ਪੰਜ ਅਧਿਆਪਕ ਗੈਰ-ਹਾਜ਼ਰ ਤੇ ਪੰਜ ਲੇਟ ਪਾਏ ਗਏ
ਬਟਾਲਾ, 20 ਮਈ (ਨਰਿੰਦਰ ਬਰਨਾਲ) – ਮਾਨਯੋਗ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ, ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ੍ਹ ਪੰਜਾਬ ਦੁਆਰਾ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਵਿੱਚ ਗਠਿਤ ਟੀਮਾਂ ਵੱਲੋਂ ਪਿਛਲੇ ਹਫਤੇ ਜਿਲ੍ਹੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਵਿੱਚ ਜਿਲ੍ਹੇ ਦੇ ਪ੍ਰਾਇਮਰੀ, ਹਾਈ ਤੇ ਸੈਕੰਡਰੀ ਸਕੂਲ ਸ੍ਰੀ ਅਮਰਜੀਤ ਸਿੰਘ ਭਾਟੀਆ ਤੇ ਸ੍ਰੀ ਰਾਜਿੰਦਰ ਕੁਮਾਰ ਟੀਮ ਇੰਚਾਰਜਾਂ ਵੱਲੋ ਚੈਕ ਕੀਤੇ ਸਾਮਲ ਹਨ ਤੇ ਕੀਤੇ ਨਿਰੀਖਣ ਦੌਰਾਨ 11 ਸਕੂਲ ਚੈਕ ਕੀਤੇ ਗਏ ਤੇ ਚੈਕਿੰਗ ਦੌਰਾਨ 5 ਅਧਿਆਪਕ ਗੈਰਹਾਜ਼ਰ ਤੇ ਪੰਜ ਅਧਿਆਪਕ ਹੀ ਲੇਟ ਪਾਏ ਗਏ।
ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਟੀਮਾਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਬੰਧ ਵਿੱਚ ਦੱਸਿਆ ਗਿਆ ਕਿ ਹਰ ਸਕੂਲ ਦੀ ਰਿਪੋਰਟ ਹਰ ਪੱਖੋਂ ਤਿਆਰ ਕੀਤੀ ਜਾਵੇ।ਤਾਂ ਜੋ ਜਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਗੁਣਾਂਤਮਿਕ ਸਿੱਖਿਆ ਤੇ ਪੰਜਾਬ ਸਕੂਲ ਵੱਲੋਂ ਜਾਰੀ ਗਰਾਟਾਂ ਤੇ ਵਿਦਿਆਰਥੀ ਹਿੱਤਾਂ ਵਾਸਤੇ ਦਿਤੀਆਂ ਜਾਂਦੀਆਂ ਸਹੂਲਤਾਂ ਹਰ ਹਾਲਤ ਤੱਕ ਵਿਦਿਆਰਥੀਆਂ ਤੱਕ ਪਹੁੰਚਣ।ਜਿਕਰਯੋਗ ਹੈ ਕਿ ਨਿਰੀਖਣ ਟੀਮਾਂ ਵੱਲੋਂ ਚੈਕਿੰਗ ਰਿਪੋਰਟ ਤੁਰੰਤ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ, ਮੰਡਲ ਸਿਖਿਆ ਅਫਸਰ ਜਲੰਧਲ, ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਨਿਰੀਖਣ ਸੈਲ ਡਾਇਰੈਕਟਰ ਜਨਰਲ ਸਕੂਲਜ਼ ਨੂੰ ਤੁਰੰਤ ਈ ਮੇਲ ਰਾਹੀਂ ਭੇਜ ਦਿਤੀ ਜਾਂਦੀ ਹੈ।
Punjab Post Daily Online Newspaper & Print Media
