Saturday, September 26, 2026

ਡਾ. ਬਲਦੇਵ ਗੰਭੀਰ ਵੱਲੋ ਯੂਨੀਵਰਸਿਟੀ ਦਾ ਦੌਰਾ

Dr. Baldev Gambhir
ਅੰਮ੍ਰਿਤਸਰ, 21 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦਾ ਦੌਰਾ ਵਿਸ਼ਵ ਪ੍ਰਸਿੱਧ ਪੇਟਿੰਗ ਕਲਾਕਾਰ ਡਾ. ਬਲਦੇਵ ਗੰਭੀਰ ਨੇ ਅੱਜ ਇਥੇ ਕੀਤਾ ਅਤੇ ਵਿਭਾਗ ਦੇ ਵਿਦਿਆਰਥੀਆਂ ਵੱਲੋ ਤਿਆਰ ਕੀਤੀਆਂ ਕਲਾ ਕ੍ਰਿਤੀਆਂ ਦੇਖੀਆਂ ।
ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਨੇ ਡਾ. ਗੰਭੀਰ ਦਾ ਸਵਾਗਤ ਕੀਤਾ। ਡਾ. ਬਲਦੇਵ ਗੰਭੀਰ ਦੁਆਰਾ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਜਾਣ ਪਛਾਣ ਕੀਤੀ ਅਤੇ ਵਿਭਾਗ ਵਿਖੇ ਟੈਕਸਟਾਈਲ ਡੀਜਾਇਨਿੰਗ, ਫੈਸ਼ਨ ਟੈਕਨੋਲੋਜੀ, ਡਰੈਂਸ ਡੀਜਾਇਨਿੰਗ ਕਟਿੰਗ ਐੱਡ ਟੇਲਰਿੰਗ ਅਤੇ ਕਾਸਮੋਟੋਲੋਜੀ ਦੇ ਕੋਰਸ ਅਤੇ ਡਿਪਲੋਮਿਆਂ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਕਲਾ-ਕ੍ਰਿਤੀਆਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸੁਝਾ ਵੀ ਦਿੱਤੇ।ਇਸ ਮੌਕੇ ਵਿਸ਼ੇਤੌਰ ਤੇ ਤੇਜਪਾਲ ਕੌਰ ਪ੍ਰੋਗਰਾਮ ਅਸਿਸਟੈਂਟ, ਸ੍ਰੀਮਤੀ ਗੁਰਸ਼ਰਨ ਕੌਰ, ਸ੍ਰੀਮਤੀ ਰੁਬੀਨਾ ਸਿਆਲ ਅਤੇ ਮਿਸ ਰੀਤਿਕਾ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply