Wednesday, September 30, 2026

ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਵਿੱਚ ਕਰਵਾਇਆ ਸਹੁੰ ਚੁੱਕ ਸਮਾਗਮ

PPN2505201512

ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਦੀ ਅਗਵਾਈ ਵਿੱਚ ਹਾਊਸਾਂ ਦੀ ਵੰਡ ਕੀਤੀ ਗਈ ਅਤੇ ਸਕੂਲ ਵਿੱਚ ਅਨੁਸ਼ਾਸ਼ਨ ਨੂੰ ਬਣਾਈ ਰੱਖਣ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸਮਝਣ ਲਈ ਸਕੂਲ ਵਿੱਚ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਵੀ ਚੋਣ ਕੀਤੀ ਗਈ।ਹਾਊਸ ਦੇ ਕੈਪਟਨ, ਵਾਈਸ ਕੈਪਟਨ, ਹੈੱਡ ਗਰਲ ਅਤੇ ਹੈੱਡ ਬੁਆਏ ਨੂੰ ਸਹੁੰ ਚੁਕਾਈ ਗਈ ਕਿ ਉਹ ਆਪ ਵੀ ਅਨੁਸ਼ਾਸ਼ਨ ਵਿੱਚ ਰਹਿਣਗੇ ਅਤੇ ਵਿਦਿਆਰਥੀਆਂ ਨੂੰ ਵੀ ਅਨੁਸਾਸ਼ਨ ਵਿੱਚ ਰੱਖਣਗੇ। ਇਸ ਮੌਕੇ ‘ਤੇ ਪਵਨ ਬੇਦੀ ਨੂੰ ਹੈੱਡ ਬੁਆਏ, ਅਰਸ਼ਦੀਪ ਕੌਰ ਨੂੰ ਹੈੱਡ ਗਰਲ, ਹਾਊਸਜ਼ ਦੇ ਕੈਪਟਨ ਕਸ਼ਿਸ਼, ਸਿਮਰਨ ਕੌਰ ਰਾਜਨਬੀਰ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਵਾਈਸ ਕੈਪਟਨ ਗੁਰਸਿਮਰਨ ਸਿੰਘ, ਹਰਸ਼ਦੀਪ ਸਿੰਘ, ਸਿਮਰਨਜੀਤ ਕੌਰ, ਕੋਮਲਜੀਤ ਕੌਰ ਨੂੰ ਵੀ ਸਹੁੰ ਚੁਕਾਈ ਗਈ।ਵਿਦਿਆਰਥੀਆਂ ਨੇ ਕਿਹਾ ਕਿ ਉਹ ਸਕੂਲ ਵਿੱਚ ਅਨੁਸਾਸ਼ਨ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ‘ਤੇ ਮੈਡਮ ਜੋਤੀ ਬਾਲਾ, ਮੋਨਾ ਜੈਨ, ਕੋਮਲਜੀਤ ਕੌਰ, ਵਿਮਨ, ਈਸ਼ਾ, ਅਤਿੰਦਰ ਕੌਰ, ਪਰਮਜੀਤ ਕੌਰ, ਸੁਮਨ ਸ਼ਰਮਾ, ਬਲਜੀਤ ਕੌਰ, ਮੰਜੂ ਜੈਨ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply