Sunday, April 12, 2026

ਕਮੇਟੀ ਸਕੁੂਲਾਂ ਵਿੱਚ ਹੋਏ ਪਹਿਲੀ ਵਾਰ ਸਮਰ ਕੈਂਪ ਦੇ ਆਯੋਜਨ

PPN0106201507

PPN0106201508ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆਂ ਦੇ ਨਾਲ ਖੇਡ ਅਤੇ ਆਪਣੀ ਪਸੰਦ ਦੀਆਂ ਕਲਾਵਾਂ ਵਿੱਚ ਮਹਾਰਤ ਹਾਸਿਲ ਕਰਵਾਉਣ ਲਈ ਸਮਰ ਵਕੇਸ਼ਨ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ। 10 ਦਿਨਾਂ ਤੱਕ ਚਲੇ ਇਸ ਕੈਂਪ ਵਿੱਚ ਸਾਰੀਆਂ ਬ੍ਰਾਂਚਾ ਨੇ ਵਿਦਿਆਰਥੀਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਕੇ ਅਪਣੇ ਸਕੂਲਾਂ ਵਿੱਚ ਹਾਕੀ, ਅਥਲੈਟਿਕ, ਫੁੱਟਬਾਲ, ਯੋਗਾ, ਕੰਪਯੂਟਰ ਟ੍ਰੈਨਿੰਗ ਦੇਣ ਦੇ ਨਾਲ ਆਰਟ ਕਰਾਫਟ, ਇੰਗਲੀਸ਼ ਸਪੀਕਿੰਗ ਅਤੇ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ। ਜਿਸ ਵਿਚ ਲਗਭਗ 1500 ਵਿਦਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਇਸ ਕੈਂਪ ਦੇ ਸਾਹਮਣੇ ਆਏ ਉਸਾਰੂ ਰੁਝਾਨ ਸਦਕਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਗਿਣਤੀ ਅਗਲੇ ਸਾਲ ਦੁਗਨੀ ਹੋਣ ਦਾ ਵੀ ਦਾਅਵਾ ਕੀਤਾ ਹੈ।
ਇਸ ਕੈਂਪ ਰਾਹੀਂ ਬਰਾੜ ਨੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਦੇ ਨਾਲ ਹੀ ਉਨ੍ਹਾਂ ਦੇ ਵਿਚ ਗੁਣਾ ਦਾ ਵੀ ਵਾਧਾ ਹੋਣ ਦੀ ਗੱਲ ਕਹੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਦੇ ਸਕੂਲਾਂ ਵਿੱਚ ਖੇਡਾਂ ‘ਤੇ ਖਾਸ ਧਿਆਨ ਦੇਣ ਕਰਕੇ ਕਮੇਟੀ ਸਕੂਲਾਂ ਦੇ 45 ਬੱਚਿਆਂ ਦੇ ਨੈਸ਼ਲਨ ਖੇਡਾਂ ਵਿੱਚ ਭਾਗ ਲੈਣ ਦਾ ਖੁਲਾਸਾ ਕਰਦੇ ਹੋਏ 8 ਬੱਚਿਆਂ ਵੱਲੋਂ ਮੈਡਲ ਜਿੱਤ ਕੇ ਲਿਆਉਣ ਦੀ ਵੀ ਜਾਣਕਾਰੀ ਦਿੱਤੀ। ਬਰਾੜ ਨੇ ਕਿਹਾ ਕਿ ਮਾਨਸਿਕ ਦਬਾਅ ਨੂੰ ਘੱਟ ਕਰਨ ਵਾਸਤੇ ਅਜਿਹੇ ਕੈਂਪਾਂ ਦੇ ਆਯੋਜਨ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply