Friday, May 22, 2026

ਬ੍ਰਾਹਮਣ ਸਮਾਜ ਦੀਆਂ ਮੰਗਾਂ ਸਬੰਧੀ ਬ੍ਰਹਾਮਣ ਸਭਾ ਪੰਜਾਬ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਮੁੱਖ ਮੰਤਰੀ ਨੇ ਭਗਵਾਨ ਪਰਸ਼ੂ ਰਾਮ ਚੇਅਰ ਸਥਾਪਤੀ ਲਈ ਦਿੱਤੀਆਂ ਹਦਾਇਤਾਂ – ਬਿਹਾਰੀ ਲਾਲ ਸੱਦੀ

PPN2305201512

ਸਮਰਾਲਾ, 23 ਮਈ (ਪ. ਪ) – ਬ੍ਰਾਹਮਣ ਸਭਾ ਪੰਜਾਬ ਦਾ ਇੱਕ 18 ਮੈਂਬਰੀ ਵਫਦ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਦੇਵੀ ਦਿਆਲ ਪ੍ਰਾਸ਼ਰ ਦੀ ਪ੍ਰਧਾਨਗੀ ਹੇਠ ਮਿਲਿਆ। ਵਫਦ ਨੇ ਅਠਾਰਾਂ ਪੰਨਿਆਂ ਦਾ ਇੱਕ ਲਿਖਤੀ ਯਾਦ ਪੱਤਰ (ਮੈਮੋਰੰਡਮ) ਮੁੱਖ ਮੰਤਰੀ ਜੀ ਦੇ ਗੋਚਰ ਕਰਕੇ ਬੇਨਤੀ ਕੀਤੀ ਕਿ ਯਾਦ ਪੱਤਰ ਵਿੱਚ ਲਿਖਤੀ ਮੰਨੀਆਂ ਹੋਈਆਂ ਬ੍ਰਾਹਮਣ ਸਮਾਜ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਉਟਾਲਾਂ ਅਤੇ ਵਿੱਤ ਸਕੱਤਰ ਵਰਿੰਦਰ ਜੋਸ਼ੀ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਚੇਅਰ ਸਥਾਪਿਤ ਕਰਨ ਲਈ ਮੁੱਖ ਮੰਤਰੀ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਾਇਸ ਚਾਂਸਲਰ ਸ੍ਰੀ ਜਸਪਾਲ ਸਿੰਘ ਨੂੰ ਟੈਲੀਫੋਨ ਤੇ ਆਦੇਸ਼ ਦਿੱਤੇ ਹਨ ਕਿ ਹੁਕਮਾਂ ਦੀ ਪਾਲਣਾ ਕਰਦੇ ਹੋਏ ਚੇਅਰ ਦਾ ਕੰਮ ਸ਼ੁਰੂ ਕੀਤਾ ਜਾਵੇ ਅਤੇ ਮਾਇਕ ਪੱਖ ਬਾਰੇ ਲੋੜੀਂਦੀ ਰਾਸ਼ੀ ਦੀ ਪ੍ਰਵਾਨਗੀ ਲਈ ਮੁੱਖ ਮੰਤਰੀ ਦਫਤਰ ਨੂੰ ਭੇਜੀ ਜਾਵੇ।
ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਦੀ ਸਮਾਰਕਾ, ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਵਿੱਚ ਤਿਆਰ ਕਰਨ ਦਾ ਵਾਅਦਾ ਮੁੱਖ ਮੰਤਰੀ ਜੀ ਨੇ 23 ਨਵੰਬਰ 2012 ਨੂੰ ਰਿਣ ਉਤਾਰ ਯਤਨ ਯਾਤਰਾ ਦੇ ਹਜ਼ਾਰਾਂ ਸ਼ਰਧਾਲੂਆਂ ਦੇ ਸਨਮੁੱਖ ਕੀਤਾ ਸੀ, ਸਬੰਧੀ ਮੁੱਖ ਮੰਤਰੀ ਜੀ ਨੇ ਆਪਣੇ ਐਡੀਸ਼ਨਲ ਪਰਸਨਲ ਸੈਕਟਰੀ ਕੇ. ਜੀ. ਐਸ. ਚੀਮਾ ਦੀ ਡਿਊਟੀ ਲਾ ਦਿੱਤੀ ਹੈ, ਕਿ ਪ੍ਰੋਜੈਕਟ ਦੀ ਰੂਪ ਰੇਖਾ ਤਿਆਰ ਕਰਕੇ ਕੰਮ ਸ਼ੁਰੂ ਕੀਤਾ ਜਾਵੇ।ਦੇਵੀ ਦਿਆਲ ਪ੍ਰਾਸ਼ਰ ਨੂੰ ਕਿਸੇ ਬੋਰਡ ਦਾ ਚੇਅਰਮੈਨ ਲਾਉਣ ਦੀ ਮੰਗ ਪ੍ਰਤੀ ਸ੍ਰੀ ਬਾਦਲ ਨੇ ਮੱਠਾ ਹੁੰਗਾਰਾ ਭਰਿਆ।ਬ੍ਰਾਹਮਣ ਸਮਾਜ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਡੈਪੂਟੇਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਕੇਦਾਰ ਨਾਥ ਸ਼ਰਮਾ, ਪ੍ਰੇਮ ਸਾਗਰ ਸ਼ਰਮਾ ਮੁੱਖ ਸਲਾਹਕਾਰ, ਸਸ਼ੀ ਜੋਸ਼ੀ, ਭੁਪਿੰਦਰ ਸ਼ਰਮਾ, ਵਰਿੰਦਰ ਸ਼ੁਕਲਾ, ਸ਼ਿਵ ਰਾਜ ਸ਼ਰਮਾ, ਸੁਰੇਸ਼ ਸ਼ਾਰਧਾ, ਅਨਿਲ ਪ੍ਰਾਸ਼ਰ, ਹਰੀ ਕ੍ਰਿਸ਼ਨ ਕੌਸ਼ਲ, ਭੋਜਰਤ ਸ਼ਰਮਾ ਅਤੇ ਆਗੂ ਸ਼ਾਮਲ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply