ਰਾਤ ਦੇ ਵਿਸ਼ਰਾਮ ਮਗਰੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਯਾਤਰਾ
ਬਾਬਾ ਬਕਾਲਾ, 21 ਮਈ (ਬਲਵਿੰਦਰ ਸਿੰਘ ਸੰਧੂ) – ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੇ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਧਾਰਮਿਕ ਯਾਤਰਾ ਅੱਜ ਸਵੇਰੇ ਤੜਕੇ 2 ਵਜੇ ਸ੍ਰੀ ਗਰੁੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਭੂਮੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੀ। ਜ਼ਿਲ੍ਹਾ ਅੰਮ੍ਰਿਤਸਰ ਵਿਚ ਜੰਡਿਆਲਾ ਗੁਰੂ ਤੋਂ ਪ੍ਰਵੇਸ਼ ਮਗਰੋਂ ਟਾਂਗਰਾ, ਖਿਲਚੀਆਂ ਅਤੇ ਰਈਆ ਹੁੰਦੀ ਹੋਈ ਜਿਉਂ ਹੀ ਇਹ ਯਾਤਾਰ ਬਾਬਾ ਬਕਾਲਾ ਵਿਖੇ ਪਹੁੰਚੀ ਤਾਂ ਇਲਾਕੇ ਦੀ ਸੰਗਤ ਵੱਲੋਂ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਹਾਜ਼ਰ ਸੈਂਕੜੇ ਸੰਗਤਾਂ, ਜੋ ਲੰਮੇ ਸਮੇਂ ਤੋਂ ਗੁਰੂ ਸਾਹਿਬਾਨ ਦੀਆਂ ਪਵਿਤਰ ਯਾਦਾਂ ਦੀ ਉਡੀਕ ਵਿਚ ਬੈਠੀਆਂ ਸਨ, ਨੇ ਬੋਲੋ ਸੋ ਨਿਹਾਲ ਦੇ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ ਅਤੇ ਦਰਸ਼ਨ-ਦੀਦਾਰ ਕੀਤੇ। ਇਸ ਮੌਕੇ ਹਲਕਾ ਵਿਧਾਇਕ ਸ.ਮਨਜੀਤ ਸਿੰਘ ਮੰਨਾ, ਜਥੇਦਾਰ ਗੁਰਵਿੰਦਰਪਾਲ ਸਿੰਘ, ਜਥੇਦਾਰ ਅਮਰਜੀਤ ਸਿੰਘ, ਗਗਨਦੀਪ ਸਿੰਘ ਜੱਜ, ਡਾ. ਹਰਜੀਤ ਸਿੰਘ ਮੀਆਂਵਿੰਡ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਰਾਤ ਤੇ ਵਿਸ਼ਰਾਮ ਮਗਰੋਂ ਯਾਤਰਾ ਸਵੇਰੇ 8:30 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਈ।
ਇਸ ਮੌਕੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਵਿਧਾਇਕ ਮਨਜੀਤ ਸਿੰਘ ਮੰਨਾ, ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਢ, ਸਿੰਘ ਸਾਹਿਬ ਭਾਈ ਮਾਨ ਸਿੰਘ, ਐਸ:ਐਸ:ਪੀ ਸ੍ਰੀ ਜਸਦੀਪ ਸਿੰਘ, ਗਗਨਦੀਪ ਸਿੰਘ ਜੱਜ, ਗੁਰਿੰਦਰਪਾਲ ਸਿੰਘ ਰਈਆ, ਰਣਜੀਤ ਸਿੰਘ ਐਡੀਸ਼ਨਲ ਸਕੱਤਰ, ਸੁਖਦੇਵ ਸਿੰਘ ਭੂਰਾਕੋਨਾ, ਹਰਜੀਤ ਸਿੰਘ ਲਾਲੂ ਘੁੰਮਣ, ਕੁਲਵਿੰਦਰ ਸਿੰਘ ਰਮਦਾਸ, ਸੁਲੱਖਣ ਸਿੰਘ ਭੰਗਾਲੀ, ਹਰਮਨ ਸਿੰਘ ਗੁਰਾਇਆ, ਮੁਖਤਾਰ ਸਿੰਘ ਮਨੇਜਰ ਅਤੇ ਹੋਰ ਹਾਜ਼ਰ ਸਨ।