Saturday, March 14, 2026

ਦਰਸ਼ਨ ਦੀਦਾਰ ਯਾਤਰਾ ਦੇ ਹਲਕਾ ਮਜੀਠਾ ‘ਚ ਪ੍ਰਵੇਸ਼ ਮੌਕੇ ਮਜੀਠੀਆ ਦੀ ਅਗਵਾਈ ‘ਚ ਗਰਮਜੋਸ਼ੀ ਨਾਲ ਸਵਾਗਤ

ਜੋਸ਼ ਤੇ ਜਜ਼ਬਾ ਦੱਸਦਾ ਹੈ ਕਿ ਨੌਜਵਾਨਾਂ ਨੂੰ ਇਤਿਹਾਸ ਤੇ ਵਿਰਸੇ ‘ਤੇ ਹੈ ਪੂਰਾ ਮਾਣ – ਮਜੀਠੀਆ

PPN2105201502 PPN2105201503

ਮੱਤੇਵਾਲ/ਖਜਾਲਾ, 21 ਮਈ (ਸਿਕੰਦਰ ਸਿੰਘ ਖਾਲਸਾ) – ਪੰਜਾਬ ਸਰਕਾਰ ਵਲੋਂ ਸ੍ਰੇਮਣੀ ਕਮੇਟੀ ਦੇ ਸਹਿਯੌਗ ਨਾਲ ਪਜਾਬ ਭਰ ਵਿਚ ਸੰਗਤ ਨੂੰ ਗੁਰੂ ਸਾਹਿਬਾਨ ਦੀਆ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਨੇ ਅੱਜ ਸੋਲ੍ਹਵੇਂ ਦਿਨ ਬਾਅਦ ਦੁਪਹਿਰ ਹਲਕਾ ਮਜੀਠਾ ਵਿੱਚ ਪ੍ਰਵੇਸ਼ ਕੀਤਾ। ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦਵਾਰਾ ਗੁਰੂ ਕੀ ਬੇਰ ਸਾਹਿਬ, ਮੱਤੇਵਾਲ ਅਤੇ ਪਿੰਡ ਨਾਥ ਦੀ ਖੂਹੀ ਵਿਖੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਹਜ਼ਾਰਾਂ ਦੀ ਸੰਖਿਆ ਵਿੱਚ ਇਲਾਕਾ ਵਾਸੀਆਂ ਦੇ ਆਪ ਮੁਹਾਰੇ ਉਮੜੀ ਜਨ ਸੈਲਾਬ ਵੱਲੋਂ ਆਕਾਸ਼ ਗੂੰਜਾਊ ਜੈਕਾਰਿਆਂ ਦੀ ਗੂੰਜ ਅਤੇ ਜ਼ਬਰਦਸਤ ਆਤਿਸ਼ਬਾਜ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ।ਯਾਤਰਾ ਦੀ ਆਮਦ ਨਾਲ ਅਜ ਪੂਰਾ ਇਲਾਕਾ ਅਤੇ ਮਾਹੌਲ ਖਾਲਸਈ ਰੰਗ ਵਿਚ ਰੰਗਿਆ ਗਿਆ।ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਸੰਗਤਾਂ ਨੇ ਗੁਰੂ ਕੀਆਂ ਨਿਸ਼ਾਨੀਆਂ, ਵਸਤਾਂ ਤੇ ਸ਼ਸਤਰਾਂ ਦੇ ਵੈਰਾਗਮਈ ਦਰਸ਼ਨ ਦੀਦਾਰੇ ਕੀਤੇ, ਸੰਗਤ ਨਤਮਸਤਕ ਹੋ ਕੇ ਨਿਹਾਲ ਹੋਈ।ਉਪਰੰਤ ਇਹ ਯਾਤਰਾ ਅੰਮ੍ਰਿਤਸਰ ਦੇ ਅੱਗਲੇ ਪੜਾਅ ਲਈ ਸ਼ਾਨੋ ਸ਼ੌਕਤ ਨਾਲ ਰਵਾਨਾ ਹੋਇਆ।ਯਾਤਰਾ ਨਾਲ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਨ, ਬਾਬਾ ਸਜਨ ਸਿੰਘ ਗੁਰੂ ਕੀ ਬੇਰ ਸਮੇਤ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਚੇਅਰਮੈਨ ਸ: ਵੀਰ ਸਿੰਘ ਲੋਪੋਕੇ, ਭਾਈ ਮਨਜੀਤ ਸਿੰਘ ਤੋਂ ਇਲਾਵਾ ਕਈ ਧਾਰਮਿਕ ਤੇ ਰਾਜਸੀ ਆਗੂ ਮੌਜੂਦ ਸਨ।
ਸ਼ਰਧਾਲੂਆਂ ਦਾ ਜੋਸ਼, ਉਤਸ਼ਾਹ ਅਤੇ ਸੰਗਤਾਂ ਵਲੋਂ ਆਪਣੇ ਗੁਰੂ ਕੀਆਂ ਨਿਸ਼ਾਨੀਆਂ ਦੇ ਵੈਰਾਗਮਈ ਦਰਸ਼ਨ ਦੀਦਾਰੇ ਦੇ ਅਲੌਗਿਕ ਦ੍ਰਿਸ਼ ਦੇਖਿਆਂ ਹੀ ਬਣ ਦਾ ਸੀ, ਇਸ ਤੋਂ ਪਹਿਲਾਂ ਸੰਗਤਾਂ ਵੱਲੋਂ ਦੇਰੀ ਨਾਲ ਪਹੁੰਚ ਰਹੇ ਯਾਤਰਾ ਦਾ ਬੜੇ ਹੀ ਸਬਰ ਸੰਤੋਖ ਤੇ ਸ਼ਰਧਾ ਪੂਰਵਕ ਉਡੀਕ ਕੀਤੀ ਗਈ। ਇਸ ਮੌਕੇ ਇਲਾਕਾ ਵਾਸੀਆਂ ਦੀ ਤਰਫ਼ੋਂ ਸ: ਮਜੀਠੀਆ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰ ਕੇ ਸਤਿਕਾਰ ਤੇ ਸਨਮਾਨਿਤ ਕੀਤਾ ਗਿਆ।ਸ: ਮਜੀਠੀਆ ਨੇ ਗੁਰੂ ਕੀਆਂ ਨਿਆਮਤਾਂ ਦੇ ਦਰਸ਼ਨ ਦੀਦਾਰੇ ਦੇ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਮੌਕੇ ਨੌਜਵਾਨ ਪੀੜੀ ‘ਚ ਪਾਇਆ ਜਾ ਰਿਹਾ ਉਤਸ਼ਾਹ ਤੇ ਜੋਸ਼ ਇਹ ਸਾਬਤ ਕਰਦਾ ਹੈ ਕਿ ਉਹਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਈ ਗਈ ਸਰਬ-ਸਾਂਝੀਵਾਲਤਾ, ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦਾਂ ਵੱਲੋਂ ਹੱਕ ਸੱਚ ਖ਼ਾਤਰ ਕੀਤੀਆਂ ਗਈਆਂ ਲਾ ਮਿਸਾਲ ਕੁਰਬਾਨੀਆਂ ਦੇ ਇਤਿਹਾਸਕ ਵਿਰਸੇ ‘ਤੇ ਪੂਰਾ ਮਾਣ ਹੈ। ਉਹਨਾਂ ਕਿਹਾ ਕਿ ਕੜਕਦੀ ਧੁੱਪ ਵਿਚ ਖਲੋ ਕੇ ਦਰਸਨ ਦੀਰਾਰੇ ਲੲ. ਉਡੀਕਵਾਨ ਹੋਣਾ ਗੁਰੂਆਂ ਪ੍ਰਤੀ ਪਿਆਰ ਸਤਿਕਾਰ ਨੂੰ ਦਰਸਾਉ ਦਾ ਹੈ।ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਯਾਤਰਾ ‘ਤੇ ਥਾਂ ਥਾਂ ਠੰਡੇ ਮਿੱਠੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਗਈਆਂ, ਚਾਹ ਅਤੇ ਲੰਗਰ ਅਟੁੱਟ ਵਰਤਾਇਆ ਗਿਆ।ਪੂਰੇ ਰਸਤੇ ਦੌਰਾਨ ਸ਼ਰਧਾਲੂ ਸੰਗਤਾਂ ਵੱਲੋਂ ਗੁਰਬਾਣੀ ਅਤੇ ਗੁਰੂ ਜਸ ਦਾ ਅਟੁੱਟ ਪ੍ਰਵਾਹ ਚਲਾਇਆ ਗਿਆ।
ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਡੀ ਸੀ ਸ੍ਰੀ ਰਵੀ ਭਗਤ, ਐਸ ਐਸ ਪੀ ਜਸਦੀਪ ਸਿੰਘ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੈਬਰ ਸ੍ਰੇਮਣੀ ਕਮੇਟੀ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਗਗਨਦੀਪ ਸਿੰਘ ਭਕਨਾ, ਬਲਵਿੰਦਰ ਸਿੰਘ ਬਲੋਵਾਲੀ, ਪ੍ਰੋ: ਪ੍ਰਮਬੀਰ ਸਿੰਘ ਮਤੇਵਾਲ, ਮੇਜਰ ਸਿੰਘ ਚੰਨਣਕੇ, ਸੁਖਦੇਵ ਸਿੰਘ ਝਾਮਕਾ, ਦਿਲਬਾਗ ਸਿੰਘ ਕਲੇਰ, ਇੰਦਰ ਸਿੰਘ ਉਦੋਕੇ, ਸੰਦੀਪ ਸਿੰਘ ਉਦੋਕੇ, ਗੁਰਮੀਤ ਸਿੰਘ ਮਤੇਵਾਲ, ਹਰਵਿੰਦਰ ਸਿੰਘ ਪਪੂ ਕੋਟਲਾ, ਤਰਸੇਮ ਸਿੰਘ ਸਿਆਲਕਾ, ਬਅਵਿੰਦਰ ਸਿੰਘ ਸਿਆਲਕਾ, ਸਿਕੰਦਰ ਖਿਦੋਵਾਲੀ, ਗੁਰਪਾਲ ਤਨੇਲ, ਪ੍ਰੇਮ ਸਿੰਘ ਤਰਫਾਨ, ਸਰਵਨ ਸਿੰਘ ਰਾਮਦਿਵਾਲੀ, ਸ਼ਹੀਦ ਨਾਗ, ਕਾਲੂ ਰਾਮ, ਗੁਰਨਾਮ ਸਿੰਘ ਨਾਥ ਕੀ ਖੂਹੀ, ਬੀਬੀ ਧਰਮ ਕੌਰ, ਕਵਰਦੀਪ ਸਿੰਘ, ਰਣਬੀਰ ਸਿੰਘ ਰਾਣਾ ਸੈਦਪੁਰ ਆਦਿ ਆਗੂ ਹਾਜਰ ਸਨ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply