Wednesday, March 25, 2026

ਘੱਲੂਘਾਰਾ ਸਮਾਗਮ ਅਮਾਨ ਅਮਾਨ ਨਾਲ ਸੰਪਨ ਹੋਣ ਉਪਰੰਤ ਹੋਇਆ ਹੰਗਾਮਾ

ਸ਼੍ਰੋਮਣੀ ਕਮੇਟੀ ਟਾਸਕ ਫੋਰਸ ਅਤੇ ਸਿੱਖ ਨੌਜਵਾਨਾਂ ਦਰਮਿਆਨ ਝੜਪ

PPN0606201511

PPN0606201506

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਾਕਾ ਨੀਲਾ ਤਾਰਾ ਦੀ ਯਾਦ ‘ਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ ਉਸ ਵੇਲੇ ਕਸ਼ੀਦਗੀ ਵਿੱਚ ਬਦਲ ਗਿਆ । ਮਿਲੀ ਜਾਣਕਾਰੀ ਅਨੁਸਾਰ ਜਦ ਬਾਅਦ ਦੁਪਹਿਰ ਕ੍ਰਿਪਾਨਾਂ ਤੇ ਡਾਂਗਾਂ ਨਾਲ ਲੈਸ ਕੋਈ 100-150 ਦੇ ਕਰੀਬ ਸਿੱਖ ਨੌਜਵਾਨ ਖਾਲਿਸਤਾਨ ਜਿੰਦਾਬਾਦ ਅਤੇ ਰਾਜ ਕਰੇਗਾ ਖਾਲਸਾ ਦੇ ਨਾਅਰੇ ਮਾਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਚੱਕਰ ਲਾਉਣ ਲੱਗ ਪਏ।ਸ਼੍ਰੋਮਣੀ ਕਮੇਟੀ ਅਨੁਸਾਰ ਜਦ ਕਮੇਟੀ ਅਧਿਕਾਰੀਆਂ ਤੇ ਟਾਸਕ ਫੋਰਸ ਨੇ ਉਨਾਂ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਪਰਿਕਰਮਾ ਤੋਂ ਬਾਹਰ ਜਾਣ ਲਈ ਕਿਹਾ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਅੱਗੇ ਵੱਲ ਵਧਣ ਲੱਗੇ ਤਾਂ ਉਨਾਂ ਨੂੰ ਸਾਦੇ ਕੱਪੜਿਆਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਸਭ ਨੂੰ ਨਜ਼ਰ ਅੰਦਾਜ਼ ਕਰਕੇ ਉਹ ਨੌਜਵਾਨ ਅੱਗੇ ਵਧਦੇ ਗਏ ਤਾਂ ਉਨਾਂ ਨੂੰ ਰੋਕਣ ਲਈ ਹਰਕਤ ਆਈ ਡਾਂਗਾਂ ਨਾਲ ਲੈਸ ਟਾਸਕ ਫੋਰਸ ਨਾਲ ਉਨਾਂ ਦੀ ਝੜਪ ਹੋ ਗਈ ਅਤੇ ਕਈਆਂ ਦਾ ਕੁਟਾਪਾ ਵੀ ਲੱਥ ਗਿਆ।ਇਸ ਹੰਗਾਮੇ ਨੂੰ ਦੇਖਦਿਆਂ ਡਰਦੇ ਹੋਏ ਦਰਸ਼ਨਾਂ ਲਈ ਆਈਆਂ ਕਈ ਸੰਗਤਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੀਆਂ ਗਈਆਂ ।PPN0606201508
ਇਸੇ ਦੌਰਾਨ ਪੁਲਿਸ ਨੂੰ ਤਾਰਾਂ ਖੜਕ ਗਈਆਂ ਅਤੇ ਘੰਟਾ ਘਰ ਬਾਹੀ ਵਿਖੇ ਭਾਰੀਪੁਲਿਸ ਫੋਰਸ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਜਿੰਨਾਂ ਵਿੱਚ ਡੀ.ਸੀ.ਪੀ ਪਰਮਪਾਲ ਸਿੰਘ, ਏ.ਸੀ.ਪੀ ਗੌਰਵ ਗਰਗ, ਸ੍ਰੀ ਸਿੰਗਲਾ ਅਤੇ ਕੁਲਜੀਤ ਸਿੰਘ ਸ਼ਾਮਲ ਸਨ।ਸ਼੍ਰੋਮਣੀ ਕਮੇਟੀ ਵਲੋਂ ਕਾਬੂ ਕੀਤੇ ਗਏ ਨੌਜਵਾਨ ਇੱਕ ਇੱਕ ਦੋ ਦੋ ਕਰਕੇ ਵਾਰੀ ਵਾਰੀ ਬਾਹਰ ਲਿਆਂਦੇ ਗਏ ਅਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਇੰਨਾ 25-30 ਨੌਜਵਾਨਾਂ ਨੂੰ ਜਿੰਨਾਂ ਨੇ ਦੁਮਾਲੇ ਸਜਾਏ ਹੋਏ ਸਨ, ਗੱਡੀਆਂ ਵਿੱਚ ਬਿਠਾ ਕੇ ਥਾਣੇ ਪਹੁੰਚਾ ਦਿੱਤਾ ਗਿਆ।PPN0606201509
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ.ਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼੍ਰੋਮਣੀ ਕਮੇਟੀ ਤੇ ਕੁੱਝ ਨੌਜਵਾਨਾਂ ਦਰਮਿਆਨ ਕੋਈ ਗੱਲ ਹੋਈ ਹੈ ਅਤੇ ਨਾਅਰੇਬਾਜੀ ਕਰਕੇ ਮਹੌਲ ਖਰਾਬ ਕਰ ਰਹੇ 25-30 ਸਿੱਖ ਨੌਜਵਾਨ ਉਨਾਂ ਦੇ ਹਵਾਲੇ ਕੀਤੇ ਗਏ ਹਨ, ਜਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਫੜੇ ਨੌਜਵਾਨਾਂ ਵਿੱਚ ਕੁੱਝ ਜਖਮੀ ਵੀ ਹਨ ਅਤੇ ਪੜਤਾਲ ਉਪਰੰਤ ਹੀ ਸਥਿਤੀ ਸਪੱਸ਼ਟ ਹੋਵੇਗੀ।
ਉਧਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦਿਲਜੀਤ ਸਿੰਘ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੂਨ 1984 ਦੇ ਸਬੰਧ ਵਿੱਚ ਸ਼ਹੀਦੀ ਸਮਾਗਮ ਅਮਨ ਅਮਾਨ ਨਾਲ ਸੰਪਨ ਹੋ ਗਿਆ ਸੀ, ਪ੍ਰੰਤੂ ਬਾਅਦ ਦੁਪਹਿਰ ਕੁੱਝ ਨੌਜਵਾਨਾਂ ਵਲੋਂ ਜਾਣ ਬੁੱਝ ਕੇ ਹੰਗਾਮਾ ਕਰਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਕਿਸੇ ਸਾਜਿਸ਼ ਦਾ ਹਿੱਸਾ ਹੈ।ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪਹਿਲਾਂ ਇੰਨਾਂ ਨੌਜਵਾਨਾਂ ਨੂੰ ਸਮਝਾਉਣ ਦਾ ਪੂਰਾ ਯਤਨ ਕੀਤਾ। ਉਨਾਂ ਕਿਹਾ ਕਿ ਪਰਿਕਰਮਾ ਵਿੱਚ ਹੋਈ ਝੜਪ ਦੌਰਾਨ ਕਿਸੇ ਦਾ ਜਖਮੀ ਹੋਣਾ ਉਨਾਂ ਦੇ ਨੋਟਿਸ ਵਿੱਚ ਨਹੀਂ ਹੈ।ਉਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪਾਵਨ ਧਾਰਮਿਕ ਅਸਥਾਨ ਹੈ, ਜਿਥੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਸੰਗਤਾਂ ਦੂਰੋਂ ਨੇੜਿਓਂ ਦਰਸ਼ਨਾਂ ਲਈ ਆਉਂਦੀਆਂ ਹਨ ਅਤੇ ਇਥੇ ਅਗਰ ਕੋਈ ਹੰਗਾਮਾ ਕਰਕੇ ਮਹੌਲ ਖਰਾਬ ਕਰਦਾ ਹੈ ਤਾਂ ਉਸ ਨੂੰ ਰੋਕਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ।

          ਘੱਲੂਘਾਰਾ ਸਮਾਗਮ ਦੋਰਾਨ ਸਵੇਰੇ ਉਸ ਵੇਲੇ ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾ ਨੇ ਹੰਗਾਮਾ ਕੀਤਾ ਜਦ ਉਨਾਂ ਨੂੰ ਸ੍ਰੀ ਅਕਾਲਤ ਤਖਤ ਸਾਹਿਬ ਤੇ ਜਾਣ ਤੋਂ ਰੋਕ ਦਿੱਤਾ ਗਿਆ ।

PPN0606201510
ਇਸੇ ਦੌਰਾਨ ਆਟਾ ਮੰਡੀ ਬਾਹੀ ਵਿਖੇ ਵੀ ਸਮਾਗਮ ਤੋਂ ਬਾਅਦ ਪੁਲਿਸ ਵਲੋਂ 3-4 ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚਲਏ ਜਾਣ ਦੀ ਖਬਰ ਹੈ, ਜੋ ਜਥੇ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲ ਰਹੇ ਸਨ। ਇਸੇ ਦੌਰਾਨ ਕੰਵਰਪਾਲ ਸਿੰਘ ਬਿੱਟੂ ਸਮੇਤ ਦਲ ਖਾਲਸਾ ਦੇ ਕਈ ਆਗੂ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹੈ। ਉਧਰ ਦਲ ਖਾਲਸਾ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਜਦ ਸ਼ਹਿਰ ਵਿੱਚ ਜਿਆਦਾਤਰ ਵਪਾਰਕ ਕੇਂਦਰ, ਬਜਾਰ, ਦੁਕਾਨਾਂ ਤੇ ਸਕੂਲ ਬੰਦ ਰਹੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply