Friday, April 3, 2026

ਕ੍ਰਿਕਟ ਮੈਚਾਂ ‘ਤੇ ਮੋਬਾਇਲਾਂ ਫੋਨਾਂ ਰਾਹੀਂ ਠੱਗੀ ਮਾਰਨ ਵਾਲਾ ਗਿਰੋਹ ਕਾਬੂ ਐਸ. ਐਸ. ਪੀ

6 ਦੋਸ਼ੀਆਂ ਤੋਂ 48 ਮੋਬਾਇਲ ਫੋਨਾਂ ਤੋਂ ਇਲਾਵਾ 5 ਲੱਖ ਨਕਦੀ ਬਰਾਮਦ, 8 ਫਰਾਰ

PPN2005201502

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਕੁਲਦੀਪ ਚਹਿਲ 9੍ਵਛ ਆਈ ਪੀ ਐਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਅਤੇ ਮੈਚ ਫਿਕਸਰਾਂ/ਬੁੱਕੀਆਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਟੀਮ ਨਿਗਰਾਨੀ ਰਕੇਸ਼ ਕੁਮਾਰ ਪੀ ਪੀ ਐਸ ਕਪਤਾਨ ਪੁਲਿਸ (ਇੰਨ:) ਬਠਿੰਡਾ, ਦੇਸ ਰਾਜ ਪੀ ਪੀ ਐਸ ਕਪਤਾਨ ਪੁਲਿਸ, ਸਿਟੀ ਬਠਿੰਡਾ, ਗੁਰਮੀਤ ਸਿੰਘ ਕਿੰਗਰਾ ਉੱਪ ਕਪਤਾਨ ਪੁਲਿਸ ਸ:ਡ ਭੁੱਚੋ, ਗੁਰਮੇਲ ਸਿੰਘ ਉੱਪ ਕਪਤਾਨ ਪੁਲਿਸ (ਇੰਨ:) ਬਠਿੰਡਾ ਅਤੇ ਐਸ.ਆਈ. ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਬਠਿੰਡਾ ਵਲੋਂ ਦਿਸ਼ਾ ਨਿਰਦੇਸ਼ ਤੇ ਪੁਲਿਸ ਪਾਰਟੀ ਸੀ.ਆਈ.ਏ.ਸਟਾਫ ਬਠਿੰਡਾ 19/05/2015 ਨੂੰ ਬਾਹੱਦ ਭੁੱਚੋ ਕੈਂਚੀਆਂ ਮੌਜੂਦ ਸੀ ਤਾਂ ਖੁਫੀਆ ਇਤਲਾਹ ਮਿਲੀ, ਇਕ ਗਿਰੋਹ ਜੋ ਕਿ ਆਈ.ਪੀ.ਐਲ.-7 ਦੇ ਕ੍ਰਿਕਟ ਮੈਚਾਂ ਤੇ ਮੋਬਾਇਲਾਂ ਫੋਨਾਂ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਵੱਧ ਪੈਸੇ ਦੇਣ ਦਾ ਝਾਂਸਾ ਦੇ ਕੇ ਅਤੇ ਕ੍ਰਿਕਟ ਮੈਚ ਦਾ ਫੈਸਲਾ ਹੋਣ ਤੇ ਮੁੱਕਰ ਕੇ ਠੱਗੀ ਮਾਰ ਜਾਂਦੇ ਹਨ, ਜਿਨ੍ਹਾਂ ਵਿੱਚ ਕਿ ਕਾਲਾ ਮਾਨਸਾ, ਕਾਕਾ ਅੰਮ੍ਰਿਤਸਰ, ਬਿੱਟੂ ਕਾਲਕਾ, ਪ੍ਰਦੀਪ ਸਿੰਘ ਉਰਫ ਕਾਲਾ ਪੁੱਤਰ ਮੰਗਤ ਰਾਮ ਵਾਸੀ ਬਠਿੰਡਾ, ਸੱਤਪਾਲ ਉਰਫ ਫਾਂਡਾ ਵਾਸੀ ਬਿਰਲਾ ਮਿੱਲ ਕਲੋਨੀ ਬਠਿੰਡਾ, ਗੋਬਿੰਦ ਪ੍ਰੇਮੀ ਵਾਸੀ ਬਠਿੰਡਾ, ਲੰਬੂ ਵਾਸੀ ਡੱਬਵਾਲੀ, ਮਹਿੰਦਰ ਕੁਮਾਰ ਉਰਫ ਮੋਟੂ ਪੁੱਤਰ ਸੁੰਦਰ ਲਾਲ ਵਾਸੀ ਡੱਬਵਾਲੀ, ਅਨਿਲ ਕੁਮਾਰ ਉਰਫ ਨੀਲੂ ਪੁੱਤਰ ਬਿਸ਼ਨ ਦਾਸ ਵਾਸੀ ਅਬੋਹਰ, ਤਰਸੇਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ, ਅਭਿਸ਼ੇਕ ਪੁੱਤਰ ਪਰਮ ਚੰਦ ਵਾਸੀ ਪਟਨਾ, ਰੋਹਿਤ ਪੁੱਤਰ ਰਾਜ ਕੁਮਾਰ ਵਾਸੀ ਅਬੋਹਰ, ਰਵੀ ਕੁਮਾਰ ਪੁੱਤਰ ਜਗਦੀਸ਼ ਕੁਮਾਰ ਅਰੋੜਾ ਵਾਸੀ ਕਿਲ੍ਹਾ ਰੋਡ ਬਠਿੰਡਾ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਕਿ ਜੋ ਇਸ ਇਤਲਾਹ ਦੇ ਅਧਾਰ ਤੇ ਸੀ.ਆਈ.ਏ. ਬਠਿੰਡਾ ਦੀ ਟੀਮ ਵੱਲੋਂ ਮੁਕੱਦਮਾ ਨੰਬਰ 68 ਮਿਤੀ 18-05-15 ਅ/ਧ 13ਏ/3/67 ਜੂਆ ਐਕਟ ਅਤੇ 420 ਆਈ.ਪੀ.ਸੀ ਐਕਟ ਥਾਣਾ ਨਥਾਣਾ ਦਰਜ ਰਜਿਸਟਰ ਕਰਵਾ ਕੇ ਫੌਰੀ ਕਰਵਾਈ ਕਰਦਿਆਂ ਹੋਟਲ ਬਾਹੀਆਂ ਰਿਜ਼ੌਰਟ ਬਠਿੰਡਾ-ਬਰਨਾਲਾ ਰੋਡ ਬਾਹੱਦ ਭੱਚੋ ਮੰਡੀ ਵਿੱਚ ਬਣੇ ਬੈਕੁਏਟ ਹਾਲ ਵਿੱਚੋਂ ਸੁਰਿੰਦਰ ਕੁਮਾਰ ਉਰਫ ਮੋਂਟੂੰ ਪੁੱਤਰ ਸੁੰਦਰ ਲਾਲ ਅਰੋੜਾ ਵਾਸੀ ਗਲੀ ਨੰ:0 ਜੈ ਭਾਰਤ ਵਾਲੀ ਗਲੀ ਮੰਡੀ ਡੱਬਵਾਲੀ (ਹਰਿਆਣਾ), ਅਨਿਲ ਕੁਮਾਰ ਉਰਫ ਨੀਲੂ ਪੁੱਤਰ ਬਿਸ਼ਨਦਾਸ ਅਰੋੜਾ ਵਾਸੀ ਸੁੰਦਰ ਨਗਰੀ ਗਲੀ ਨੰ:3 ਅਬੋਹਰ, ਰੋਹਿਤ ਪੁੱਤਰ ਰਾਜ ਕੁਮਾਰ ਕੌਮ ਮਹਾਜਨ ਵਾਸੀ ਗਲੀ ਨੰ:4 ਗੋਬਿੰਦ ਨਗਰੀ ਅਬੋਹਰ, ਤਰਸੇਮ ਸਿੰਘ ਪੁੱਤਰ ਅਮਰੀਕ ਸਿੰਘ ਕੌਮ ਜੱਟ ਵਾਸੀ ਗਲੀ ਨੰ:4 ਪਰਸਰਾਮ ਨਗਰ ਬਠਿੰਡਾ, ਰਵੀ ਕੁਮਾਰ ਉਰਫ ਮਾਸਟਰ ਪੁੱਤਰ ਜਗਦੀਸ਼ ਕੁਮਾਰ ਅਰੌੜਾ ਵਾਸੀ ਮਕਾਨ ਨੰ:3778 ਕਿਲ੍ਹਾ ਰੋਡ ਬਠਿੰਡਾ ਅਤੇ ਅਭਿਸ਼ੇਕ ਪੁੱਤਰ ਪ੍ਰਭਾਸ਼ ਚੰਦਰ ਯਾਦਵ ਵਾਸੀ ਗਲੀ ਨੰ:1ਏ ਹਨੂੰਮਾਨ ਨਗਰ ਪਟਨਾ (ਬਿਹਾਰ) ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜਾ ਵਿੱਚੋਂ ਚੱਲਦੀ ਹੋਈ ਕ੍ਰਿਕਟ ਮੈਚਾਂ ਦੀ ਬੁੱਕ ਨੂੰ ਕਾਬੂ ਕੀਤਾ ਜੋ ਮੌਕਾ ਤੋਂ 48 ਮੋਬਾਇਲ ਫੋਨ ਵੱਖ ਵੱਖ ਮਾਰਕਾ, 29 ਸਿੰਮ ਕਾਰਡ ਵੱਖ ਵੱਖ ਕੰਪਨੀ ਦੇ, ਦੋ ਲੈਪਟਾਪ, ਇੱਕ ਇੰਟਰਨੈੱਟ ਡੌਂਗਲ, ਇੱਕ ਅਟੈਚੀ ਪਲਾਸਟਿਕ ਰੰਗ ਅਸਮਾਨੀ (ਮੋਬਾਇਲ ਫੋਨ ਲਾਇਨ ਸੈਟਅੱਪ ਬਾਕਸ) ਇੱਕ ਲੱਕੜ ਦਾ ਬਕਸਾ ਰੰਗ ਭੂਰਾ (ਮੋਬਾਇਲ ਫੋਨ ਲਾਇਨ ਸੈਟਅੱਪ ਬਾਕਸ), ਇੱਕ ਮਾਇਕ ਸਟੈਂਡ ਸਮੇਤ ਚਿਪ ਵਾਲਾ ਮਾਇਕ, ਸਮੇਤ 5 ਲੱਖ ਰੁਪਏ ਦੇ ਕਰੰਸੀ ਨੋਟ ਬਾ੍ਰਮਦ ਕਰਵਾ ਕੇ ਦੋਸ਼ੀਆਨ ਉਕਤਾਨ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਨ ਨੇ ਦੌਰਾਨੇ ਪੁੱਛਗਿੱੱਛ ਦੱਸਿਆ ਕਿ ਉਹ ਚੇਨਈ ਸੁਪਰਕਿੰਗ ਅਤੇ ਮੁੰਬਈ ਇੰਡੀਅਨ ਦਾ ਮੈਚ ਸੀ। ਜੋ ਹੋਟਲ ਬਾਹੀਆ ਰਿਜੌਰਟ ਨੂੰ ਧੀਰਜ ਕੁਮਾਰ ਉਰਫ ਰਾਜੂ ਉਰਫ ਜੈਮਪੈਕ ਵਾਸੀ ਬਠਿੰਡਾ ਨੇ ਠੇਕਾ ਪਰ ਲੈ ਕੇ ਚਲਾਇਆ ਹੈ ਇਸ ਦੀ ਮਿਲੀ ਭੁਗਤ ਨਾਲ ਇਸ ਹੋਟਲ ਵਿੱਚ ਇਹ ਮੈਚ ਫਿਕਸਿੰਗ/ਬੁੱਕੀ ਲਈ ਕਮਰਾ ਲੈ ਕੇ ਇਹ ਕਾਲਾ ਧੰਦਾ ਚਲਾ ਰਹੇ ਸੀ। ਜਿਸ ਦਾ ਪ੍ਰਤੀ ਦਿਨ 20 ਹਜ਼ਾਰ ਰੁਪਏ ਕਰਾਇਆ ਵਸੂਲਿਆਂ ਜਾਂਦਾ ਹੈ।

               ਗਿਰੋਹ ਦੇ ਮੈਂਬਰ ਜਿਨ੍ਹਾਂ ਵਿਚ ਕਾਲਾ ਮਾਨਸਾ, ਕਾਕਾ ਅੰਮ੍ਰਿਤਸਰ, ਬਿੱਟੂ ਕਾਲਕਾ, ਪ੍ਰਦੀਪ ਸਿੰਘ ਉਰਫ ਕਾਲਾ ਪੁੱਤਰ ਮੰਗਤ ਰਾਮ ਵਾਸੀ ਬਠਿੰਡਾ, ਸੱਤਪਾਲ ਉਰਫ ਫਾਂਡਾ ਵਾਸੀ ਬਿਰਲਾ ਮਿੱਲ ਕਲੋਨੀ ਬਠਿੰਡਾ,ਗੋਬਿੰਦ ਪ੍ਰੇਮੀ ਵਾਸੀ ਬਠਿੰਡਾ ਅਤੇ ਲੰਬੂ ਵਾਸੀ ਡੱਬਵਾਲੀ ਵੱਖ ਵੱਖ ਥਾਵਾਂ ਪਰ ਬੈਠ ਕੇ ਲਾਇਨਾਂ ਚਲਾਉਂਦੇ ਹਨ ਅਤੇ ਗ੍ਰਿਫਤਾਰ ਕੀਤੇ ਦੋਸ਼ੀਆਨ ਵੱਲੋਂ ਇਨਾਂ ਪਾਸੋਂ ਲਾਇਨਾਂ ਲੈ ਕੇ ਕ੍ਰਿਕਟ ਮੈਚ ਤੇ ਪੈਸਿਆਂ ਦੀ ਲਾਇਵਾਲੀ ਕਰ ਰਹੇ ਸਨ ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਅੰਤਰਰਾਜੀ ਕ੍ਰਿਕਟ ਮੈਚ ਫਿਕਸਰਾਂ ਅਤੇ ਬੁੱਕੀਆਂ ਨਾਲ ਤੁਅਲੱਕ ਹਨ ਜਿਨਾਂ ਦੀਆ ਤਾਰਾਂ ਚੰਡੀਗੜ, ਰਾਜਸਥਾਨ, ਹਰਿਆਣਾ, ਦਿੱਲੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀ ਗਈਆਂ ਹਨ ਹੈ ਜੋ ਜਲਦ ਹੀ ਇਨਾਂ ਦੇ ਬਾਕੀ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਡੁੰਘਾਈ ਨਾਲ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ ਜੋ ਹੋਰ ਬ੍ਰਾਮਦਗੀ ਦੀ ਸੰਭਾਵਨਾ ਹੈ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਸੁਰਿੰਦਰ ਕੁਮਾਰ ਉਰਫ ਮੋਂਟੂੰ ਪੁੱਤਰ ਸੁੰਦਰ ਲਾਲ ਅਰੋੜਾ ਵਾਸੀ ਗਲੀ ਨੰ:0 ਜੈ ਭਾਰਤ ਵਾਲੀ ਗਲੀ ਮੰਡੀ ਡੱਬਵਾਲੀ (ਹਰਿਆਣਾ), ਅਨਿਲ ਕੁਮਾਰ ਉਰਫ ਨੀਲੂ ਪੁੱਤਰ ਬਿਸ਼ਨਦਾਸ ਅਰੋੜਾ ਵਾਸੀ ਸੁੰਦਰ ਨਗਰੀ ਗਲੀ ਨੰ:3 ਅਬੋਹਰ, ਰੋਹਿਤ ਪੁੱਤਰ ਰਾਜ ਕੁਮਾਰ ਕੌਮ ਮਹਾਜਨ ਵਾਸੀ ਗਲੀ ਨੰ:4 ਗੋਬਿੰਦ ਨਗਰੀ ਅਬੋਹਰ, ਤਰਸੇਮ ਸਿੰਘ ਪੁੱਤਰ ਅਮਰੀਕ ਸਿੰਘ ਕੌਮ ਜੱਟ ਵਾਸੀ ਗਲੀ ਨੰ:4 ਪਰਸਰਾਮ ਨਗਰ ਬਠਿੰਡਾ, ਰਵੀ ਕੁਮਾਰ ਉਰਫ ਮਾਸਟਰ ਪੁੱਤਰ ਜਗਦੀਸ਼ ਕੁਮਾਰ ਅਰੌੜਾ ਵਾਸੀ ਕਿਲਾ ਰੋਡ ਬਠਿੰਡਾ ਅਤੇ ਅਭਿਸ਼ੇਕ ਪੁੱਤਰ ਪ੍ਰਭਾਸ਼ ਚੰਦਰ ਯਾਦਵ ਵਾਸੀ ਗਲੀ ਨੰ:1ਏ ਹਨੂੰਮਾਨ ਨਗਰ ਪਟਨਾ (ਬਿਹਾਰ) ਬਾਕੀ ਫਰਾਰ ਦੋਸ਼ੀਆਂ ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ, ਕਾਲਾ ਮਾਨਸਾ, ਕਾਕਾ ਅੰਮ੍ਰਿਤਸਰ, ਬਿੱਟੂ ਕਾਲਕਾ, ਪ੍ਰਦੀਪ ਸਿੰਘ ਉਰਫ ਕਾਲਾ ਪੁੱਤਰ ਮੰਗਤ ਰਾਮ ਵਾਸੀ ਬਠਿੰਡਾ, ਸੱਤਪਾਲ ਉਰਫ ਫਾਂਡਾ ਵਾਸੀ ਬਿਰਲਾ ਮਿੱਲ ਕਲੋਨੀ ਬਠਿੰਡਾ ,ਲੰਬੂ ਵਾਸੀ ਡੱਬਵਾਲੀ, ਧੀਰਜ ਕੁਮਾਰ ਉਰਫ ਰਾਜੂ ਉਰਫ ਜੈਮਪੈਕ ਵਾਸੀ ਬਠਿੰਡਾ ਅਤੇ ਗੋਬਿੰਦ ਪ੍ਰੇਮੀ ਵਾਸੀ ਬਠਿੰਡਾ।

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …

Leave a Reply