Tuesday, February 3, 2026

ਸ਼ਹੀਦੀ ਗੁਰਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਲਗਾਈਆਂ ਛਬੀਲਾਂ

PPN2305201503

ਜੰਡਿਆਲਾ ਗੁਰੁ, 23 ਮਈ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਪੰਜਵੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਆਏ ਹੋਏ ਕੀਰਤਨੀਏ ਜਥੇ ਅਤੇ ਸਿੰਘ ਸਾਹਿਬ ਗਿਆਨੀ ਪੁਰਨ ਸਿੰਘ ਜੀ ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਉੱਪਰ ਸ਼ਬਦ ਅਤੇ ਕਥਾ ਕੀਤੀ।ਬੀਬੀ ਹਰਦੀਪ ਕੋਰ ਨੇ ਗੁਰਮਤਿ ਵਿਚਾਰਾ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ।ਭਾਈ ਹਰੀ ਸਿੰਘ ਸ਼ਿਮਲਾ ਵਾਲੇ ਅਤੇ ਬੀਬੀ ਹਰਸਿਮਰਨ ਕੋਰ, ਗੁਰਮੀਤ ਕੋਰ ਦੇ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ।
ਸ੍ਰ: ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਵਲੋਂ ਅਰਦਾਸ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਸਿੱਖੀ ਦੇ ਭੇਸ ‘ਚ ਕਈ ਪਾਖੰਡੀ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਪ੍ਰਧਾਨ ਗੁ: ਸਿੰਘ ਸਭਾ ਨੇ ਕਿਹਾ ਕਿ ਅਜਿਹੇ ਅਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ 16 ਜੂਨ ਨੂੰ ਮਨਾਉਣ ਬਾਰੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਪਿੱਛੇ ਆਰ. ਐਸ. ਐਸ ਦੇ ਏਜੰਟ ਹਨ।
ਇਸ ਮੋਕੇ ਸਮਾਗਮ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ, ਰਣਧੀਰ ਸਿੰਘ ਕੋਂਸਲਰ, ਐਡਵੋਕੇਟ ਅਮਰੀਕ ਸਿੰਘ, ਸੋਹੰਗ ਸਿੰਘ, ਹਰਦੇਵ ਸਿੰਘ, ਐਡਵੋਕੇਟ ਅਮਨਦੀਪ ਸਿੰਘ, ਡਾ: ਹਰਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਪਰਮਦੀਪ ਸਿੰਘ ਹੈਰੀ, ਚਰਨਜੀਤ ਸਿੰਘ ਭੀਚਾ ਪ੍ਰਧਾਨ ਲੰਗਰ ਕਮੇਟੀ, ਗੁਰਦਿਆਲ ਸਿੰਘ, ਹਰਸ਼ਪ੍ਰੀਤ ਸਿੰਘ, ਨਵਜੋਤ ਸਿੰਘ, ਸਰਬਜੋਤ ਸਿੰਘ, ਅਭੈਜੀਤ ਸਿੰਘ, ਪ੍ਰਭਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਮਨਜਿੰਦਰ ਸਿੰਘ, ਗੁਰਦੇਵ ਸਿੰਘ, ਵਰਦੀਪ ਸਿੰਘ, ਮਦਨ ਮੋਹਨ, ਬਬਲੂ ਅੋਰੜਾ, ਸੰਨੀ ਸੋਨੀ, ਅਵਤਾਰ ਸਿੰਘ, ਕ੍ਰਿਪਾਲ ਸਿੰਘ, ਗੁਰਮੀਤ ਸਿੰਘ, ਗੁਰਮਿੰਦਰ ਸਿੰਘ, ਮਨਮੋਹਨ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਨਵਦੀਪ ਸਿੰਘ, ਸੁਰਿੰਦਰ ਕੋਰ, ਰੁਪਿੰਦਰ ਕੋਰ, ਗੁਰਬਚਨ ਕੋਰ, ਮਨਪ੍ਰੀਤ ਕੋਰ, ਹਰਪ੍ਰੀਤ ਕੋਰ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਇੱਕਠ ਸੀ। ਭੋਗ ਉਪਰੰਤ ਬਾਜ਼ਾਰ ਕਸ਼ਮੀਰੀਆਂ ਵਿਚ ਲੰਗਰ ਅਤੇ ਛਬੀਲ ਲਗਾਤਾਰ ਅਤੁੱਟ ਵਰਤਾਏ ਗਏ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply