Sunday, April 19, 2026

ਪੱਟੀ ਦੀ ਕਾਂਗਰਸ ਸ਼ਹਿਰੀ ਤਾਲਮੇਲ ਕਮੇਟੀ ਦੇ ਪਵਨ ਧਵਨ ਬਣੇ ਇੰਚਾਰਜ

ਵਰਕਰਾਂ ਦੀ ਭਰਵੀ ਮੀਟਿੰਗ – ਪੰਜ ਮੈਂਬਰੀ ਸਲਾਹਕਾਰ ਕਮੇਟੀ ਗਠਿਤ

PPN2505201513
ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਕਾਂਗਰਸ ਪਾਰਟੀ ਦੀ ਮੀਟਿੰਗ ਵਾਰਡ ਨੰ: 3 ਵੱਡੀ ਮੰਡੀ ਪੱਟੀ ਵਿਖੇ ਭੋਲਾ ਸਿੰਘ ਸ਼ਕਰੀ ਚੇਅਰਮੈਨ, ਪ੍ਰਿੰ: ਹਰਦੀਪ ਸਿੰਘ ਚੇਅਰਮੈਨ ਅਤੇ ਜਗਤਾਰ ਸਿੰਘ ਬੁਰਜ ਚੇਅਰਮੈਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੱਟੀ ਸ਼ਹਿਰ ਦੇ 3 ਦਰਜਨ ਤੋਂ ਵੱਧ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਵਰਕਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਵਿਚਾਰ ਚਰਚਾ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰ: ਹਰਦੀਪ ਸਿੰਘ ਪੱਟੀ ਨੇ ਕਿਹਾ ਕਿ ਆਲ ਇੰਡੀਆਂ ਕਾਂਗਰਸ ਪਾਰਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨ ਅਤੇ ਕਾਂਗਰਸ ਦੀ ਸ਼ਾਖਾ ਨੂੰ ਹੋਰ ਮਜ਼ੁਬੂਤ ਕਰਨ ਲਈ ਪੱਟੀ ਸ਼ਹਿਰ ਵਿੱਚ ਪਹਿਲੀ ਮੀਟਿੰਗ ਰੱਖੀ ਗਈ ਹੈ।ਇਸ ਮੀਟਿੰਗ ਮੌਕੇ ‘ਤੇ ਸਰਬਸੰਮਤੀ ਨਾਲ ਪੰਜ ਮੈਂਬਰੀ ਸਲਾਹਕਾਰ ਕਮੇਟੀ ਅਤੇ ਕਾਂਗਰਸ ਸ਼ਹਿਰੀ ਤਾਲਮੇਲ ਕਮੇਟੀ ਪੱਟੀ ਦਾ ਗਠਣ ਕੀਤਾ ਗਿਆ।ਪੰਜ ਮੈਂਬਰੀ ਸਲਾਹਕਾਰ ਕਮੇਟੀ ਵਿੱਚ ਭੋਲਾ ਸਿੰਘ ਸ਼ਕਰੀ, ਜਗਤਾਰ ਸਿੰਘ ਬੁਰਜ, ਪ੍ਰਿੰ: ਹਰਦੀਪ ਸਿੰਘ ਪੱਟੀ, ਐਡਵੋਕੇਟ ਦਵਿੰਦਰਪਾਲ ਸਿੰਘ ਬਾਠ ਅਤੇ ਸਵਰਨ ਸਿੰਘ ਰੀਡਰ ਨੂੰ ਮੈਂਬਰ ਚੁਣਿਆ ਗਿਆ। ਇਸ ਤੋਂ ਇਲਾਵਾ ਸ਼ਹਿਰੀ ਤਾਲਮੇਲ ਕਮੇਟੀ ਵਿੱਚ ਪਵਨ ਕੁਮਾਰ ਧਵਨ ਨੂੰ ਸ਼ਹਿਰ ਦਾ ਇੰਚਾ: ਬਣਾਇਆ ਗਿਆ ਅਤੇ ਤਰਸੇਮ ਲਾਲ ਸੂਤਰ ਵਾਲੇ, ਹਰਜਿੰਦਰ ਸਿੰਘ ਵਾਲੀਆ, ਰਾਜ ਕੁਮਾਰ ਰਾਜੂ, ਮਨਜੀਤ ਸਿੰਘ, ਚਿਮਨ ਲਾਲ, ਜਸਵੰਤ ਸਿੰਘ ਜੱਸ ਫਰਨੀਚਰ ਵਾਲੇ, ਕਸਤੂਰੀ ਲਾਲ, ਅਮਰਦੀਪ ਸਿੰਘ ਬੇਦੀ ਅਤੇ ਰਕੇਸ਼ ਕੁਮਾਰ ਕਮਲ ਨੂੰ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ ਗਿਆ।
ਇਸ ਅਚਸਰ ‘ਤੇ ਬੋਲਦਿਆਂ ਚੇੇਅਰਮੈਨ ਭੋਲਾ ਸਿੰਘ ਸ਼ਕਰੀ ਨੇ ਚੁਣੇ ਗਏ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਕਿਸੇ ਵਰਕਰ ਨੂੰ ਅਣਗੋਹਲਿਆਂ ਨਹੀਂ ਕੀਤਾ ਜਾਵੇਗਾ, ਸ਼ਹਿਰ ਦੀ ਹਰ ਵਾਰਡ ਵਿੱਚ 11 ਮੈਂਬਰੀ ਕਮੇਟੀ ਬਣੇਗੀ ਜਿਸ ਦਾ ਇੱਕ ਇੰਚਾਰਜ ਹੋਵੇਗਾ। ਉਨ੍ਹਾਂ ਕਿਹਾ ਕਿ 2017 ਵਿੱਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੱਟੀ ਸ਼ਹਿਰ ਅਤੇ ਪੱਟੀ ਹਲਕੇ ਦੇ ਹਰੇਕ ਪਿੰਡ ਵਿੱਚ ਪਾਰਟੀ ਹਾਈ ਕਮਾਂਡ ਦੇ ਹੁਕਮਾ ਅਨੁਸਾਰ ਨੌਜਵਾਨਾਂ ਦੀ ਕਾਂਗਰਸ ਵਿੱਚ ਭਰਤੀ ਕੀਤੀ ਜਾਵੇਗੀ।
ਇਸ ਮੌਕੇ ‘ਤੇ ਹਰਪ੍ਰੀਤ ਸਿੰਘ ਸੰਧੂ ਯੂਥ ਕਾਂਗਰਸੀ ਆਗੂ, ਤਰਸੇਮ ਲਾਲ, ਰਾਜ ਕੁਮਾਰ ਰਾਜੂ, ਜਗਤੇਸ਼ਵਰ ਸਿੰਘ ਬੁਰਜ, ਅਮਰਿੰਦਰ ਸਿੰਘ ਬਾਠ, ਨਿਸ਼ਾਨ ਸਿੰਘ ਬੁੱਟਰ, ਜੱਸ ਫਰਨੀਚਰ ਵਾਲੇ, ਜੈਦੀਪ ਲੱਕੀ, ਅਮਨਦੀਪ ਸਿੰਘ, ਸੰਜੀਵ ਕੁਮਾਰ, ਪਵਨ ਕੁਮਾਰ, ਗੁਰਦੇਵ ਸਿੰਘ, ਰਕੇਸ਼ ਕੁਮਾਰ, ਧਰਮਿੰਦਰ ਸਿੰਘ ਟੀਟੂ, ਸੁੱਖ, ਰੁਪਿੰਦਰ ਸਿੰਘ, ਮਲਕੀਤ ਸਿੰੰਘ ਮੱਲੂ, ਹਰਜਿੰਦਰ ਸਿੰਘ, ਸਵਰਨ ਸਿੰਘ, ਧਰਮਿੰਦਰ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਿਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply