Tuesday, September 29, 2026

ਬੀਬੀ ਕੌਲਾਂ ਜੀ ਸੀਨੀ: ਸੈਕੰ: ਪਬਲਿਕ ਸਕੂਲ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

PPN2905201512

ਅੰਮ੍ਰਿਤਸਰ, 29 ਮਈ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰੱਸਟ ਤਰਨ ਤਾਰਨ ਰੋਡ ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇੜੇ ਗੁਰਦੁਆਰਾ ਟਾਹਲਾ ਸਾਹਿਬ, ਤਰਨ ਤਾਰਨ ਰੋਡ ਦਾ ਸੀ.ਬੀ.ਐੱਸ.ਈ. ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਅਤੇ ਸਕੂਲ ਦੇ ਐੱਮ.ਡੀ. ਸ. ਰਜਿੰਦਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਗਜੀਤ ਕੌਰ, ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ,ਜਿੰਨ੍ਹਾਂ ਦੀ ਮਿਹਨਤ ਸਦਕਾ ਤਿੰਨ ਵਿਦਿਆਰਥੀਆਂ ਨੇ ਸੀ.ਜੀ.ਪੀ.ਏ 10, ਪੰਦਰ੍ਹਾਂ ਵਿਦਿਆਰਥੀਆਂ ਨੇ 9 ਤੋਂ ਉੱਪਰ ਸੀ.ਜੀ.ਪੀ.ਏ ਗਰੇਡ ਅਤੇ ਬਾਕੀਆਂ ਨੇ ਏ1 ਅਤੇ ਏ+ ਗਰੇਡ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੇ ਪਿ੍ਰੰਸੀਪਲ ਜਗਜੀਤ ਕੌਰ, ਐਮ.ਡੀ ਰਜਿੰਦਰ ਸਿੰਘ ਅਤੇ ਸਾਰੇ ਟਰੱਸਟੀ ਮੈਂਬਰਾਂ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਬੱਚਿਆਂ ਦੀ ਮਿਹਨਤ ਅਤੇ ਵਾਹਿਗੁਰੂ ਜੀ ਦੀ ਅਸੀਸ ਸਦਕਾ ਹੈ।ਭਾਈ ਸਾਹਿਬ ਨੇ ਕਿਹਾ ਕਿ ਸਕੂਲ ਵੀ ਇਕ ਗੁਰਦੁਆਰਾ ਹੈ, ਜਿੱਥੇ ਬੱਚੇ ਅਧਿਆਤਮਕ ਵਿਦਿਆ ਦੇ ਨਾਲ ਧਾਰਮਿਕ ਵਿਦਿਆ ਵੀ ਹਾਸਿਲ ਕਰਦੇ ਹਨ।ਇਹ ਸ਼ਲਾਘਾਯੋਗ ਨਤੀਜਾ ਆਉਣ ਤੇ ਸਕੂਲ ਦੇ ਟਰੱਸਟੀ ਮੈਂਬਰ ਸ. ਟਹਿਲਇੰਦਰ ਸਿੰਘ ਜੀ, ਭੁਪਿੰਦਰ ਸਿੰਘ ਗਰਚਾ , ਤਰਵਿੰਦਰ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਹਰਦੇਵ ਸਿੰਘ ਦੀਵਾਨਾ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply