Sunday, April 5, 2026

ਠੇਕੇਦਾਰਾਂ ਮਜ਼ਦੂਰਾਂ ਦੇ ਹੜੱਪਕਰੋੜਾਂ ਰੁਪਏ, ਮਜ਼ਦੂਰਾਂ ਵਲੋਂ ਸਖ਼ਤ ਕਦਮ ਚੁੱਕਣ ਦੀ ਧਮਕੀ

PPN2005201504

ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਵਿਚ ਅੱਜ ਗਰੀਬ ਮਜਦੂਰਾਂ ਵਲੋਂ ਇਕ ਗੱਲਬਾਤ ਵਿਚ ਕਿਹਾ ਕਿ ਅਸੀਂ ਠੇਕੇਦਾਰਾਂ ਕੋਲ ਕੰਮ ਕਰਦਾ ਹਾਂ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਹੋਏ ਗਰੀਬੀ ਵਿੱਚੋਂ ਗੁਜਰਦੇ ਹਾਂ ਲੇਕਿਨ ਠੇਕੇਦਾਰਾਂ ਵਲੋਂ ਸਾਡੇ ਨਾਲ ਹਮੇਸ਼ਾਂ ਹੀ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਤਹਿਤ ਹੀ ਉਨ੍ਹਾਂ ਨੇ ਹਮੇਸ਼ਾ ਹੀ ਸਾਡੇ ਪੈਸੇ ਨਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਬਹੁਤ ਵੱਡੀ ਬੇਇਨਸਾਫੀ ਹੈ ਜਦਕਿ ਨਿਗਰਾਨ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਇਕ ਵਾਰ ਠੇਕੇਦਾਰਾਂ ਨਾਲ ਸਮਝੋਤਾ ਵੀ ਕਰਵਾਇਆ ਗਿਆ ਜੋ ਕਿ ਇਨ੍ਹਾਂ ਨੇ ਤੋੜਿਆ ਗਿਆ। ਅਸੀ ਆਪਣੀ ਮਿਹਨਤ ਮਜਦੂਰੀ ਦੇ ਪੈਸੇ ਮੰਗਦੇ ਹਾਂ ਇਸ ਬਾਰੇ ਅਸੀ ਸਬੰਧਤ ਮਹਿਕਮੇ ਅਧਿਕਾਰੀਆਂ ਨੂੰ ਲਿਖਤੀ ਪੱਤਰ ਵੀ ਦਿੱਤੇ ਹਨ ਲੇਕਿਨ ਸਾਡੀ ਕਿਸੇ ਦਰਬਾਰੇ ਸੁਣਵਾਈ ਨਹੀ ਹੁੰਦੀ।

              ਇਸ ਬਾਰੇ ਠੇਕੇਦਾਰਾਂ ਵਲੋਂ ਹੜੱਪੇ ਪੈਸਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਪਾਲ ਸਿੰਘ, ਨਿਹਾਲ ਸਿੰਘ, ਗੁਰਸੇਵਕ ਸਿੰਘ ਨੇ ਕਿਹਾ ਇਸ ਬਾਰੇ ਚਾਹੇ ਕਿਸੇ ਵੀ ਏਜ਼ੰਸੀ ਤੋਂ ਜਾਂਚ ਕਰਵਾਈ ਜਾਵੇ ਜੋ ਸਾਥੋਂ ਕਰੋੜਾਂ ਰੁਪਏ ਦੀਆਂ ਸਕਿਉਟੀਆਂ ਭਰਵਾਈਆਂ ਗਈਆਂ ਹਨ ਉਸ ਦੀ ਜਾਂਚ ਕਰਵਾਈ ਜਾਵੇ ਨਹੀ ਤਾਂ ਅਸੀ ਆਪਣੀਆਂ ਭਰਾਤਰੀ ਜਥੇਬੰਦੀਆ ਦੇ ਸਾਥ ਮਿਲਕੇ ਸਾਪਣੇ ਪਰਿਵਾਰਾਂ ਸਮੇਤ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ, ਜਿਸ ਦੇ ਜਾਨੀ ਮਾਲੀ ਦੇ ਨੁਕਸ਼ਾਨ ਬਾਰੇ ਖੁਦ ਜਿਲ੍ਹਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਲਾਭ ਸਿੰਘ, ਕੇਵਲ ਸਿੰਘ ਯਾਤਰੀ, ਗੁਰਚਰਨ ਸਿੰਘ ਮੌੜ ਮੰਡੀ, ਬੇਹਾਰਾ ਸਿੰਘ ਮੌੜ ਖੁਰਦ ਆਦਿ ਆਗੂ ਸ਼ਾਮਲ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply