Sunday, September 20, 2026

ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਸਮਰ ਕੈਂਪ ਦੀ ਸ਼ੂਰੁਆਤ

1 ਜੂਨ ਤੋਂ 30 ਜੂਨ ਤੱਕ ਬੱਚੇ ਸਿੱਖਣਗੇ ਕ੍ਰਿਕਟ ਦੇ ਗੁਰ

PPN3105201503ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਮਾਜ ਦੀ ਹਰਮਨ ਪਿਆਰੀ ਖੇਡ ਕ੍ਰਿਕਟ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਪਾਲਿਟੈਕਨਿਕ ਕਾਲਜ਼ ਬਟਾਲਾ ਵਿਖੇ ਸz. ਆਰ ਪੀ ਸਿੰਘ ਤੇ ਸ੍ਰੀ ਬਲਰਾਜ ਮਹਾਜਨ ਦੀ ਸਰਪ੍ਰਸਤੀ ਹੇਠ ੩੦ ਦਿਨਾ ਕ੍ਰਿਕਟ ਕੋਚਿੰਗ ਸਮਰਕੈਂਪ ਦਾ ਉਦਘਾਟਨ ਸ੍ਰੀ ਰਾਜੇਸ਼ ਮਰਵਾਹਾ ਵੱਲੋਂ ਕੀਤਾ ਗਿਆ।ਇਸ ਕੈਂਪ ਦੇ ਉਦਘਾਟਨੀ ਸਮਾਰੋਹ ਤੇ ਜਿਲ੍ਹਾ ਗੁਰਦਾਸਪੁਰ ਦੇ ਲਗਭਗ ੨੦੦ ਬੱਚਿਆਂ ਨੇ ਹਿੱਸਾ ਲਿਆ।ਇਸ ਮੌਕੇ ਮਾਧਵ ਪਠਾਣੀਆਂ ਸਿਲੈਕਟ ਪੰਜਾਬ ਟੀਮ ਤੋ ਇਲਾਵਾ ਸਹਿਜਪੀ੍ਰਤ ਸਿੰਘ ਰੰਧਾਵਾ ਤੇ ਅਦਿਤਿਆ ਨਰਾਇਣ ਮਹਿਤਾ ਜੋ ਕਿ ਪੰਜਾਬ ਪੱਧਰੀ ਕੈਂਪ ਅਟੈਡ ਕਰਨ ਵਾਲੇ ਵੀ ਪਹੁੰਚੇ ।ਉਦਘਾਟਨੀ ਸਮਾਰੋਹ ਮੌਕੇ ਜਨਰਲ ਸੈਕਟਰੀ ਸ੍ਰੀ ਬਲਰਾਜ ਮਹਾਜਨ, ਜਾਇੰਟ ਸੈਕਟਰੀ ਸੀ ਅਸ਼ਵਨੀ ਬਾਂਟਾ, ਫਾਇਨਾਂਸ ਸੈਕਟਰੀ ਜੈ ਸ਼ਿਵ, ਪ੍ਰਧਾਂਨ ਬਲਦੇਵ ਸਿੰਘ ਬੁੱਟਰ, ਬਲਵਿੰਦਰ ਕੁਮਾਰ, ਪਰਦੀਪ ਸਿੰਘ ਚੀਮਾਂ, ਜਤਿੰਦਰ ਮਾਰਸ਼ਲ ਕੋਚ, ਮੰਨੂੰ ਜੁਨੇਜ਼ਾ,ਖੁਸ਼ਹਾਲ ਪਠਾਣੀਆਂ, ਸ੍ਰੀ ਬੀ. ਬੀ ਯਾਦਵ ਪ੍ਰੋਫੈਸ਼ਰ, ਸੌਰਵ ਸੱਭਰਵਾਲ, ਰਮਨ, ਵਿਨੋਦ ਕੁਮਾਰ, ਵਿਜੈ ਕੁਮਾਰ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply