Thursday, March 19, 2026

ਹਰ ਵਿਅਕਤੀ ਘੱਟੋ ਘੱਟ ਇਕ ਪੌਦਾ ਜਰੂਰ ਲਗਾਏ ਅਨਿਲ ਜੋਸ਼ੀ

ਵਿਸ਼ਵ ਵਾਤਾਵਰਨ ਦਿਵਸ ‘ਤੇ ਫਰੈਂਡਜ਼ ਆਫ਼ ਬੀਜੇਪੀ ਨੇ ਲਗਾਏ 400 ਫੱਲਦਾਰ ਪੌਦੇ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਵਿਸ਼ਵ ਵਾਤਾਵਰਨ ਦਿਵਸ ਮੋਕੇ ਫ੍ਰੈਂਡਸ ਆਫ਼ ਬੀਜੇਪੀ ਵਲੋਂ ਕੰਪਨੀ ਬਾਗ ਵਿਖੇ 400 ਨਵੇਂ ਫੱਲਦਾਰ ਪੌਦੇ ਲਗਾਏ ਗਏ ਅਤੇ ਪੌਦੇ ਲਗਾਉਣ ਦੇ ਚਾਹਵਾਨ ਲੋਕਾਂ ਨੂੰ ਫ੍ਰੀ ਵਿਚ ਵੰਡੇ ਗਏ ।ਇਸ ਮੋਕੇ ਤੇ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਮੁਖ ਮਹਿਮਾਨ ਵਜੋਂ ਪੁੱਜੇ ਅਤੇ ਓਹਨਾਂ ਨੇ ਇਹ ਪੌਦੇ ਲਗਾਉਣ ਦੀ ਸ਼ੁਰੁਆਤ ਕੀਤੀ ।ਉਨਾਂ ਨੇ ਕਿਹਾ ਕੀ ਜੇਕਰ ਅਸੀਂ ਅੱਜ ਵਾਤਾਵਰਨ ਦੀ ਫਿਕਰ ਕਰਨਗੇ ਅਤੇ ਇਸ ਦੀ ਸਾਂਭ ਸੰਭਾਲ ਕਰਨਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸਵੱਛ ਵਾਤਾਵਰਨ ਵਿਚ ਰ।ਹ ਕੇ ਇਸ ਦਾ ਆਨੰਦ ਮਾਨ ਸਕਣਗੀਆਂ । ਸ਼੍ਰੀ ਜੋਸ਼ੀ ਨੇ ਫ੍ਰੈਂਡਸ ਆਫ਼ ਬੀਜੇਪੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਸਾਰਿਆਂ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ।ਉਨਾਂ ਕਿਹਾ ਕੀ ਹਰ ਵਿਅਕਤੀ ਘਟ ਤੋਂ ਘਟ ਇਕ ਪੌਦਾ ਜਰੂਰ ਲਗਾਵੇ ਅਤੇ ਉਸ ਦੀ ਪਰਵਰਿਸ਼ ਕਰੇ ।
ਇਸ ਮੋਕੇ ਫ੍ਰੈਂਡਸ ਆਫ਼ ਬੀਜੇਪੀ ਦੇ ਸਟੇਟ ਕਨਵੀਨਰ ਅਨੁਜ ਭੰਡਾਰੀ, ਡਿਸਟ੍ਰਿਕ ਕਨਵੀਨਰ ਮੋਹਿਤ ਵਰਮਾ, ਸੰਜੇ ਮਹਿਰਾ, ਰਿਤੇਸ਼ ਵੈਦ, ਨਿਤਿਨ ਮਹਿਰਾ, ਰੋਹਿਤ ਨਾਰੰਗ, ਠਾਕੁਰ ਵਿਕਰਾਂਤ, ਪੁਨੀਤ ਅਰੋੜਾ, ਪੁਸ਼ਪ ਮਹਿਰਾ, ਸੁਮਨ ਸ਼ਰਮਾ, ਰੂਬਲ, ਕਪਿਲ ਆਦਿ ਮੋਜੂਦ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply