
ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰਪਾਲ ਸਿੰਘ) – ਭਾਵੇਂ ਅੱਜ ਸਿਆਸਤ ਇਕ ਗੈਰ ਕਾਨੂੰਨੀ ਕੰਮ ਕਰਨ ਲਈ ਵਰਤਿਆ ਜਾਣ ਵਾਲਾ ਹਥਿਆਰ ਬਣ ਚੁੱਕਾ ਹੈ ਅਤੇ ਸਿਆਸਤਦਾਨਾਂ ਦੇ ਕਾਰਨਾਮੇ ਆਏ ਦਿਨ ਅਖਬਾਰਾਂ ਦੀਆਂ ਸੁਰਖੀਆ ਬਣ ਰਹੇ ਹਨ ਪਰ ਇਹਨਾਂ ਅਖਬਾਰਾਂ ਦੀਆ ਸੁਰਖੀਆਂ ਤੋਂ ਦੂਰ ਅਤੇ ਸਮਾਜ ਸੇਵਾ ਵਿਚ ਆਪਣਾ ਤਨ, ਮਨ, ਧਨ ਲਾਉਣ ਵਾਲਾ ਜੰਡਿਆਲਾ ਗੁਰੂ ਇਕ ਅਜਿਹਾ ਅਕਾਲੀ ਆਗੂ ਹੈ ਜੋ ਸਿਆਸਤ ਨੂੰ ਮਹਿਜ ਇਕ ਸਮਾਜ ਸੇਵਾ ਵਜੋਂ ਲੈ ਰਿਹਾ ਹੈ। ਉਸਦੀ ਸਿਆਸੀ ਸਮਾਜ ਸੇਵਾ ਦਾ ਲਾਭ ਇਕਲੇ ਜੰਡਿਆਲਾ ਸ਼ਹਿਰ ਵਾਸੀ ਹੀ ਨਹੀ ਬਲਕਿ ਆਲੇ ਦੁਆਲੇ ਹਰ ਇਕ ਪਿੰਡ ਵਾਸੀ ਲੈ ਰਹੇ ਹਨ। ਸਮਾਜਿਕ ਸੇਵਾ ਕਰਦੇ ਕਰਦੇ ਹੀ ਜਨਤਾ ਨੇ ਉਹਨਾਂ ਨੂੰ ਮਿਊਂਸਪਲ ਕੋਂਸਲਰ ਬਣਾਇਆ ਅਤੇ ਉਹਨਾਂ ਦੀਆ ਨਿਰ-ਸਵਾਰਥ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਉੱਪਰ ਪੂਰੇ ਜੰਡਿਆਲਾ ਗੁਰੂ ਦੀ ਜਿੰਮੇਵਾਰੀ ਸੋਂਪਦੇ ਹੋਏ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਪ੍ਰਧਾਨਗੀ ਦੀ ਕੁਰਸੀ ਉੱਪਰ ਬਿਠਾ ਦਿੱਤਾ। ਫਿਰ ਜੰਡਿਆਲਾ ਗੁਰੂ ਦੀ ਅਕਾਲੀ ਸਿਆਸਤ ਵਿਚ ਕੁਝ ਸਵਾਰਥੀ ਕੰਮ ਕਰਨ ਵਾਲਿਆਂ ਦੇ ਸ਼ਾਮਿਲ ਹੋਣ ਨਾਲ ਉਹ ਸ਼ਾਂਤਚਿੱਤ ਹੋ ਕੇ ਹੋ ਕੇ ਘਰ ਅਤੇ ਆਪਣੇ ਕਾਰੋਬਾਰ ਵਿਚ ਮਸਤ ਹੋ ਗਏ। ਕਾਗਰਸ ਪਾਰਟੀ ਨੇ ਉਹਨਾਂ ਦੀਆਂ ਨਿਰਸਵਾਰਥ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਪਨੀਆ ਸੇਵਾਵਾਂ ਕਾਗਰਸ ਪਾਰਟੀ ਨੂੰ ਦੇਣ ਲਈ ਕਿਹਾ ਅਤੇ ਰਾਣਾ ਗੁਰਜੀਤ ਸਿੰਘ ਕਾਗਰਸੀ ਆਗੂ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਕਰ ਲਿਆ। ਜੰਡਿਆਲਾ ਗੁਰੂ ਵਿਚ ਸਵਾਰਥੀ ਅਕਾਲੀ ਆਗੂਆਂ ਵਲੋਂ ਜੰਡਿਆਲਾ ਗੁਰੂ ਵਿਚ ਅਕਾਲੀ ਦਲ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਸ੍ਰ: ਅਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਨੇ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਹਲਕਾ ਵਿਧਾਇਕ ਜੰਡਿਆਲਾ ਗੁਰੂ ਅਤੇ ਮੋਜੂਦਾ ਚੇਅਰਮੈਨ ਪਨਸਪ ਨੂੰ ਵਿਚੋਲਾ ਬਣਾਕੇ ਸ੍ਰ: ਅਜੀਤ ਸਿੰਘ ਮਲਹੋਤਰਾ ਨੂੰ ਵਾਪਿਸ ਅਕਾਲੀ ਦਲ ਵਿਚ ਸ਼ਾਮਿਲ ਕਰਵਾ ਲਿਆ। ਸ੍ਰ: ਅਜੀਤ ਸਿੰਘ ਮਲਹੋਤਰਾ ਨੂੰ ਵਾਪਸ ਅਕਾਲੀ ਦਲ ਵਿਚ ਸ਼ਾਮਿਲ ਕਰਵਾਉਣ ਵਿਚ ਯੂਥ ਅਕਾਲੀ ਆਗੂ ਸੋਨੂੰ ਜੰਡਿਆਲਾ ਨੇ ਵੀ ਅਹਿਮ ਭੂਮਿਕਾ ਨਿਭਾਈ ਜੋ ਕਿ ਸ੍ਰ: ਅਜੀਤ ਸਿੰਘ ਮਲਹੋਤਰਾ ਦੀ ਰਹਿਨੁਮਾਈ ਹੇਠ ਜੰਡਿਆਲਾ ਵਾਸੀਆਂ ਦੀ ਸੇਵਾ ਕਰਨ ਲਈ ਉਤਾਵਲਾ ਦਿਖਾਈ ਦੇ ਰਿਹਾ ਹੈ। ਉਸਦਾ ਮੰਨਣਾ ਹੈ ਕਿ ਜੋ ਦੇਣ ਸ੍ਰੋਮਣੀ ਅਕਾਲੀ ਦਲ ਨੂੰ ਸ੍ਰ: ਅਜੀਤ ਸਿੰਘ ਮਲਹੋਤਰਾ ਨੇ ਆਪਣੇ ਕਾਰਜਕਾਲ ਦੋਰਾਨ ਦਿੱਤੀ ਹੈ ਉਹ ਹੋਰ ਅਕਾਲੀ ਆਗੂ ਨਹੀਂ ਦੇ ਸਕੇ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media