Thursday, April 30, 2026

ਆਪ ਦੇ ਵਰਕਰਾਂ ਨੇ ਕੀਤਾ ਨਸ਼ਿਆਂ ਖਿਲਾਫ ਪ੍ਰਦਰਸ਼ਨ

PPN0606201513

ਪੱਟੀ, 6 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੱਟੀ ਵਿਖੇ ਜਾਨਲੇਵਾ ਨਸ਼ਿਆਂ ਅਤੇ ਕੇਂਦਰ ਸਰਕਾਰ ਵੱਲੋ ਕਿਸਾਨ ਦੀ ਜਮੀਨ ਜਬਰੀ ਐਕਵਾਇਰ ਕਰਨ ਵਾਸਤੇ ਇੱਕ ਮਹੀਨੇ ਅੰਦਰ ਤੀਸਰੀ ਵਾਰ ਭੌ:ਪ੍ਰਾਪਤੀ ਆਰਡੀਨੇਸ ਜਾਰੀ ਕਰਨ ਵਿਰੁਧ ਆਮ ਆਦਮੀ ਪਾਰਟੀ ਦੇ ਵਰਕਰਾ ਵੱਲੋ ਮੋਹਕਮ ਸਿੰਘ ਸੀਤੋ,ਗੇਜਾ ਸਿੰਘ ਧੁੰਨ,ਗਿਆਨੀ ਜਗੀਰ ਸਿੰਘ ਲੋਹਕਾ ਅਤੇ ਗੋਪਾਲ ਸਿੰਘ ਅਣਖੀ ਦੀ ਸਾਝੀ ਪ੍ਰਧਾਨਗੀ ਹੇਠ ਵੇਰਕਾ ਮਿਲਕ ਪਲਾਟ ਪੱਟੀ ਵਿਖੇ ਵਿਸ਼ਾਲ ਇੱਕਠ ਕੀਤਾ ਗਿਆ ਅਤੇ ਸ਼ਹਿਰ ਅੰਦਰ ਜਬਰ ਦਸਤ ਰੋਸ ਮਾਰਚ ਕੀਤਾ ਗਿਆ।
ਆਮ ਆਦਮੀ ਦੇ ਵਰਕਰ ਐਡਵੋਕੇਟ ਦਵਿੰਦਰਜੀਤ ਸਿੰਘ ਢਿਲੋ ਨੇ ਕਿਹਾ ਕਿ ਸਾਡੇ ਦੇਸ਼ ਦਾ ਸਰਮਾਇਆ ਨੋਜੁਵਾਨ ਪੀੜੀ ਰੋਜਗਾਰ ਦੀ ਭਾਲ ਵਿੱਚ ਦਰ-ਦਰ ਦੀਆ ਠੋਕਰਾ ਖਾ ਰਹੇ ਹਨ। ਉਚ ਦਰਜੇ ਦੀ ਵਿਦਿਆ ਪ੍ਰਾਪਤ ਨੋਜੁਵਾਨ ਕੁੜੀਆ-ਮੰਡੇ ਰੋਜਗਾਰ ਦੀ ਮੰਗ ਕਰਦੇ ਨਿਤ ਦਿਨ ਜਰਨੈਲੀ ਸੜਕਾਂ ਉਪਰ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋ ਰਹੇ ਹਨ ਰੋਜਗਾਰ ਨਾ ਮਿਲਣ ਦੀ ਸੂਰਤ ਵਿੱਚ ਕਈ ਨੋਜੁਵਾਨ ਆਪਣੀ ਉਮਰ ਹੱਦ ਵੀ ਪਾਰ ਕਰ ਚੁੱਕੇ ਹਨ ਜਿੰਨਾ ਦੀ ਜਿੰਦਗੀ ਵਿੱਚ ਹਨੇਰਾ ਸਰਕਾਰ ਦੀ ਬੇਰੁਖੀ ਕਾਰਨ ਹੋਇਆ ਬੇਰੁਜਗਾਰੀ ਦੇ ਸਤਾਏ ਨੋਜਵਾਨ ਜਾਨਲੇਵਾ ਨਸ਼ਿਆਂ ਦੇ ਛੇਵੇ ਦਰਿਆ ਦੇ ਵਹਿਣ ਵਿੱਚ ਰੁੜ ਰਹੇ ਹਨ ਜਿੰਨਾ ਦੀ ਸਰਕਾਰ ਨੂੰ ਕੋਈ ਚਿੰਤਾ ਹਨ।
ਢਿਲੋ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਇੱਕ ਮਹੀਨੇ ਅੰਦਰ ਤੀਸਰੀ ਵਾਰ ਭੌ.ਪ੍ਰਾਪਤੀ ਆਰਡੀਕੇਸ ਜਾਰੀ ਕਰਨਾ ਸ਼ਰਮਨਾਕ ਹੈ ਮੋਦੀ ਕਿਸਾਨਾ ਦੀ ਜਮੀਨ ਕੋਡੀਆ ਦੇ ਭਾਅ ਆਪਣੇ ਚੁਹੇਤਿਆ, ਧਨਾਡਾ ਅਤੇ ਦੇਸੀ ਵਿਦੇਸ਼ੀ ਕੰਪਣੀਆਂ ਨੂੰ ਦੇਣਾ ਚਹੁੰਦਾ ਉਹਨਾ ਦੱਸਿਆ ਕਿ 2013 ਵਿੱਚ ਸਰਵ ਪਾਰਟੀ ਦੀ ਸਹਿਮਤੀ ਨਾਲ ਪਾਸ ਕੀਤੇ ਭੌ ਪ੍ਰਾਪਤੀ ਬਿੱਲ ਨੂੰ ਖਤਮ ਕਰਨਾ ਚਹੁੰਦਾ ਜਿਸ ਵਿੱਚ 80 ਪ੍ਰਤੀਸਤ ਕਿਸਾਨਾਂ ਦੀ ਸਹਿਮਤੀ ਤੋ ਬਿੰਨਾ ਕਿਸੇ ਕਿਸਾਨ ਦੀ ਜਮੀਨ ਜਬਰੀ ਐਕਵਾਇਰ ਨਹੀ ਕੀਤੀ ਜਾ ਸਕਦੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply