Saturday, August 15, 2026

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ‘ਚ ਕੀਤਾ ਵੈਦਿਕ ਹਵਨ ਜੱਗ ਦਾ ਆਯੋਜਨ

PPN2805201506

ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ) – 27 ਮਈ ਦਿਨ ਬੁੱਧਵਾਰ ਨੂੰ ਬੀ ਕਾਲਜ ਫਾਰ ਵੋਮੈਨ ਦੇ ਉਰਵੀ ਔਡੀਟੋਰੀਅਮ ਵਿੱਚ ਆਰੀਆ ਯੁਵਤੀ ਸਭਾ ਤੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਨੇ +1, +2 ਕਲਾਸਾਂ ਦੇ ਨਵੇਂ ਸ਼ੈਸਨ 2015੍ਰ16 ਦੇ ਸ਼ੁੱਭ ਆਰੰਭ ਦੇ ਮੌਕੇ ਤੇ ਵੈਦਿਕ ਹਵਨ ਜੱਗ ਦਾ ਅਯੋਜਿਤ ਕੀਤਾ ਗਿਆ। ਜਿਸ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਕਾਲਜ ਸਟਾਫ ਤੇ ਵਿਦਿਆਰਥਣਾਂ ਦੁਆਰਾ ਪਰਮਾਤਮਾ ਤੋਂ ਸਫਲਤਾ ਤੇ ਉਜੱਵਲ ਭਵਿੱਖ ਲਈ ਪ੍ਰਾਰਥਨਾ ਕੀਤੀ ਗਈ, ਇਸ ਮੌਕੇ ਮੈਡਮ ਪ੍ਰਿੰਸੀਪਲ ਜੀ ਨੇ ਵਿਦਿਆਰਥਣਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਹਿੰਮਤ ਤੇ ਲਗਨ ਨਾਲ ਸਖਤ ਮਿਹਨਤ ਕਰਨ ਅਤੇ ਭਵਿੱਖ ਵਿੱਚ ਅੱਗੇ ਵੱਧਣ ਦਾ ਅਸ਼ੀਰਵਾਦ ਦਿੱਤਾ।ਉਹਨਾਂ ਨੇ +2 ਦੇ ਰਾਜ ਪੱਧਰ ਤੇ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਹਰਸ਼ਿਤਾ ਸਚਦੇਵਾ 95 1% ਤੇ ਸੋਨਾਲੀ ਸ਼ੂਰ 95 1% ਤੋ ਇਲਾਵਾ ਸਨੇਹਾ ਸ਼ੂਰ 94%, ਹਰਸ਼ਿਤਾ ਕਪੂਰ 93 8%, ਗੁਰਕੰਵਲ ਕੋਰ 93 3%, ਗੁਰਮੀਤ ਕੋਰ 92%, ਹਰਨੂਰ ਕੋਰ 92%, ਦਿਵਿਆ ਅਰੋੜਾ 91 1%, ਨੇਹਾ ਸ਼ਰਮਾ 90 4%, ਨਰਗਿਸ ਦਿਲਵਾਰੀ 90 4%, ਅਮਨਦੀਪ ਕੋਰ ਮੰਡ 89 6% ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਪ੍ਰੁੋ. ਪੂਨਮ ਕੋਹਲੀ ਨੇ ਵਿਦਿਆਰਥਣਾਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਵੈਦਿਕ ਹਵਨ ਵਿੱਚ ਪ੍ਰਿੰਸੀਪਲ (ਮੈਡਮ) ਨੀਲਮ ਕਾਮਰਾ, ਪ੍ਰੋ. ਕੋਹਲੀ, ਪ੍ਰੋ. ਗੁਪਤਾ, ਪ੍ਰੋ. ਮਲਹੋਤਰਾ, ਪ੍ਰੋ. ਖੰਨਾ, ਪ੍ਰੋ. ਸ਼ਰਮਾ, ਪ੍ਰੋ. ਚਾਵਲਾ, ਡਾ ਬਾਲਾ, ਪ੍ਰੋ. ਕਨਿਕਾ, ਪ੍ਰੋ. ਪਵਨਦੀਪ ਹੋਰ ਨਾਨ ਟੀਚਿੰਗ ਮੈਂਬਰ ਅਤੇ ਵਿਦਿਆਰਥਣਾਂ ਨੇ ਪਾਈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply