ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਬੀ ਐਸ ਸੀ ਕੰਪਿਉਟਰ ਵਿਭਾਗ ਦੇ ਤੀਸਰੇ ਸਮੈਸਟਰ ਦੀ ਵਿਦਿਆਰਥਣ ਮਿਸ ਪੁਨੀਤ ਰਾਜਪੂਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਲਈ ਉਹ ਪਲ ਬਹੁਤ ਮਹੱਤਵਪੂਰਨ ਸੀ ਜਦੋ ਬੀ ਐਸ ਸੀ ਕੰਪਿਊਟਰ ਸਾਇੰਸ (ਸਮੈਸਟਰ ਤੀਜਾ) ਦਾ ਨਤੀਜਾ ਘੋਸ਼ਿਤ ਹੋਇਆ। 357/400 ਅੰਕ ਲੈਕੇ ਪੁਨੀਤ ਰਾਜਪੂਤ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਲਾਸ ਦੀਆਂ ਦੂਸਰੀਆਂ ਵਿਦਿਆਰਥਣਾ ਨੇ ਵੀ 100 ਪ੍ਰਤੀਸ਼ਤ ਨਤੀਜਾ ਦਿੱਤਾ। ਪ੍ਰਿੰਸੀਪਲ ਡਾ ਸ੍ਰੀਮਤੀ ਨੀਲਮ ਕਾਮਰਾ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਮਿਸ ਪੁਨੀਤ ਨੂੰ ਭਵਿੱਖ ਵਿੱਚ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਅਧਿਆਪਕ ਡਾ. ਮੋਹਨ, ਮਿਸ ਪ੍ਰਿਅੰਕਾ, ਮਿਸ ਅੰਕਿਤਾ, ਮਿਸ ਦਲਜੀਤ ਅਤੇ ਮਿਸ ਉਪਮਾ ਨੇ ਪੁਨੀਤ ਨੂੰ ਉਸਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਉਸਨੂੰ ਹੋਰ ਪ੍ਰੇਰਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …