ਖਾਲੜਾ, 28 ਮਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੌਲਣ) ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਸਬੰਧੀ ਜਿਥੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਿੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢੇ ਜਾ ਰਹੇ ਹਨ, ਉਥੇ ਦੂਜੇ ਪਾਸੇ ਅੱਜ ਆਰ.ਐਸ.ਐਸ ਕਾਰਕੁੰਨਾ ਵਲੋਂ ਖਾਲੜਾ ਬਾਰਡਰ ਉਪਰ ਅਚਨਚੇਤ ਫੇਰੀ ਪਾਈ ਗਈ।ਜਿਸ ਦੀ ਸਾਰੇ ਇਲਾਕੇ ਵਿੱਚ ਕਾਫੀ ਚਰਚਾ ਚੱਲ ਰਹੀ ਹੈ।ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਰਣਜੀਤ ਸਿੰਘ ਖਾਲੜਾ ਉਧੋਕੇ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਲਈ ਸਨਸ਼ਨੀਖੇਜ਼ ਗੱਲ ਇਹ ਹੈ ਕਿ ਹੁਣ ਆਰ.ਐਸ.ਐਸ ਨੇ ਪਿੰਡਾਂ ਅੰਦਰ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਲਈ ਸਿੱਖਾਂ ਦੀ ਨਜ਼ਰ ਹੁਣ ਆਰ.ਐਸ.ਐਸ ਦੀਆਂ ਗਤੀਵਿਧੀਆਂ ਉਪਰ ਹੈ।ਇਥੇ ਇਹ ਦੱਸਣਯੋਗ ਹੈ ਕਿ ਇਸ ਵਾਰ ਕਿਸੇ ਵੀ ਕਾਰਕੁੰਨ ਵੱਲੋਂ ਪਾਕਿ ਵਿਰੋਧੀ ਜਾਂ ਫਿਰ ਕਿਸੇ ਹੋਰ ਪਾਰਟੀ ਵਿਰੋਧ ਵਿੱਚ ਕੋਈ ਨਾਅਰੇਬਾਜੀ ਨਹੀਂ ਕੀਤੀ।ਬਲਕਿ ਆਰ.ਐਸ.ਐਸ ਵਫਦ ਨੇ ਖਾਲੜਾ ਬਾਰਡਰ ਦੇ ਦੌਰੇ ਤੋਂ ਇਲਾਵਾ ਮਾਤਾ ਵੈਸ਼ਨੋ ਮੰਦਰ ਡੱਲ ਵਿਖੇ ਵੀ ਮੱਥਾ ਟੇਕਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media