Monday, February 2, 2026

9 ਵਾਂ ਜਪ-ਤਪ ਅਰਦਾਸ ਸਮਾਗਮ ਭਲਾਈ ਕੇਂਦਰ ਵਿਖੇ 13 ਜੂਨ ਨੂੰ

ਵੱਧ ਤੋਂ ਵੱਧ ਜਾਪ ਕਰਨ ਨਾਲ ਹੀ ਜੀਵਨ ਸਫਲ ਹੁੰਦਾ ਹੈ – ਭਾਈ ਗੁਰਇਕਬਾਲ ਸਿੰਘ

PPN2805201507

ਅੰਮ੍ਰਿਤਸਰ, 28 ਮਈ (ਪ੍ਰੀਤਮ ਸਿੰਘ) – ਤਖਤ ਸ੍ਰੀ ਪਟਨਾ ਸਾਹਿਬ ਦੀ ਅਸੀਸ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਜੀ ਦੇ 350 ਸਾਲਾ ਅਰਧ ਸ਼ਤਾਬਦੀ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਵਲੋਂ ਚਲਾਈ ਹੋਈ ਲਹਿਰ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਰਦਾਸ ਸਮਾਗਮ 13 ਜੂਨ ਨੂੰ ਭਲਾਈ ਕੇਂਦਰ ਵਿਖੇ ਹੋਵੇਗਾ।ਇਸ ਸਬੰਧ ਵਿੱਚ ਭਲਾਈ ਕੇਂਦਰ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਮੀਟਿੰਗ ਹੋਈ।ਜਿਸ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਟਰੱਸਟ ਦੇ ਮੈਂਬਰਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ।ਇਸ ਸਬੰਧ ਵਿੱਚ ਭਾਈ ਸਾਹਿਬ ਜੀ ਨੇ ਕਿਹਾ ਕਿ 9 ਵਾਂ ਅਰਦਾਸ ਸਮਾਗਮ 13 ਜੂਨ ਭਲਾਈ ਕੇਂਦਰ ਵਿਖੇ, ਜਿਸ ਵਿੱਚ ਦੇਸ ਵਿਦੇਸ ਦੀਆ ਸੰਗਤਾ ਵਲੋਂ ਕੀਤੇ ਜਪ ਤਪ ਦੀ ਸਰਬਤ ਦੇ ਭਲੇ ਦੀ ਅਰਦਾਸ ਹੋਵੇਗੀ।ਭਾਈ ਸਾਹਿਬ ਜੀ ਨੇ ਕਿਹਾ ਕਿ ਇਸ ਸਮਾਗਮ ਨੂੰ ਸਮਰਪਿਤ ਦੋ ਦਿਨ ਭਲਾਈ ਕੇਂਦਰ ਵਿਖੇ ਦਿਨ ਦੇ ਸਮੇਂ ਜਪ-ਤਪ ਸਮਾਗਮ ਦੀਆ ਲੜੀਆਂ ਚਲਣਗੀਆਂ ਅਤੇ ਕੀਰਤਨ ਦੇ ਦੀਵਾਨ ਵੀ ਸਜਾਏ ਜਾਣਗੇ।ਭਾਈ ਸਾਹਿਬ ਜੀ ਨੇ ਕਿਹਾ ਇਸ ਮੌਕੇ ਉਹਨਾ ਨੋਜਵਾਨਾ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਜਾਣੇ ਅਨਜਾਣੇ ਆਪਨੇ ਕੇਸ ਕੱਟਵਾ ਤੇ ਹੁਣ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਏ ਹਨ।ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਜਿਹੜੇ ਬਹੁਤ ਵਡੀਆਂ ਪੜ੍ਹਾਈਆਂ ਜਿਵੇ ਕਿ ਆਈ.ਏ.ਐਸ, ਪੀ.ਸੀ.ਐਸ ਵਰਗੀਆਂ ਪੜ੍ਹਾਈਆਂ ਕਰਦੇ ਹੋਏ ਸਿੱਖੀ ਸਰੂਪ ਵਿੱਚ ਕਾਇਮ ਹਨ।ਉਹਨਾਂ ਨੂੰ ਵੀ ਯਾਦਗਾਰੀ ਚਿੰਨ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤਾਂ ਕਿ ਇਹਨਾਂ ਵਲ ਵੇਖ ਕੇ ਹੋਰਣਾ ਨੂੰ ਵੀ ਪ੍ਰੇਰਣਾ ਮਿਲੇ।
ਭਾਈ ਸਾਹਿਬ ਨੇ ਕਿਹਾ ਜਿਨਾਂ ਸੰਗਤਾਂ ਨੇ ਪਿਛਲੇ ਕੁੱਝ ਸਮੇਂ ਤੋ ਕੀਤੇ ਹੋਏ ਜਪ-ਤਪ ਜਾਪ 13 ਜੂਨ ਸ਼ਾਮ 4-00 ਵਜੇ ਤੋਂ ਪਹਿਲਾਂ ਭਲਾਈ ਕੇਂਦਰ ਵਿਖੇ ਲਿਖਾ ਦੇਣ।ਇਹ ਸਾਰਾ ਸਮਾਗਮ ਚੈਨਲਾਂ ‘ਤੇ  ਲਾਈਵ ਦਿਖਾਇਆ ਜਾਵੇਗਾ। ਇਸ ਸਮਾਗਮ ਵਿੱਚ ਭਾਈ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਗੁਰਇਕਬਾਲ ਸਿੰਘ ਜੀ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਬਾਬਾ ਹਰਭਜਨ ਸਿੰਘ ਜੀ (ਨਾਨਕਸਰ ਕਲੇਰਾਂ) ਵਾਲੇ ਅਤੇ ਬਾਬਾ ਸੁਖਦੇਵ ਸਿੰਘ ਜੀ ( ਭੁਚੌਂ ਕਲਾਂ) ਵਾਲੇ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਂਨੀ ਗੁਰਮਿੰਦਰ ਸਿੰਘ ਗ੍ਰੰਥੀ ਸਾਹਿਬ ਜ੍ਰੀ ਦਰਬਾਰ ਸਾਹਿਬ ਅਤੇ ਹੋਰ ਪਤਿਵੰਤੇ ਸੱਜਣ ਵੀ ਹਾਜਰੀਆਂ ਭਰਣਗੇ ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply