Thursday, July 16, 2026

ਇੰਦਰਬੀਰ ਸਿੰਘ ਬੁਲਾਰੀਆ ਵਲੋਂ ਵਾਰਡ 42 ਵਿਚ ਵਿਕਾਸ ਕੰਮ ਦੀ ਸ਼ੁਰੂਆਤ

ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਨੂੰ ਖੂਬਸੂਰਤ ਬਣਾਉਣ ਦਾ ਕੰਮ ਜਲਦੀ ਹੋਵੇਗਾ ਅਰੰਭ- ਬੁਲਾਰੀਆ

PPN3105201512

ਅੰਮ੍ਰਿਤਸਰ, 31 ਮਈ (ਗੁਰਚਰਨ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਪੈਂਦੀ ਵਾਰਡ 42 ਵਿਚ 30 ਲੱਖ ਦੀ ਲਾਗਤ ਨਾਲ ਸ਼ਾਨ ਗਲੀ ਵਿਚ ਸੀ.ਸੀ. ਦੇ ਕੰਮ ਅਰੰਭਿਆ ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਤੇ ਪਾਰਲੀ ਮਾਨੀ ਸੈਕਟਰੀ ਸ: ਇੰਦਰਬੀਰ ਸਿੰਘ ਬੁਲਾਰੀਆ ਵਲੋਂ ਕੀਤੀ ਗਈ ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਮਨਮੋਹਨ ਸਿੰਘ ਟੀਟੂ ਵੀ ਮੌਜੂਦ ਸਨ। ਸ:ਬੁਲਾਰੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਅੰਦਰੂਨੀ ਪੁਰਾਤਨ ਸ਼ਹਿਰ ਵਿਚ ਰਹਿੰਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੁਰਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਸ਼ਹਿਰ ਦੇ ਇਸ ਹਿੱਸੇ ਵਿਚ ਸੀਵਰੇਜ, ਗਲੀਆਂ ਨਾਲੀਆਂ, ਪੀਣ ਵਾਲੇ ਸਾਫ ਪਾਣੀ ਤੇ ਹੋਰ ਕੰਮਾਂ ਨੂੰ ਪੁਰਾ ਕਰਨ ਲਈ ਵਿਕਾਸ ਕਾਰਜਾਂ ਦੀ ਲੜੀ ਅਰੰਭੀ ਹੋਈ ਹੈ ਜਿਸ ਤਹਿਤ ਅੱਜ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਸ਼ਾਨ ਗਲੀ ਵਿਚ ਸੀ. ਸੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਨੂੰ ਖੂਬਸੂਰਤ ਬਣਾਉਣ ਲਈ ਉਪ ਮੁੱਖ ਮੰਤਰੀ ਪੰਜਾਬ ਸ:ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਨ੍ਹਾਂ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹ ਇਲਾਕਾ ਵਰਡ ਹੈਰੀਟੇਜ ਵਲੋਂ ਪਹਿਚਾਣਿਆ ਜਾਵੇਗਾ।
ਸ: ਮਨਮੋਹਨ ਸਿੰਘ ਟੀਟੂ ਵਲੋਂ ਸ: ਬੁਲਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਸ਼ਾਮ ਲਾਲ, ਸਕੱਤਰ ਬੁਲਾਰੀਆ, ਚੇਅਰਮੈਨ ਹਰਿੰਦਰ ਸਿੰਘ, ਸਤਿੰਦਰ ਪਾਲ ਸਿੰਘ ਮੱਤੇਵਾਲ, ਰਜਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ ਮੰਗਾ ਵਾਰਡ ਪ੍ਰਧਾਨ, ਵਿਪਨ ਮਹੰਤ, ਗੁਰਬਖਸ਼, ਮਾਨ ਸਿੰਘ, ਗਿਆਨੀ ਦਵਿੰਦਰ ਸਿੰਘ, ਵਿਨੇ, ਸਤੀਸ਼ ਕੁਮਾਰ, ਨਵਜੀਤ ਸਿੰਘ ਲੱਕੀ, ਨਵਦੀਪ ਸਿੰਘ, ਜਗਜੀਤ ਸਿੰਘ ਮੱਤੇਵਾਲ, ਹਰਪ੍ਰੀਤ ਸਿੰਘ ਮਨੀ, ਰੰਜਨ ਆਦਿ ਆਗੂ ਮੌਜੂਦ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply