
ਅੰਮ੍ਰਿਤਸਰ, 20੦ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਵਾਰਡ ਨੰਬਰ 31 ਦੀਆਂ ਸਮੂੰਹ ਅਬਾਦੀਆਂ ਰਾਣਾ ਗਾਰਡਨ, ਭਾਈ ਲਾਲੋ ਜੀ ਨਗਰ, ਸੰਗਤ ਸਿੰਘ ਨਗਰ, ਨਿਊ ਜਵਾਹਰ ਨਗਰ, ਜਵਾਹਰ ਨਗਰ, ਰਜਿੰਦਰ ਨਗਰ, ਪ੍ਰਤਾਪ ਐਵਨਿਊ ਦੀ ਮੀਟਿੰਗ ਸ: ਗੁਰਮੀਤ ਸਿੰਘ ਠੇਕੇਦਾਰ ਮੀਤ ਪ੍ਰਧਾਨ ਜਿਲ੍ਹਾ ਅਕਾਲੀ ਜਥਾ (ਬ) ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਹੋਈ।ਜਿਸ ਵਿੱਚ ਗੁਰੂ ਸਾਹਿਬਾਨ ਨਾਲ ਸਬਧੰਤ ਪਾਵਨ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦੇ ਆਉਣ ‘ਤੇ ਸਵਾਗਤ ਜੀ.ਟੀ. ਰੋਡ ਅਲਫਾ ਵਨ ਭਾਈ ਲਾਲੋ ਜੀ ਨਗਰ ਵਿਖੇ ਕੀਤਾ ਜਾਵੇਗਾ ਅਤੇ ਇਸ ਮੌਕੇ ਸੰਗਤਾਂ ਨੂੰ ਲੰਗਰ ਛਕਾਇਆ ਜਾਵੇਗਾ ਅਤੇ ਛਬੀਲ ਲਗਾਈ ਜਾਵੇਗੀ।
ਇਸ ਮੀਟਿੰਗ ਵਿੱਚ ਕੌਂਸਲਰ ਭੁਪਿੰਦਰ ਸਿੰਘ ਰਾਹੀ, ਜਸਬੀਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਖਜਾਨ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਮਾਸਟਰ ਜਗਦੀਸ਼ ਸਿੰਘ, ਸੁਰਿੰਦਰ ਸਿੰਘ ਬਿੱਟੂ, ਗੁਰਿੰਦਰਪਾਲ ਸਿੰਘ, ਅਮਰੀਕ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।
Punjab Post Daily Online Newspaper & Print Media