ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ. ਬੀ. ਡੀ. ਏ.ਵੀ. ਪਬਲਿਕ ਸਕੂਲ ਸਿੱਖਿਆ ਦਾ ਮਿਆਰ ਉੱਚਾ ਕਰਨ ਲਈ ਅਤੇ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ।ਸਕੂਲ ਵੱਲੋਂ ਬੱਚਿਆਂ ਦੇ ਮਾਂ-ਬਾਪ ਨਾਲ ਇਸ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਮਾਤਾ-ਪਿਤਾ ਕਿਸ ਤਰ੍ਹਾਂ ਅਪਣੇ ਬੱਚਿਆਂ ਦੀ ਪੜਾ੍ਹਈ ਦੇ ਪੱਧਰ ਨੂੰ ਚੱੈਕ ਕਰਨ ਲਈ ਕੀ ਕਰ ਸਕਦੇ ਹਨ।ਵਿਸ਼ੇਸ਼ ਟਰੇਨਿੰਗ ਪ੍ਰਾਪਤ ਅਧਿਆਪਕਾਂ ਨੇ ਜਮਾਤ ਅਨੁਸਾਰ ਹਰੇਕ ਵਿਸ਼ੇ ਬਾਰੇ ਜਾਗਰੂਕ ਕੀਤਾ ਕਿ ਛੁੱਟੀਆਂ ਦੇ ਕੰਮ ਦੁਆਰਾ ਸਿੱਖਿਆ ਮੰਤਵਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਸੈਮੀਨਾਰ ਵਿੱਚ ਬੱਚਿਆਂ ਦੇ ਮਾਤਾ-ਪਿਤਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਤਰਾਂ੍ਹ ਦੇ ਪਹਿਲੀ ਵਾਰ ਕੀਤੇ ਗਏ ਸੈਮੀਨਾਰ ਦੀ ਸ਼ਲਾਘਾ ਕੀਤੀ। ਬੱਚਿਆਂ ਦੇ ਮਾਂ-ਬਾਪ ਦੀ ਵੱਡੀ ਗਿਣਤੀ ਵਿੱਚ ਸਕੂਲ ਆਉਣ ‘ਤੇ ਇੱਕ ਪੁਸਤਕ ਪ੍ਰਦਰਸ਼ਨੀ ਵਿੱਚ ਹਰ ਵਿਸ਼ੇ ਤੇ ਉਚ ਕੋਟੀ ਦੀਆਂ ਪੁਸਤਕਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਬੱਚਿਆ ਅਧਿਆਂਪਕਾਂ ਤੇ ਮਾਪਿਆਂ ਨੇ ਭਰਪੂਰ ਲਾਭ ਉਠਾਇਆ। ਕਲਾ ਦੀ ਖੋਜ ਨਾਮਕ ਪ੍ਰੋਗਰਾਮ ਅਧੀਨ ਸਕੂਲ ਵਿੱਚ ਇੱਕ ਫਿਲਮ ਪ੍ਰਦਰਸ਼ਨੀ ਦੌਰਾਨ ਕਲਾ ਅਤੇ ਗਿਆਨ ਦੇ ਖੇਤਰ ਵਿੱਚ ਬੱਚਿਆਂ ਨੂੰ ਲਾਭ ਦੇਣ ਲਈ ਕੁਮੇਰਾ, ਦੀ ਫੇਸ, ਹਿਆਤ, ਹਵਾ ਹਵਾਈ, ਚਿੱਲਰ ਪਾਰਟੀ, 2+2=5 , ਸੁੱਤਾ ਨਾਗ ਆਦਿ ਫਿਲਮਾਂ ਦਿਖਾਈਆਂ ਗਈਆਂ।ਅਮਰਦੀਪ ਸਿੰਘ ਗਿੱਲ, ਤੁਸ਼ਾਰ ਫਰਿਹਾਨ ਅਤੇ ਜੈ ਰਾਜ ਆਦਿ ਮਹਿਮਾਂਨਾ ਨੇ ਸ਼ਿਰਕਤ ਕੀਤੀ।ਮਾਪਿਆਂ ਨੇ ਪ੍ਰਿੰਸੀਪਲ ਮੈਡਮ ਡਾ. ਸਤਵੰਤ ਭੁੱਲਰ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਅਜਿਹੇ ਕਾਰਜ ਆਉਣ ਵਾਲੇ ਸਮੇਂ ਵਿੱਚ ਵੀ ਕੀਤੇ ਜਾਣਗੇ।ਪ੍ਰਿੰਸੀਪਲ ਮੈਡਮ ਨੇ ਮਾਪਿਆਂ ਦਾ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media