Saturday, September 26, 2026

ਚੌਕੀ ਇੰਚਾਰਜ ਅਮਰ ਸਿੰਘ ਦਾ ਸਨਮਾਨ

PPN2305201501

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ)- ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਉਪ ਚੇਅਰਮੈਨ ਵਿਕਾਸ ਗਿੱਲ ਤੇ ਚੇਅਰਮੈਨ ਉਮ ਪ੍ਰਕਾਸ਼ ਗੱਬਰ ਦੇ ਪੀ.ਏ ਅਭਿਸ਼ੇਕ ਸ਼ੈਂਕੀ ਦੀ ਅਗਵਾਈ ਹੇਠ ਰਾਣੀ ਕਾ ਬਾਗ ਚੌਕੀ ਇੰਚਾਰਜ ਅਮਰ ਸਿੰਘ ਨੂੰ ਸਨਮਾਨਿਤ ਕੀਤਾ।ਇਸ ਮੋਕੇ ਅਭਿਸ਼ੇਕ ਸ਼ੈਂਕੀ ਤੇ ਵਿਕਾਸ ਗਿੱਲ ਨੇ ਕਿਹਾ ਕਿ ਜੱਦੋ ਤੋ ਚੋਕੀ ਇੰਚਾਰਜ ਅਮਰ ਸਿੰਘ ਨੇ ਚਾਰਜ ਸਭਾਲਿਆ ਹੈ, ਉਸੇ ਦਿਨ ਤੋ ਉਹ ਲੋਕਾਂ ਨੂੰ ਵਧੀਆ ਸੇਵਾਵਾਂ ਦੇ ਰਹੇ ਹਨ।ਇਸ ਮੋਕੇ ਚੋਕੀ ਇੰਚਾਰਜ ਅਮਰ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੋਲਖ ਤੇ ਸੀਨੀਅਰ ਪੁਲਿਸ ਅਫਸ਼ਰਾਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਇਲਾਕੇ ਵਿੱਚ ਜ਼ੁਰਮ ਤੇ ਨੱਥ ਪਾਈ ਜਾਵੇਗੀ ਤੇ ਕਿਸੇ ਨੂੰ ਵੀ ਕਨੂੰਨ ਦੀ ਉਲੰਘਣਾ ਨਹੀ ਕਰਨ ਦਿੱਤੀ ਜਾਵੇਗੀ।ਇਸ ਮੋਕੇ ਹੋਰਨਾਂ ਤੋ ਇਲਾਵਾ ਵਿਕਾਸ ਗਿੱਲ ਵੀਰੂ, ਸਲੀਮ, ਟਿੰਕੂ, ਇੰਦਰਪਾਲ ਸੈਣੀ, ਮਾਇਕ, ਤਾਹਿਰ ਮੱਟੂ, ਸਾਜਨ ਗਿੱਲ, ਸੋਨੂੰ, ਮੁਨੀਸ਼, ਮਾਨਵ ਸ਼ਰਮਾ ਆਦਿ ਮੋਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply