Sunday, March 29, 2026

ਲ਼ਾਪਤਾ ਨੀਤੂ ਸੰਧੂ ਦੀ ਖਿਆਲਾ ਕਲਾਂ ਤੋਂ ਮਿਲੀ ਲਾਸ਼, ਘੰਣੂਪੁਰ ਵਿਖੇ ਕੀਤਾ ਅੰਤਿਮ ਸੰਸਕਾਰ

ਪਰਿਵਾਰਕ ਮੈਂਬਰਾਂ ਨੇ ਪੁਲਸ ਤੋਂ ਹੱਤਿਆਰਿਆਂ ਨੂੰ ਕਾਬੂ ਕਰਨ ਦੀ ਕੀਤੀ ਮੰਗ

PPN1805201514ਛੇਹਰਟਾ, 18 ਮਈ (ਨੋਬਲ) – ਬੀਤੀ 16 ਮਈ ਦੀ ਰਾਤ ਖੰਡਵਾਲਾ ਤੋਂ ਲਾਪਤਾ ਹੋਈ ਲੜਕੀ ਗੁਰਵਿੰਦਰ ਕੌਰ ਊਰਫ ਨੀਤੂ ਸੰਧੂ ਵਾਸੀ ਨਿਊ ਹਰਗੌਬਿੰਦਪੁਰਾ ਖੰਡਵਾਲਾ ਦੀ ਲਾਸ਼ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਤੋਂ ਬਰਾਮਦ ਹੋਈ ਹੈ।ਮ੍ਰਿਤਕਾ ਦੀ ਲਾਸ਼ ਪੁਲਿਸ ਵਲੋਂ ਪੋਸਟਮਾਰਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਪਰਿਵਾ ਵਲੋਂ ਖੰਡਵਾਲਾ ਮਾਤਾ ਰਾਣੀ ਮੰਦਿਰ ਘੰਣੂਪੁਰ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।ਮ੍ਰਿਤਕਾ ਦੀ ਦੇਹ ਨੂੰ ਉਸ ਦੇ ਭਰਾ ਜਸਦੀਪ ਸਿੰਘ ਤੇ ਤਾਇਆ ਸੁਰਿੰਦਰਜੀਤ ਸਿੰਘ ਨੇ ਅਗਨੀ ਦਿੱਤੀ।ਨੀਤੂ ਦੀ ਹੱਤਿਆ ਨਾਲ ਸਾਰਾ ਇਲਾਕਾ ਸ਼ੌਕ ਵਿਚ ਹੈ।
ਨੀਤੂ ਸੰਧੂ ਮਹਿਲਾ ਮੁੱਕਤੀ ਮੋਰਚਾ ਪੰਜਾਬ ਦੀ ਜਨਰਲ ਸਕੱਤਰ ਤੇ ਸੁਵਿਧਾ ਸੈਂਟਰ ਪੱਛਮੀ ਦੀ ਮੈਂਬਰ ਵੀ ਸੀ, ਜਿਸ ਨੇ ਸਮਾਜ ਦੀ ਭਲਾਈ ਤੇ ਸਮਾਜ ਵਿਰੋਧੀ ਅਨਸਰਾਂ ਖਿਲ਼ਾਫ ਆਪਣੀ ਅਵਾਜ਼ ਚੁੱਕੀ ਹੋਈ ਸੀ। ਮ੍ਰਿਤਕਾ ਨੀਤੂ ਸੰਧੂ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਤਿੰਨਾਂ ਪੁੱਤਰ ਹਨ ਤੇ ਇਕ ਧੀ ਸੀ, ਜਿਸ ਨੂੰ ਉਨਾਂ ਪੁੱਤਰਾਂ ਵਾਂਗ ਪਾਲਿਆ ਸੀ।ਉਨਾਂ ਦੱਸਿਆ ਕਿ 16 ਮਈ ਸ਼ਨੀਵਾਰ ਦੀ ਰਾਤ ਕਰੀਬ 9 ਵਜੇ ਉਨਾਂ ਦੀ ਧੀ ਘਰੋਂ ਰੋਜਾਨਾਂ ਦੀ ਤਰਾਂ ਸੈਰ ਕਰਨ ਲਈ ਗਈ ਸੀ, ਅਤੇ ਵਾਪਿਸ ਨਹੀ ਪਰਤੀ ਤਾਂ ਉਨਾਂ ਥਾਣਾ ਛੇਹਰਟਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ। ਉਨਾਂ ਦੱਸਿਆ ਕਿ ਐਤਵਾਰ ਸ਼ਾਮ 5-00 ਵਜੇ ਦੇ ਕਰੀਬ ਉਨਾਂ ਨੂੰ ਥਾਣਾ ਲੋਪੋਕੇ ਤੋਂ ਫੋਨ ਆਇਆ ਕਿ ਪੁਲਿਸ ਨੂੰ ਇਕ ਲੜਕੀ ਦੀ ਲਾਸ਼ ਸੜਕ ਦੇ ਕਿਨਾਰੇ ਤੋਂ ਮਿਲੀ ਹੈ, ਜਦ ਉਨਾਂ ਜਾ ਕੇ ਲਾਸ਼ ਦੀ ਸ਼ਨਾਖਤ ਕੀਤੀ ਤਾਂ ਲਾਸ਼ ਨੀਤੂ ਸੰਧੂ ਦੀ ਸੀ। ਉਨਾਂ ਦੱਸਿਆ ਕਿ ਨੀਤੂ ਸੰਧੂ ਦਾ ਕੁੱਝ ਲੋਕਾਂ ਨਾਲ ਝਗੜਾ ਵੀ ਚੱਲ ਰਿਹਾ ਹੈ ਤੇ ਉਹ ਕੁੱਝ ਦਿਨ ਪਹਿਲਾਂ ਹੀ ਗਵਾਹੀ ਵੀ ਦੇ ਕੇ ਆਈ ਸੀ।ਮਾਤਾ ਬਲਵਿੰਦਰ ਕੌਰ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਲੜਕੀ ਨੂੰ ਜਿੰਨਾਂ ਅਨਸਰਾਂ ਨੇ ਵੀ ਮਾਰਿਆ ਹੈ ਉਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨਾਂ ਨੂੰ ਇੰਨਸਾਫ ਦਿਵਾਇਆ  ਜਾਵੇ।ਸੁਵਿਧਾ ਸੈਂਟਰ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜਿਲ੍ਹਾ ਤੇ ਸੁਵਿਧਾ ਸੈਂਟਰ ਛੇਹਰਟਾ ਦੇ ਇੰਚਾਰਜ ਵਿਜੇ ਕੁਮਾਰ ਨੇ ਕਿਹਾ ਕਿ ਉਹ ਮ੍ਰਿਤਕ ਨੀਤੂ ਸੰਧੂ ਦੇ ਪਰਿਵਾਰ ਨੂੰ ਇੰਨਸਾਫ ਦਵਾਉਣ ਤੇ ਹੱਤਿਆਰਿਆਂ ਨੂੰ ਕਾਬੂ ਕਰਨ ਲਈ ਕੋਈ ਕਸਰ ਨਹੀ ਛੱਡਣਗੇ।ਉਨਾਂ ਕਿਹਾ ਕਿ ਜਲਦ ਹੀ ਨੀਤੂ ਸੰਧੂ ਦੇ ਹੱਤਿਆਰਿਆਂ ਨੂੰ ਕਾਬੂ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ।ਇਸ ਮੋਕੇ ਸੁਵਿਧਾ ਸੈਂਟਰ ਦੇ ਮੈਂਬਰ ਦੀਪਕ ਸੂਰੀ, ਪ੍ਰਿੰ. ਨਿਰਮਲ ਸਿੰਘ ਬੇਦੀ, ਗੌਰਵ ਸ਼ਰਮਾ, ਤਰਸੇਮ ਸਿੰਘ ਚੰਗਿਆੜਾਂ, ਨੰਬਰਦਾਰ ਰਾਜ ਕੁਮਾਰ ਕਾਕਾ, ਅਮਿਤ, ਪ੍ਰਧਾਨ ਬਲਰਾਮ ਅਰੌੜਾ ਆਂਦਿ ਨੇ ਵੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply