
ਅੰਮ੍ਰਿਤਸਰ, 23 ਮਈ (ਗੁਰਚਰਨ ਸਿੰਘ) ਅੱਜ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ, ਬਲਾਕ ਅੰਮ੍ਰਿਤਸਰ 3 ਵਿਖੇ ਦੇਸ਼ ਭਗਤ ਸ੍ਰ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ।ਸੈਂਟਰ ਹੈਡ ਟੀਚਰ ਸਟੇਟ ਐਂਡ ਨੈਸ਼ਨਲ ਐਵਾਰਡੀ ਰੋਸ਼ਨ ਲਾਲ ਸ਼ਰਮਾ ਨੇ ਦੇਸ਼ ਭਗਤ ਦੀ ਤਸਵੀਰ ‘ਤੇ ਫੁੱਲ ਮਾਲਾ ਚੜ੍ਹਾ ਕੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰਣਚੰਡੀ ਦੇ ਇਸ ਪਰਮ ਭਗਤ ਸ੍ਰ. ਕਰਤਾਰ ਸਿੰਘ ਸਰਾਭਾ ਦੀ ਉਮਰ ਉਸ ਵਾਲੇ ਹਾਲੇ 20 ਸਾਲਾਂ ਦੀ ਵੀ ਨਹੀਂ ਹੋਈ ਸੀ, ਜਦ ਉਹਨਾਂ ਨੇ ਸਵਤੰਤਰਤਾ ਦੇਵੀ ਲਈ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇਕ ਦਮ ਕਿਤੇਓਂ ਆਏ, ਅੱਗ ਭੜਕਾਈ, ਸੁਪਨਿਆਂ ‘ਚ ਪਈ ਰਣਚੰਡੀ ਨੁੂੰ ਜਗਾਇਆ ਅਤੇ 19 ਸਾਲ ਦੇ ਉਮਰ ਵਿੱਚ ਉਹਨਾਂ ਨੇ ਇਨੇ ਕੰਮ ਕਰ ਦਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ।ਇੰਨੀ ਜੁਰਅੱਤ, ਐਨਾ ਆਤਮ ਵਿਸ਼ਵਾਸ਼, ਐਨਾ ਆਤਮ ਤਿਆਗ, ਐਨੀ ਲਗਨ ਹੋਰ ਕਿਧਰੇ ਘੱਟ ਵੇਖਣ ਨੂੰ ਮਿਲੇਗੀ।ਉਹਨਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਹਨਾਂ ਦੀ ਜਿੰਦਗੀ ਦਾ ਇਕੋ ਮਕਸਦ, ਇਕੋ ਖਵਾਇਸ਼ ਅਤੇ ਇਕੋ ਉਮੀਦ ਜੋ ਕੁੱਝ ਵੀ ਸੀ, ਉਹ ਇਨਕਲਾਬ ਸੀ।ਜੰਗੇ ਅਜ਼ਾਦੀ ਦੀ ਸੰਘਰਸ਼ ਦੌਰਾਨ ਉਨਾਂ ਨੇ 16 ਨਵੰਬਰ 1915 ਨੂੰ 6 ਸਾਥੀਆਂ ਸਮੇਤ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਦੇ ਹੋਏ ਸ਼ਹੀਦੀ ਦੇ ਦਿੱਤੀ।
ਬੱਚਿਆਂ ਨੇ ਦੇਸ਼-ਭਗਤੀ ਦੇ ਗੀਤ ਅਤੇ ਕਵਿਤਾਵਾਂ ਭਰਪੂਰ ਰੰਗਾ-ਰੰਗਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਸਟਾਫ ਸਿਮਰਨਜੀਤ ਕੌਰ, ਵਿਜੈ ਕੁਮਾਰੀ, ਹਰਭਜਨ ਕੌਰ, ਸ਼ਰਨਜੀਤ ਕੌਰ, ਗੁਰਜੀਤ ਕੌਰ, ਕਵਲਪ੍ਰੀਤ ਕੌਰ, ਮਨਦੀਪ ਕੌਰ, ਨਿਸ਼ਾਨ ਸਿੰਘ, ਰਜਵੰਤ ਕੌਰ, ਕੁਲਦੀਪ ਕੌਰ ਅਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media