Friday, July 17, 2026

ਖਾਲਸਾ ਕਾਲਜ ਵਿਖੇ 9 ਵਿਸ਼ਿਆਂ ਵਿੱਚ ਐੱਮ. ਫ਼ਿਲ ਦੀ ਸ਼ੁਰੂਆਤ

ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ 18 ਹੋਰ ਨਵੇਂ ਕੋਰਸਾਂ ਨੂੰ ਹਰੀ ਝੰਡੀ

PPN3005201515

ਅੰਮ੍ਰਿਤਸਰ, 30 ਮਈ (ਪ੍ਰੀਤਮ ਸਿੰਘ)-‘ਖ਼ਦ-ਮੁਖ਼ਤਿਆਰ’ ਖਾਲਸਾ ਕਾਲਜ ਗਵਰਨਿੰਗ ਬਾਡੀ ਦੀ ਅਹਿਮ ਮੀਟਿੰਗ ਵਿੱਚ ਅੱਜ ਕਾਲਜ ਦੇ 124 ਸਾਲਾਂ ਇਤਿਹਾਸ ਵਿੱਚ ਪਹਿਲੀ ਵਾਰ ਐੱਮ. ਫ਼ਿਲ ਡਿਗਰੀ ਦੀ ਸ਼ੁਰੂਆਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਲਗਭਗ 9 ਵਿਸ਼ਿਆਂ ਜਿਨ੍ਹਾਂ ਵਿੱਚ ਕਾਮਰਸ, ਅੰਗਰੇਜੀ, ਪੰਜਾਬੀ, ਕਮਿਸਟਰੀ, ਫ਼ਿਜੀਕਸ, ਜੂਆਲੋਜੀ, ਬੌਟਨੀ, ਖੇਤੀਬਾੜੀ ਅਤੇ ਪੋਲੀਟੀਕਲ ਸਾਇੰਸ ਸ਼ਾਮਿਲ ਹਨ, ਵਿੱਚ ਐੱਮ. ਫ਼ਿਲ ਡਿਗਰੀ ਕਰਵਾਉਣ ਵਾਲਾ ਖ਼ਾਲਸਾ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਕਾਲਜ ਹੋਵੇਗਾ।
ਇਸ ਤੋਂ ਇਲਾਵਾ ਪ੍ਰੋਫੈਸ਼ਨਲ ਕੋਰਸਾਂ ਅਤੇ ਡਿਪਲੋਮਿਆਂ ਨੂੰ ਵੀ ਅਗਲੇ ਸ਼ੈਸ਼ਨ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਨਵੇਂ ਕੋਰਸਾਂ ਵਿੱਚ ਪ੍ਰਮੁੱਖ ਹਨ ਐੱਮ. ਐੱਸ. ਸੀ. ਐਗਰੀਕਲਚਰ, ਬੀ. ਐੱਸ. ਸੀ. ਫ਼ੂਡ ਪ੍ਰੋਸੈਸਿੰਗ ਐਂਡ ਇੰਜ਼ੀਨੀਅਰਿੰਗ, ਬੀ. ਏ. ਆਨਰ (ਸ਼ੋਸ਼ਲ ਸਾਇੰਸਸ), ਬੈਚਲਰ ਆਫ਼ ਮਲਟੀਮੀਡੀਆ, ਬੈਚਲਰ ਆਫ਼ ਆਈ. ਟੀ.-ਸਪੈਸ਼ਲਲਾਇਜੇਸ਼ਨ ਇਨ ਮੋਬਾਇਲ ਟੈਕਨਾਲੋਜੀ, ਫੈਸ਼ਨ ਡਿਜ਼ਾਈਨਿੰਗ, ਬੈਚਲਰ ਆਫ਼ ਮਾਸਕਮਨੀਕੇਸ਼ਨ ਐਂਡ ਜਰਨਲਿਜ਼ਮ, ਡਿਪਲੋਮਾ ਇਨ ਹੋਸਪਿਟਲੈਟੀ ਮੈਨੇਜ਼ਮੈਂਟ, ਡਿਪਲੋਮਾ ਇਨ ਟੈਕਸੇਸ਼ਨ ਅਤੇ ਡਿਪਲੋਮਾ ਇਨ ਰਿਟੇਲ ਮੈਨੇਜ਼ਮੈਂਟ।
ਇਸ ਮਹੱਤਵਪੂਰਨ ਬੈਠਕ ਦੀ ਪ੍ਰਧਾਨਗੀ ਗਵਰਨਿੰਗ ਬਾਡੀ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤੀ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਵੱਲੋਂ ਖਾਸ ਨੁਮਾਇੰਦੇ ਡਾ. ਵਿਭੂ ਚੌਹਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਕਾਲਜਸ ਪ੍ਰੋ: ਪਰਮਜੀਤ ਸਿੰਘ ਜੱਜ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਮਹਿਲ ਸਿੰਘ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਮੀਟਿੰਗ ਵਿੱਚ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਡਾ. ਨਵਨੀਨ ਬਾਵਾ ਅਤੇ ਡਾ. ਸੁਖਦੇਵ ਸਿੰਘ ਵੀ ਸ਼ਾਮਿਲ ਸਨ।
ਸ: ਮਜੀਠੀਆ ਨੇ ਇਸ ਮੌਕੇ ਕਾਲਜ ਵਿੱਚ ਅਕਾਦਮਿਕ, ਵਿੱਤੀ ਅਤੇ ਪ੍ਰਸ਼ਾਸ਼ਨਿਕ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਮੀਟਿੰਗ ਦੌਰਾਨ ਦਾਖਲਿਆਂ, ਪ੍ਰੀਖਿਆਵਾਂ ਅਤੇ ਉੱਤਰ ਪੱਤਰਕਾਵਾਂ ਦੇ ਮੁਲਾਂਕਣ ਸਬੰਧੀ ਵੀ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ। ਡਾ. ਮਹਿਲ ਸਿੰਘ ਨੇ ਕਾਲਜ ਦੀ ਕਾਰਗੁਜ਼ਾਰੀ ਅਤੇ ਕੈਂਪਸ ਵਿਖੇ ਉਨ੍ਹਾਂ ਵੱਲੋਂ ਸਮਾਜ ਨੂੰ ਸਮਰਪਿਤ ਫ੍ਰੀ ਲਾਈਫ਼ ਲੌਂਗ ਟੀਚਿੰਗ ਕੋਰਸਾਂ ਸਬੰਧੀ ਜਾਣਕਾਰੀ ਵੀ ਕਮੇਟੀ ਨਾਲ ਸਾਂਝੀ ਕੀਤੀ ਗਈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply