
ਬਠਿੰਡਾ, 30 ਮਈ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋ ਸਥਾਨਕ ਦਾਣਾ ਮੰਡੀ ਰੋਡ ਸਥਿਤ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿਖੇ ਗਰੀਬ ਅਤੇ ਜਰੂਰਤਮੰਦ ਬੱਚਿਆਂ ਲਈ ਈਵਨਿੰਗ ਸਕੂਲ ਖੋਲਿਆ ਗਿਆ।ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਇਹ ਉਪਰਾਲਾ ਉਨਾਂ ਝੋਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਜਾਂ ਗਰੀਬ ਬੱਚਿਆਂ ਲਈ ਜਿਨਾਂ ਦੇ ਮਾਤਾ ਪਾਤਾ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਨਹੀ ਪੜ੍ਹਾ ਸਕਦੇ ਹਨ ਅਤੇ ਸਰਕਾਰੀ ਸਕੂਲ ਦੇ ਬੱਚੇ ਜੋ ਪੜਾਈ ਵਿੱਚ ਕਮਜੋਰ ਹਨ, ਲਈ ਕੀਤਾ ਗਿਆ ਹੈ।ਇਹ ਈਵਨਿੰਗ ਸਕੂਲ ਸ਼ਾਮ ਦੇ 5.00 ਵਜੇ ਤੋ 7.00 ਵਜੇ ਤੱਕ ਖੁਲੇਗਾ।ਸੁਸਾਇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਈਵਨਿੰਗ ਸਕੂਲ ਖੁੱਲਣ ਸਾਰ ਹੀ ਕਾਫੀ ਗਿਣਤੀ ਵਿੱਚ ਬੱਚੇ ਪੜ੍ਹਨ ਲਈ ਆ ਰਹੇ ਹਨ।ਇਨਾਂ ਨੂੰ ਪੜਾਉਣ ਲਈ ਅਧਿਆਪਕਾ ਬਲਜੀਤ ਕੌਰ ਆਪਣੀ ਸੇਵਾ ਨਿਭਾਅ ਰਹੇ ਹਨ।
Punjab Post Daily Online Newspaper & Print Media