Sunday, June 14, 2026

ਸਾਈਕਲਿੰਗ ਫੈਡਰੇਸ਼ਨ ਦੇ ਢੀਂਡਸਾ ਪ੍ਰਧਾਨ ਅਤੇ ਜੀ.ਕੇ ਬਣੇ ਸੀਨੀਅਰ ਮੀਤ ਪ੍ਰਧਾਨ

PPN0606201519
ਨਵੀਂ ਦਿੱਲੀ, 6 ਜੂਨ (ਅੰਮ੍ਰਿਤ ਲਾਲ ਮੰਨਣ) – ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਅੱਜ ਹੋਈ ਸਲਾਨਾ ਜਰਨਲ ਬੋਡੀ ਮੀਟਿੰਗ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰੰਘ ਢੀਂਡਸਾ ਨੂੰ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੀਨੀਅਰ ਮੀਤ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਓਲੰਪਿਕ ਐਸੋਸਇਏਸ਼ਨ ਦੇ ਨੁਮਾਇੰਦੇ ਦੇ ਤੌਰ ‘ਤੇ ਸ਼ਾਮਿਲ ਹੋਏ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਦੀ ਮੌਜੂਦਗੀ ਵਿੱਚ ਇਹ ਚੋਣਾ ਹੋਈਆਂ।
ਇਨ੍ਹਾਂ ਚੋਣਾ ਵਿੱਚ ਸਕੱਤਰ ਜਰਨਲ ਉਂਕਾਰ ਸਿੰਘ, ਮੀਤ ਪ੍ਰਧਾਨ ਮਹਿੰਦਰ ਸਿੰਘ, ਦਵਿੰਦਰ ਸਿੰਘ ਸੋਲੰਕੀ, ਸ੍ਰੀਧਰ ਐਮ. ਗੌਰੇ, ਨੀਰਜ ਕੰਸਲ, ਐਸ. ਰਾਧਾ ਕ੍ਰਿਸ਼ਨਨ, ਪ੍ਰਸ਼ਾਂਤ ਸਿੰਘ, ਜੁਆਇੰਟ ਸਕੱਤਰ ਆਰ.ਕੇ. ਗੁਪਤਾ, ਕਿਸ਼ਨ ਕੁਮਾਰ ਪੁਰੋਹਿਤ, ਰਿਕਤਾਧਰ, ਐਸ.ਐਸ. ਸੁਦੇਸ਼ ਕੁਮਾਰ, ਬੀ.ਕੇ. ਰਾਉਤ, ਰਾਮ ਜਪਨ ਰਾਏ ਅਤੇ ਖਜ਼ਾਨਚੀ ਬੀਬੀ ਬਾਣੀ ਘੋਸ਼ ਨੂੰ ਨਵੀਂ ਕਾਰਜਕਾਰਨੀ ਵਿੱਚ ਅਹੁਦੇਦਾਰ ਵੱਜੋਂ ਸ਼ਾਮਿਲ ਕੀਤਾ ਗਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜੀ.ਕੇ. ਇਸ ਤੋਂ ਪਹਿਲਾਂ ਸਾਈਕਲਿੰਗ ਫੈਡਰੇਸ਼ਨ ਆਫ ਦਿੱਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਉਂਦੇ ਹੋਏ ਕੌਮਾਂਤਰੀ ਪੱਧਰ ਦਾ ਟੁਰਨਾਮੈਂਟ ਦਿੱਲੀ ਵਿਖੇ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply