Sunday, June 14, 2026

ਮੰਤਰੀ ਅਨਿਲ ਜੋਸ਼ੀ ਨੇ ਸੇਵਾ ਪ੍ਰਕਲਪ ਟ੍ਰੱਸਟ ਨੂੰ ਦਿੱਤਾ 5 ਲੱਖ ਦਾ ਚੈਕ

PPN0606201520

ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ ) – ਸ਼ਿਵਾਲਾ ਭਾਗ ਭਾਈਆਂ ਸਥਿਤ ਬਜਰੰਗ ਦਲ ਭਵਨ ਵਿਖੇ ਆਯੋਯਿਤ ਸਮਾਗਮ ਦੋਰਾਨ ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਿਸ਼ਵ ਹਿੰਦੂ ਵਲੋਂ ਸੰਚਾਲਿਤ ਸੇਵਾ ਪ੍ਰਕਲਪ ਟ੍ਰਸਟ, ਅੰਮ੍ਰਿਤਸਰ ਨੂੰ ਆਪਣੀ ਗ੍ਰਾਂਟ ਵਿਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।ਸ਼੍ਰੀ ਜੋਸ਼ੀ ਨੇ ਦਸਿਆ ਕਿ ਇਸ ਸੰਸਥਾ ਵਲੋਂ ਸਾਮਾਜ ਭਲਾਈ ਦੇ ਅਨੇਕਾਂ ਹੀ ਕਾਰਜ ਕੀਤੇ ਜਾ ਰਹੇ ਹਨ ਅਤੇ ਜੋ ਸੇਵਾਦਾਰ ਇਥੇ ਪੂਰੀ ਸਮਰਪਣ ਭਾਵਨਾ ਨਾਲ ਸਾਰਾ ਦਿਨ ਸੇਵਾ ਕਰਦੇ ਹਨ ਉਹ ਇਕ ਬਹੁਤ ਅਨਮੋਲ ਅਤੇ ਉਚੀ ਸੇਵਾ ਹੈ ਅਤੇ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਿਨ੍ਹਾਂ ਹੋ ਸਕੇ ਇਹਨਾਂ ਸੰਸਥਾਵਾਂ ਦਾ ਸਹਿਯੋਗ ਕਰ ਸਕਣ ਅਤੇ ਹਮੇਸ਼ਾਂ ਹੀ ਕਰਦੇ ਹਨ। ਸ਼੍ਰੀ ਜੋਸ਼ੀ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਇਹਨਾਂ ਲੋਕ ਭਲਾਈ ਦੇ ਕੰਮਾਂ ਲਈ ਸੰਸਥਾ ਦੀ ਪ੍ਰਸੰਸਾ ਕੀਤੀ ਅਤੇ ਇਸ ਵਡਮੁਲੀ ਸੇਵਾ ਦਾ ਸੁਭਾਗ ਪ੍ਰਾਪਤ ਹੋਣ ਤੇ ਸੰਸਥਾ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ । ਇਸ ਸੰਸਥਾ ਵਲੋਂ ਫਿਜੀਓਥੇਰੇਪੀ ਸੇਂਟਰ, ਕੰਪਿਊਟਰ ਸੇਂਟਰ, ਫਿਟਨੇਸ ਸੇਂਟਰ, ਡੇਂਟਲ ਕਲੀਨਿਕ ਆਦਿ ਲੋਕਾਂ ਦੀ ਸੇਵਾ ਲਈ ਚਲਾਏ ਜਾ ਰਹੇ ਹਨ ਜਿਸ ਦਾ ਲੋਕ ਵੱਧ ਚੜ੍ਹ ਕੇ ਲਾਭ ਲੈ ਰਹੇ ।ਇਸ ਮੋਕੇ ਤੇ ਸ਼੍ਰੀ ਅਰੁਣ ਖੰਨਾ, ਰਾਕੇਸ਼ ਖੰਨਾ, ਬਲਦੇਵ ਰਾਜ ਬੱਗਾ, ਵਿੱਕੀ ਖੰਨਾ, ਰਾਮ ਪ੍ਰਕਾਸ਼ ਚੋਪੜਾ, ਵਰੁਣ ਅੱਗਰਵਾਲ, ਰਿਸ਼ੀ ਖੰਨਾ, ਵਰੁਣ ਮਹਾਜਨ, ਹਰਦੀਪ ਦੁੱਗਲ, ਸੁਧੀਰ ਸ਼੍ਰੀਧਰ, ਸੰਦੀਪ ਛਿੱਬਰ, ਵਿਵੇਕ ਤਲਵਾਰ, ਬਿਕਰਮ ਸਿੰਗਲਾ, ਰਮਣ ਕੁਮਾਰ, ਜਨਕ ਰਾਜ, ਰਾਹੁਲ ਮਹੇਸ਼੍ਵਰੀ ਆਦਿ ਮੋਜੂਦ ਸਨ ?

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply