Wednesday, September 30, 2026

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ

PPN2505201514

ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵੱਲੋਂ ਸਰਕਾਰੀ ਹਸਪਤਾਲ ਪੱਟੀ ਵਿਖੇ ਲਗਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਇਸ ਮੌਕੇ ‘ਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦ ਮਹੌਲ ਵਿੱਚ ਸਾਹ ਲੈ ਰਹੇ ਹਾਂ ਅਤੇ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੌਮਾਂ ਮਿਟ ਜਾਂਦੀਆਂ ਹਨ।ਸੁਸਾਇਟੀ ਵੱਲੋਂ 35 ਯੂਨਿਟ ਖੂਨਦਾਨ ਕੀਤਾ ਗਿਆ।

              ਇਸ ਮੌਕੇ ‘ਤੇ ਸਰਕਾਰੀ ਹਸਪਤਾਲ ਪੱਟੀ ਦੀ ਟੀਮ ਜਿਸ ਵਿੱਚ ਅਮਰਜੀਤ ਸਿੰਘ, ਪਵਨ ਕੁਮਾਰ, ਚੰਦਨ ਸ਼ਾਮਿਲ ਸਨ ਤੋਂ ਇਲਾਵਾ ਸਿਕੰਦਰ ਸੋਈ, ਸੰਜੀਵ ਸੂਦ, ਪ੍ਰਮਿੰਦਰ ਸਿੰਘ ਅਰੋੜਾ, ਸਤਨਮਾ ਸਿੰਘ, ਨਵਰੂਪ ਸਿੰਘ ਪਨਗੋਟਾ, ਗੌਰਵ ਪਾਠਕ, ਅਮਿਤ ਜੈਨ, ਡਾ. ਸਰਬਪ੍ਰੀਤ ਸਿੰਘ, ਪ੍ਰਦੀਪ ਸਿੰਘ ਸਭਰਾ, ਸੋਭਾ ਸਿੰਘ, ਹਰਮਨਜੀਤ ਸਿੰਘ ਪਨਗੋਟਾ, ਗੁਰਚੇਤ ਸਿੰਘ ਰੱਤਾਗੁੱਦਾ, ਰੁਪਿੰਦਰ ਸਿੰਘ, ਸੇਠੀ ਬੇਕਰੀ ਵਾਲੇ, ਵਿਸ਼ਾਲ ਸੂਦ, ਰਵਿੰਦਰ ਸਿੰਘ ਰਵੀ ਅਤੇ ਪ੍ਰਿੰਸ ਧੁੰਨਾ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply