਮਦੂ ਚੌਹਾਨ, ਮਨਮੋਹਨ ਸਿੰਘ ਬੰਟੀ ਵੇਰਕਾ, ਅੰਮ੍ਰਿਤਪਾਲ ਸਿੰਘ ਬੱਬਲੂ, ਜੋਬਨਜੀਤ ਸਿੰਘ ਸ਼ੰਕਰਪੁਰਾ, ਚੇਅਰਮੈਨ ਗੁਰਮੇਜ ਸਿੰਘ ਹਰੀਪੁਰਾ, ਮਨਜੀਤ ਸਿੰਘ ਮੰਜਲ, ਅਮਰਜੀਤ ਸਿੰਘ ਸੋਹਲ, ਕਸ਼ਮੀਰ ਸਿੰਘ ਸੋਹਲ, ਗੁਰਪ੍ਰਤਾਪ ਸਿੰਘ ਸੋਨੂੰ, ਬਲਜੀਤ ਸਿੰਘ ਬੱਬੂ, ਲਖਬੀਰ ਸਿੰਘ ਮੋਨੀ ਵੇਰਕਾ, ਸ਼ੈਲਾ ਵਾਲੀਆ, ਜਸਪਾਲ ਸਿੰਘ ਕੋਟਖਾਲਸਾ, ਗੁਰਨਾਮ ਸਿੰਘ, ਸੁਖਰਾਜ ਸਿੰਘ ਨੰਬਰਦਾਰ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply