Saturday, May 23, 2026

ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦੇਣ ਸਬੰਧੀ ਬਲਾਕ ਪੱਧਰੀ ਕੈਂਪ 25 ਤੋਂ 29 ਮਈ ਤੱਕ

PPN0106201515

ਪਠਾਨਕੋਟ, 01 ਜੂਨ (ਪ.ਪ) – ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦੇਣ ਸਬੰਧੀ 25 ਤੋਂ 29 ਮਈ, 2015 ਤੱਕ ਵੱਖ ਵੱਖ ਬਲਾਕਾਂ ਵਿੱਚ ਲਗਾਏ ਗਏ ਕੈਂਪਾਂ ਵਿੱਚ ਜ਼ਿਲ੍ਹੇ ਦੇ 661 ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦਿੱਤੇ ਗਏ। ਇਹ ਜਾਣਕਾਰੀ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ 25 ਮਈ ਨੂੰ ਸੀ.ਐਚ.ਸੀ. ਬੁੰਗਲ ਬਧਾਨੀ ਵਿਖੇ ਸੁਖਜਿੰਦਰ ਕਾਲਜ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ 74 ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾ ਕੇ ਉਨ੍ਹਾਂ ਨੂੰ ਮੌਕੇ ‘ਤੇ ਹੀ ਦਿੱਤੇ ਗਏ।
ਸ਼੍ਰੀਮਤੀ ਕਾਰਥਿਕ ਨੇ ਦੱਸਿਆ ਕਿ ਇਸੇ ਤਰ੍ਹਾਂ 26 ਮਈ ਨੂੰ ਸੀ.ਐਚ.ਸੀ. ਨਰੋਟ ਜੈਮਲ ਸਿੰਘ ਵਿਖੇ ਰੈਵੋਲਿਊਸ਼ਨ ਵੈਲਫੇਅਰ ਸੁਸਾਇਟੀ ਨਰੋਟ ਜੈਮਲ ਸਿੰਘ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ 78 ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ, 27 ਮਈ ਨੂੰ ਸੀ.ਐਚ.ਸੀ ਸੁਜਾਨਪੁਰ ਵਿਖੇ ਲਾਇਨਜ਼ ਕਲੱਬ ਸੁਜਾਨਪੁਰ (ਹਰਮਨ) ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ 132 ਅਪੰਗ ਵਿਅਕਤੀਆਂ ਦੇ, 28 ਮਈ ਨੂੰ ਸੀ.ਐਚ.ਸੀ ਘਰੋਟਾ ਵਿਖੇ ਸੰਤ ਨਿਰੰਕਾਰੀ ਮੰਡਲ ਪਠਾਨਕੋਟ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ 63 ਅਪੰਗ ਵਿਅਕਤੀਆਂ ਦੇ ਅਤੇ 29 ਮਈ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਪਾਰ ਮੰਡਲ ਪਠਾਨਕੋਟ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ 314 ਅਪੰਗ ਵਿਅਕਤੀਆਂ ਨੂੰ ਅਪੰਗਤਾ ਦੇ ਸਰਟੀਫਿਕੇਟ ਬਣਾ ਕੇ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਹੈ ਕਿ ਕੋਈ ਅਪੰਗ ਵਿਅਕਤੀ ਜੋ ਅਪੰਗਤਾ ਦੇ ਨਿਰਧਾਰਤ ਮਾਪ ਢੰਡਾਂ ਨੂੰ ਪੂਰੇ ਕਰਦਾ ਹੈ ਉਹ ਅਪੰਗਤਾ ਸਰਟੀਫਿਕੇਟ ਲੈਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਲੋਕਾਂ ਤੱਕ ਸੂਚਨਾ ਪਹੁੰਚਾਉਣ ਵਿੱਚ ਸੀ.ਡੀ.ਪੀ.ਓਜ਼, ਸੁਪਰਵਾਇਜ਼ਰ, ਆਂਗੜਵਾੜੀ ਵਰਕਰਾਂ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਸ਼੍ਰੀ ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਸਬੰਧਤ ਮਹਿਰ ਡਾਕਟਰਾਂ ਅਤੇ ਸਮੀਰ ਸ਼ਾਰਦਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਜਿਹੜੇ ਅਪੰਗ ਵਿਅਕਤੀ ਦੇ ਅਪੰਗਤਾ ਸਰਟੀਫਿਕੇਟ ਨਹੀਂ ਬਣੇ ਹਨ। ਉਨ੍ਹਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਲਈ ਇੱਕ ਹੋਰ ਕੋਸ਼ਿਸ਼ ਕਰਕੇ ਇਸੇ ਤਰ੍ਹਾਂ ਦੇ ਹੀ ਕੈਂਪ ਵੱਖ ਵੱਖ ਜਗ੍ਹਾ ‘ਤੇ ਇੱਕ-ਡੇਢ ਮਹੀਨੇ ਬਾਅਦ ਲਗਾਏ ਜਾਣਗੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply