Sunday, April 5, 2026

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸਿਵੀਆਂ ਵਲੋਂ ਨਸ਼ਾ ਛੱਡਣ ਦੀ ਅਪੀਲ

PPN2005201503

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਜੀਵਨ ਸਿੰਘ ਵਾਲਾ ਵਿਖੇ ਬੀਬੀਆਂ ਵਲੋਂ ਪਿਛਲੇ 41 ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਚੱਲ ਰਹੇ ਪ੍ਰਭਾਹ ਦੇ ਸਮਾਪਤੀ ਸਮੇਂ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੀਬੀਆਂ ਦੇ ਸੱਦੇ ਤੇ ਪੁੱਜੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਆਪਣੇ ਭਾਸ਼ਨ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਮਹੱਤਤਾ ਅਤੇ ਪੰਜਵੇਂ ਪਾਤਿਸ਼ਾਹ ਵਲੋਂ ਰਚੀ ਗਈ ਬਾਣੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਸੀ ਸ਼ਹੀਦਾਂ ਦੇ ਸਿਰਤਾਜ ਦੇ ਪੁੱਤਰ ਧੀਆਂ ਹਾਂ। ਸਾਡਾ ਇਤਿਹਾਸ ਦੁਨੀਆਂ ਤੋਂ ਵਿਲੱਖਣ ਹੈ। ਜਿਸ ਨੇ ਗੁਰੂ ਦੇ ਲੱੜ ਲੱਗ ਕੇ ਸ਼ਹੀਦੀ ਕਮਾ ਲਈ , ਉਹ ਦੁਨੀਆਂ ਤੋਂ ਸਭ ਤੋਂ ਅਮੀਰ ਹੈ। ਜੋ ਗੁਰੂ ਜੀ ਦੇ ਸ਼ਰਨ ਵਿਚ ਨਹੀ ਆਉਂਦੇ ਅਤੇ ਗੁਰੂ ਜੀ ਦੇ ਦੱਸੇ ਮਾਰਗ ‘ਤੇ ਨਹੀ ਚੱਲ ਦੇ ਉਹ ਸਭ ਤੋਂ ਕੰਗਾਲ ਹਨ ਪੈਸਿਆਂ ਨਾਲ ਅਮੀਰ ਗਰੀਬੀ ਨਹੀ ਪਰਖੀ ਜਾਂਦੀ, ਉਨ੍ਹਾਂ ਨਸ਼ੇ ਬਾਰੇ ਬੋਲਦੇ ਕਿਹਾ ਕਿ ਗੁਰਸਿੱਖੀ ਵਿਚ ਮਾੜੇ ਨਸ਼ੇ ਵਿਰਜਤ ਕੁਰਹਿਤ ਹਨ।ਸਾਨੂੰ ਸਾਰਿਆਂ ਨੂੰ ਰੱਲ ਕੇ ਨਸ਼ਿਆਂ ਦੇ ਖਿਲਾਫ਼ ਖੜੇ ਹੋਣ ਦੀ ਲੋੜ ਹੈ ਤਾਂ ਕਿ ਅਸੀ ਆਪਣੇ ਬੱਚਿਆਂ ਨੂੰ ਸਾਂਭ ਸਕੀਏ।

            ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਸਭ ਤੋਂ ਵੱਡਾ ਰੋਲ ਦੁਨੀਆਂ ਵਿਚ ਮਾਂ ਦਾ ਹੁੰਦਾ ਹੈ।ਚੰਗੇ ਜੀਵਨ ਵਾਲੀਆਂ ਮਾਂਵਾਂ ਹੀ ਚੰਗੀ ਸੰਤਾਨ ਪੈਦਾ ਕਰਨ ਦੇ ਯੋਗ ਬਣਦੀਆਂ ਹਨ। ਇਸ ਮੌਕੇ ਬੀਬੀਆਂ ਨੇ ਜੈਕਾਰਿਆਂ ਦੀ ਗੁੰਜ ਵਿਚ ਗੁਰਮਤਿ ਪ੍ਰਚੰਡ ਲਹਿਰ ਨਾਲ ਚਲਣ ਦਾ ਪ੍ਰਣ ਕੀਤਾ ਅਤੇ ਆਪਣੇ ਆਪਣੇ ਘਰਾਂ ਵਿਚੋਂ ਨਸ਼ੇ ਖ਼ਤਮ ਕਰਕੇ ਵਧੀਆਂ ਜੀਵਨ ਜੀਉਣ ਦਾ ਤਹੱਈਆ ਕਰਨ ਦਾ ਪ੍ਰਣ ਦੁਹਾਇਆ।ਬੀਬੀਆਂ ਵਲੋਂ ਨਸ਼ਾ ਮੁਕਤੀ ਲਹਿਰ ਦੇ ਮੁੱਖੀ ਸਿਵੀਆਂ ਨੂੰ ਗੁਰੂ ਦੀ ਬਖ਼ਸ਼ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ।ਇਸ ਤੋਂ ਇਲਾਵਾ ਨਸ਼ਾ ਮੁਕਤੀ ਲਹਿਰ ਨਾਲ ਜੁੜੇ ਕਵੀਸ਼ਰੀ ਜੱਥੇ ਭਾਈ ਨਛੱਤਰ ਸਿੰਘ ਮਹਿਮਾ ਸਰਜਾ ਅਤੇ ਜਗਤਾਰ ਸਿੰਘ ਬੀਬੀਵਾਲਾ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਬੀਬੀਆਂ ਦੇ ਵੱਡੇ ਇੱਕਠ ਤੋਂ ਇਲਾਵਾ ਜਸਵਿੰਦਰ ਕੌਰ, ਬਲਜੀਤ ਕੌਰ, ਬਾਬਾ ਸੁਖਪਾਲ ਸਿੰਘ ਭਾਂਗੀ ਬਾਂਦਰ, ਕਰਨੈਲ ਸਿੰਘ ਪੰਚ ਮਾਹੀਨੰਗਲ, ਜਸਵੀਰ ਸਿੰਘ ,ਅਜੀਤ ਸਿੰਘ ਕੋਟਸ਼ਮੀਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੈਂਬਰ ਇਕਬਾਲ ਸਿੰਘ ਸੋਨੀ ਆਦਿ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply