ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਵਿੱਚ ਅਧਿਆਪਕਾਂ ਲਈ ਦੋ ਰੋਜ਼ਾ ਸਮੱਰਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਗਿਆ ਜੋ ਡੀ.ਏ.ਵੀ.ਸੀ.ਏ.ਈ. ਖੇਤਰੀ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਵੱਲੋਂ ਕਰਵਾਇਆ ਗਿਆ।ਨੌਵੀਂ ਅਤੇ ਦਸਵੀਂ ਜਮਾਤ ਦੇ ਅਧਿਆਪਕਾਂ ਲਈ ਇਹ ਂਓਰੀਐਂਟੇਸ਼ਨ ਕਮ ਇੰਟਰੈਕਟਿਵ ਮੀਟਂ ਕਰਵਾਈ ਗਈ ਜਿਸ ਦਾ ਉਦੇਸ਼ ਸਿਖੱਣਸ਼ਸਿਖਾਉਣ ਦੀ ਪ੍ਰਕ੍ਰਿਆ ਵਿੱਚ ਗੁਣਾਤਮਕ ਸੁਧਾਰ ਲਿਆਉਣਾ ਸੀ ।
ਇਸ ਵਰਕਸ਼ਾਪ ਵਿੱਚ ਵੱਖ-ਵੱਖ ਸਕੂਲਾਂ ਦੇ ਜਿਵੇਂ ਕਿ ਜੀ.ਐਨ.ਡੀ.ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਅਤੇ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ 50 ਅਧਿਆਪਕਾਂ ਨੇ ਸਕੂਲ ਦੇ ਵੱਖ-ਵੱਖ ਸਥਾਨਾ ਤੇ ਲਗਾਏ ਗਏ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਦੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਭਾਗ ਲਿਆ ।
ਵਰਕਸ਼ਾਪ ਦਾ ਉਦਘਾਟਨ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਕੀਤਾ ਤੇ ਕਿਹਾ ਕਿ ਉਹ ਅਧਿਆਪਕਾਂ ਦੇ ਜੋਸ਼-ਖਰੋਸ਼ ਨੂੰ ਦੇਖ ਕੇ ਬਹੁਤ ਖ਼ੁਸ਼ ਸਨ । ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਮੇਂ ਦੇ ਨਾਲ-ਨਾਲ ਆਪਣੇ ਕੰਮ ਵਿੱਚ ਸੁਧਾਰ ਅਤੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂਕਿ ਉਹ ਸਮੇਂ ਦੇ ਬਦਲਦੇ ਟ੍ਰੈਂਡਜ਼ ਨਾਲ ਚੱਲ ਸਕਣ ।
ਵਰਕਸ਼ਾਪ ਦੇ ਮੁੱਖ ਸੰਚਾਰਕ ਸਮਾਜਿਕ ਸਿੱਖਿਆ ਲਈ ਸ਼੍ਰੀਮਤੀ ਅਨੀਤਾ ਖਜੂਰੀਆ, ਸz: ਮਨਵਿੰਦਰ ਸਿੰਘ, ਸz: ਬਲਵਿੰਦਰ ਸਿੰਘ ਅਤੇ ਸ਼੍ਰੀਮਤੀ ਸ਼ੋਭਾ ਕੰਡਵਾਲ, ਹਿੰਦੀ ਲਈ ਸ਼੍ਰੀਮਤੀ ਨੀਰੂ ਮਹਿਤਾ ਤੇ ਸ਼੍ਰੀਮਤੀ ਪਰਵੀਨ ਜੇਟਲੀ ਅਤੇ ਪੰਜਾਬੀ ਲਈ ਸ਼੍ਰੀਮਤੀ ਜਗਦੀਪ ਰਾਣਾ ਤੇ ਸ਼੍ਰੀਮਤੀ ਸੁਰਿੰਦਰਜੀਤ ਕੌਰ, ਨੇ ਪਹਿਲੇ ਸਤਰ ਦੇ ਪਾਠਕ੍ਰਮ ਬਾਰੇ ਵਿਚਾਰ ਚਰਚਾ ਕੀਤੀ।ਉਨ੍ਹਾਂ ਨੇ ਬੱਚਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਤਕਨੀਕਾਂ ਰਾਹੀਂ ਉਤਸਾਹਿਤ ਕਰਨ ਲਈ ਕਿਹਾ।ਉਨ੍ਹਾਂ ਨੇ ਪਾਠਕ੍ਰਮ ਦੀ ਵਿਸ਼ੇ ਵਸਤੂ ਨੂੰ ਇਸ ਢੰਗ ਨਾਲ ਤਿਆਰ ਕਰਨ ਲਈ ਕਿਹਾ ਕਿ ਚੰਗੇ ਅੰਕ ਲਿਆਉਣ ਲਈ ਉਹ ਤਿਆਰੀ ਕਰ ਸਕਣ।ਸੰਚਾਰਕਾਂ ਨੇ ਵਿਸ਼ਿਆਂ ਦੇ ਮੁਸ਼ਕਿਲ ਖੇਤਰਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਔਖੇ ਵਿਸ਼ਿਆਂ ਨੂੰ ਸੌਖੇ ਅਤੇ ਪ੍ਰਭਾਵਸ਼ਾਲੀ ਕਰਨ ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ।ਪੰਜਾਬੀ ਅਤੇ ਸਮਾਜਿਕ ਸਿੱਖਿਆ ਨੂੰ ਪੜ੍ਹਾਉਣ ਦੇ ਉਦੇਸ਼ ਅਤੇ ਟੀਚਿਆਂ ਬਾਰੇ ਵੀ ਦੱਸਿਆ ਗਿਆ।ਵਿਸਥਾਰਪੂਰਵਕ ਪਾਠ ਯੋਜਨਾ ਪੇਸ਼ ਕੀਤੀ ਗਈ ਅਤੇ ਪਾਠਾਂ ਨੂੰ ਢੰਗ ਨਾਲ ਪੇਸ਼ ਕਰਨ ਦੀ ਯੋਜਨਾ ਤੇ ਵੀ ਚਰਚਾ ਕੀਤੀ ਗਈ। ੁਨ੍ਹਾਂ ਨੇ ਨਾਟਕੀ ਰੁਪਾਂਤਰਣ, ਜ਼ਿੰਦਗੀ ਵਿਚੋਂ ਉਦਾਹਰਨਾਂ, ਯੂ ਟਿਊਬ ਵਿਚੋਂ ਵੀਡੀਓ, ਤਤਕਾਲੀਨ ਵਿਸ਼ਿਆਂ ਤੇ ਵਿਚਾਰ ਚਰਚਾ ਅਤੇ ਸੁਣਨ, ਪੜ੍ਹਨ ਅਤੇ ਬੋਲਣ ਦੀਆਂ ਸਾਰੀਆਂ ਕੁਸ਼ਲਤਾਵਾਂ ਅਤੇ ਸਹਾਇਕ ਕ੍ਰਿਆਵਾਂ ਤੇ ਵੀ ਜ਼ੋਰ ਦਿੱਤਾ ।
ਸੰਚਾਰਕਾਂ ਨੇ ਭਾਗ ਲੈਣ ਵਾਲੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ।ਉਨ੍ਹਾਂ ਨੇ ਹੈਂਡ ਆਊਟਸ ਅਤੇ ਹੋਰ ਸਹਾਇਕ ਸਮੱਗਰੀ ਜਮਾਤ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਲਝਾਉਣ ਲਈ ਵੰਡੀ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਵਰਕਸ਼ਾਪ ਦੇ ਇਸ ਕਦਮ ਲਈ ਸਕੂਲ ਦੀ ਸਿਫ਼ਤ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਵੇਂ ਮਾਪਦੰਡਾਂ ਨਾਲ ਅਧਿਆਪਕਾਂ ਨੂੰ ਜੋੜੀ ਰੱਖਣ ਵਿੱਚ ਇਹ ਵਰਕਸ਼ਾਪ ਅਤੇ ਪ੍ਰੋਗਰਾਮ ਬਹੁਤ ਸਹਾਇਕ ਸਿੱਧ ਹੁੰਦੇ ਹਨ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਰਕਸ਼ਾਪ ਦੇ ਸੰਚਾਰਕਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਸਿੱਖਣ ਦੀ ਪ੍ਰਕ੍ਰਿਆ ਨੂੰ ਲਗਾਤਾਰ ਹੋਣ ਵਾਲੀ ਪ੍ਰਕ੍ਰਿਆ ਦੱਸਦਿਆਂ ਆਪਣੇ ਆਪ ਨੂੰ ਵਿਕਾਸ ਦਾ ਹਿੱਸਾ ਬਣਾਉਣ ਤੇ ਜ਼ੋਰ ਦਿੱਤਾ ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media