
ਅੰਮ੍ਰਿਤਸਰ, 20 ਮਈ (ਗੁਰਚਰਨ ਸਿੰਘ) – ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਦੇ ਕੋਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਮਕਬੂਲਪੁਰਾ ਵਿੱਖੇ ਬੀਬੀ ਕੁਲਵਿੰਦਰ ਕੋਰ ਨੂੰ ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਦੀ ਮਹਿਲਾ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁੱਕਤ ਕਰਨ ਉਪਰੰਤ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ ੀਸੋਚ ਦੇ ਕਾਰਨ ਹਰ ਵਰਗ ਅਕਾਲੀ ਦਲ ਦੀਆਂ ਨੀਤੀਆਂ ਦੇ ਕਾਰਨ ਪਾਰਟੀ ਵਿੱਚ ਜੁੜ ਰਿਹਾ ਹੈ।ਉਨਾਂ੍ਹ ਕਿਹਾ ਕਿ ਬੀਬੀ ਕੁਲਵਿੰਦਰ ਕੋਰ ਵੀ ਕਾਫੀ ਸਮੇ ਤੋਂ ਪਾਰਟੀ ਦੀ ਸੇਵਾ ਕਰਦੀ ਆ ਰਹੀ ਹੈ ਤੇ ਅੱਜ ਉਨਾਂ੍ਹ ਨੂੰ ਗੁਰੁ ਨਗਰੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਥਾਪਿਆ ਜਾ ਰਿਹਾ ਹੈ ਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਉਹ ਵੱਧ ਕੇ ਪਾਰਟੀ ਦੀ ਸੇਵਾ ਕਰਨਗੇ ਤੇ ਐੱਸ ਵਿੰਗ ਨਾਲ ਮਹਿਲਾਵਾ ਨੂੰ ਜੋੜਣਗੇ।ਭਗਵਾਨ ਵਾਲਮੀਕਿ ਆਸ਼ਰਮ ਧੂਨਾ ਸਾਹਿਬ ਟਰੱਸਟ ਦੇ ਚੇਅਰਮੈਨ ਤੇ ਸ਼੍ਰੌਮਣੀ ਅਕਾਲੀ ਦਲ ਐਸ.ਸੀ.ਵਿੰਗ ਦੇ ਨਵ-ਨਿਯੁੱਕਤ ਕੋਮੀ ਮੀਤ ਪ੍ਰਧਾਨ ਉਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਗਵਾਨ ਵਾਲਮੀਕਿ ਤੀਰਥ ਦੇ ਵਿਕਾਸ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਲਗਭਗ 3 ਕਰੋੜ ਦੀ ਰਾਸ਼ੀ ਨਾਲ ਤੀਰਥ ਤੇ ਕਾਰਜ ਦਿਨ ਰਾਤ ਚੱਲ ਰਹੇ ਹਨ।ਨਵ-ਨਿਯੁੱਕਤ ਐਸ.ਸੀ.ਵਿੰਗ ਦੀ ਮਹਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੋਰ ਨੇ ਕਿਹਾ ਕਿ ਕੈਬਨਿਟ ਮੰਤਰੀ ਤੇ ਕੋਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਵੱਲੋ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਬਾਖੁਬੀ ਨਿਭਾਉਣਗੇ।ਇਸ ਮੋਕੇ ਹੋਰਨਾ ਤੋ ਇਲਾਵਾ ਜਿਲਾਂ੍ਹ ਐਸ.ਸੀਫ਼ਬੀ.ਸੀ ਵਿੰਗ ਦੇ ਪ੍ਰਧਾਨ ਸੋਨੂ ਜੰਡੀਆਲਾ, ਉਪ ਚੇਅਰਮੈਨ ਵਿਕਾਸ ਗਿੱਲ, ਡਿੰਪਲ ਸਿੰਘ, ਰਣਜੀਤ ਸਿੰਘ ਗੋਲਡੀ, ਅਭਿਸੇਕ ਸੈਂਕੀ, ਬੂਆ ਦਾਸ ਬੰਟੀ, ਬੱਗਾ, ਸੰਗੀਤਾ, ਰਜਨੀ, ਸੋਨੀ, ਸੁਰਜੀਤ ਕੋਰ ਅਮਰਜੀਤ ਸਿੰਘ ਬੱਬੂ, ਸੀਮਾ ਆਦਿ ਹਾਜਰ ਸਨ।
Punjab Post Daily Online Newspaper & Print Media