ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿਕਾਸ ਨੂੰ ਹਮੇਸ਼ਾਂ ਸਮਰਪਿਤ ਰਹੇਗਾ ਟਰੱਸਟ- ਟੀਟੂ
ਅੰਮ੍ਰਿਤਸਰ, 19 ਮਈ (ਗੁਰਚਰਨ ਸਿੰਘ) – ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਦੇ ਬਾਹਰ ‘ਐਕੁਰੇਟ ਟਾਈਲ ਇੰਡਰਸਟੀ ਮੱਤੇਵਾਲ’ ਦੇ ਸਹਿਯੋਗ ਨਾਲ ਹੋਲੀ ਸਿਟੀ ਟਰੱਸਟ ਵਲੋਂ ਚੌਕ ਚਾਟੀਵਿੰਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੰਕਰੀਟ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਜਿਸ ਦੀ ਸ਼ੁਰੂਆਤ ਬਾਬਾ ਸੁੱਖਾ ਸਿੰਘ ਡੇਰਾ ਭੂਰੀ ਵਾਲਿਆਂ ਵਲੋਂ ਕੀਤੀ ਗਈ। ਇਸ ਮੌਕੇ ਸ:ਮਨਮੋਹਨ ਸਿੰਘ ਟੀਟੂ ਨੇ ਦੱਸਿਆ ਕਿ ਇਹ ਸੜਕ ਹੋ ਕਿ ਐਕੁਰੇਟ ਟਾਈਲ ਇੰਡ: ਦੇ ਸਹਿਯੋਗ ਨਾਲ ਹੋਲੀ ਸਿਟੀ ਟਰੱਸਟ ਵਲੋਂ ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਜਾਣ ਵਾਲੇ ਰੋਜ਼ਾਨਾ ਲੱਖਾਂ ਸ਼ਰਧਾਲੂਆਂ ਨੂੰ ਇਸ ਰਸਤੇ ਤੇ ਪਾਏ ਟੋਇਆਂ ਤੇ ਚਿੱਕੜ ਨਾਲ ਬਹੁਤ ਮੁਸ਼ਕਿਲ ਹੁੰਦੀ ਸੀ ਜਿਸ ਤੇ ਟਰੱਸਟ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਲੀ ਸਿਟੀ ਟਰੱਸਟ ਜੋ ਕਿ ਸ੍ਰੀ ਹਰਮੰਦਿਰ ਸਾਹਿਬ ਤੇ ਹੋਰਨਾ ਗੁਰੂ ਧਾਮਾਂ ਦੀ ਸੇਵਾ ਨੂੰ ਸਮਰਪਿਤ ਹੈ ਤੇ ਇਨ੍ਹਾਂ ਪਾਵਨ ਅਸਥਾਨਾ ਤੇ ਇਸ ਪਵਿੱਤਰ ਸ਼ਹਿਰ ਲਈ ਵੱਧ ਚੱੜ ਕੇ ਵਿਕਾਸ ਕੰਮਾਂ ਵਿਚ ਹਿੱਸਾ ਲਵੇਗੀ।
ਗੁਰਦੁਆਰਾ ਸਾਹਿਬ ਦੇ ਮੈਨਜਰ ਸੁਲੱਖਣ ਸਿੰਘ ਵਲੋਂ ਹੋਲੀ ਸਿਟੀ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ:ਮਨਮੋਹਨ ਸਿੰਘ ਟੀਟੂ ਤੇ ਹੋਰਨਾ ਮੋਹਤਬਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ ਐਮ.ਡੀ. ਅਕੁਰੇਟ ਟਾਈਲ, ਜਥੇ:ਪੂਰਨ ਸਿੰਘ ਮੱਤੇਵਾਲ, ਪ੍ਰਿਤਪਾਲ ਸਿੰਘ ਲਾਲੀ ਕੌਸਲਰ, ਕੁਲਦੀਪ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਮੱਤੇਵਾਲ ਪ੍ਰੈਸ ਸਕੱਤਰ, ਸ਼ਾਮ ਲਾਲ, ਤਿਲਕ ਰਾਜ, ਗੁਰਸ਼ਰਨ ਸਿੰਘ ਨਾਮਧਾਰੀ, ਰਜਿੰਦਰ ਸਿੰਘ ਬਿੱਟੂ, ਸਵਿੰਦਰ ਸਿੰਘ ਵਸੀਕਾ, ਅਮਰਜੀਤ ਸਿੰਘ ਪ੍ਰਧਾਨ ਇਸ਼ਨਾਨ ਸੇਵਾ, ਗਿਆਨੀ ਦਵਿੰਦਰ ਸਿੰਘ, ਨਵਜੀਤ ਸਿੰਘ ਲੱਕੀ, ਪੁਨਿਤ ਸਿੰਘ ਸੰਨੀ, ਮਾਨ ਸਿੰਘ, ਅਮਰ ਸਿੰਘ ਸੈਂਟਰੀ ਇੰਸਪੈਕਟਰ, ਹਰਪ੍ਰੀਤ ਸਿੰਘ ਮਨੀ ਆਦਿ ਮੌਜੂਦ ਸਨ।
Punjab Post Daily Online Newspaper & Print Media
