Friday, April 17, 2026

ਜੰਡਿਆਲਾ ਗੁਰੂ ‘ਚ ਇਤਿਹਾਸ ਸਿਰਜੇਗੀ ਅੱਜ ਦੀ ਮਹਾ ਰੈਲੀ – ਸਰੂਪ ਸਿੰਘ

ਡੀ. ਐਸ. ਪੀ ਜੰਡਿਆਲਾ ਗੁਰੂ  ਸੂਬਾ ਸਿੰਘ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

PPN100401

ਜੰਡਿਆਲਾ ਗੁਰੂ  10 ਅਪ੍ਰੈਲ  (ਹਰਿੰਦਰਪਾਲ ਸਿੰਘ)   –   ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਸ਼ਾਮ 3 ਵਜੇ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਪਹੁੰਚਣ ਲਈ ਤਿਆਰੀਆਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।  ਮੰਡੀ ਦੀ ਸਟੇਜ ਨੂੰ ਮਜਦੂਰ ਲਗਾਕੇ ਉੱਚੀ ਅਤੇ ਪੱਕੀ ਕੀਤੀ ਜਾ ਰਹੀ ਸੀ।  ਪੁਲਿਸ ਦੀ ਸਕਿਉਰਟੀ ਲਈ ਮੋਕੇ ਤੇ ਡੀ. ਐਸ. ਪੀ ਜੰਡਿਆਲਾ ਸੂਬਾ ਸਿੰਘ ਵੀ ਜਾਂਚ  ਪੜਤਾਲ ਕਰ ਰਹੇ ਸਨ।   ਸੰਨੀ ਸ਼ਰਮਾ ਯੂਥ ਆਗੂ ਨੇ ਦੱਸਿਆ ਕਿ ਜਨਤਾ ਦੇ ਮਨੋਰੰਜਨ ਲਈ ਪ੍ਰਸਿੱਧ ਲੋਕ ਗਾਇਕ ਲਖਵਿੰਦਰ ਵਡਾਲੀ ਵੀ ਪਹੁੰਚ ਰਹੇ ਹਨ।   ਸ੍ਰ:  ਸਰੂਪ ਸਿੰਘ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਇਤਿਹਾਸ ਵਿਚ ਇਹ ਇਕ ਮਹਾ ਰੈਲੀ ਹੋਵੇਗੀ ਜਿਸ ਵਿਚ ਹਲਕਾ ਜੰਡਿਆਲਾ ਗੁਰੁ ਦੇ ਸਮੂਹ ਸਰਪੰਚ,  ਮਾਝੇ ਦੀ ਪੂਰੀ ਅਕਾਲੀ ਟੀਮ ਤੋਂ ਇਲਾਵਾਂ ਠਾਠਾ ਮਾਰਦਾ ਇਕੱਠ ਕੀਤਾ ਜਾਵੇਗਾ।

PPN100402

ਇਸ ਮੋਕੇ ਹੋਰਨਾਂ ਤੋਂ ਇਲਾਵਾਂ ਸ੍ਰ: ਅਮਰਜੀਤ ਸਿੰਘ ਬੰਡਾਲਾ ਮੈਂਬਰ ਸ੍ਰੋਮਣੀ ਗੁ: ਕਮੇਟੀ,  ਵਰਪਾਲ ਸਿੰਘ ਜੱਸ,  ਸਵਿੰਦਰ ਸਿੰਘ,  ਗੁਲਜਾਰ ਸਿੰਘ ਧੀਰੇਕੋਟ,   ਬਲਦੇਵ ਸਿੰਘ ਬੋਦੇਵਾਲ,  ਰਾਜੀਵ ਕੁਮਾਰ ਬਬਲੂ ਪੀ. ਏ,  ਸੁਲੱਖਣ ਸਿੰਘ  ਮੈਨੇਜਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ,  ਹਰਪ੍ਰੀਤ ਸਿੰਘ ਬਬਲੂ ਆਦਿ ਹਾਜ਼ਿਰ  ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply