
ਛੇਹਰਟਾ, 6 ਜੂਨ (ਬਿਊਰੋ) – ਸ਼ਿਵ ਸੈਨਾ ਵਲੋਂ 6 ਜੂਨ ਨੂੰ ਬਲਊ ਸਟਾਰ ਵਿਚ ਸ਼ਹੀਦ ਹੋਏ ਪੁਲਸ ਅਫਸਰਾਂ, ਫੋਜੀਆਂ, ਪੱਤਰਕਾਰਾਂ ਤੇ ਬੇਕਸੂਰ ਲੋਕਾਂ ਦੀ ਯਾਦ ਵਿਚ ਖੰਡਵਾਲਾ ਵਿਖੇ ਪੰਜਾਬ ਦੇ ਉੱਪ ਪ੍ਰਧਾਨ ਸੁਖਦੇਵ ਸੰਧੂ ਦੀ ਅਗਵਾਈ ਹੇਠ ਹਵਨ ਯੱਗ ਕਰਵਾ ਕੇ ਭਾਰਤੀ ਫੋਜ ਦੇ ਜਨਰਲ ਅਰੁਣ ਸ਼੍ਰੀਧਰ ਵੈਦਿਆ ਤੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ, ਜਵਾਨਾਂ ਤੇ ਹਿੰਦੂ ਸਿੱਖ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕੀਤੀ ਗਈ।ਇਸ ਮੋਕੇ ਸੁਖਦੇਵ ਸੰਧੂ ਨੇ ਕਿਹਾ ਕਿ 6 ਜੂਨ ਨੂੰ ਅੱਤਵਾਦੀਆਂ ਨੂੰ ਖਦੇੜਣ ਦੇ ਲਈ ਭਾਰਤੀ ਫੋਜ ਦੇ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ।ਉਨਾਂ ਕਿਹਾ ਕਿ ਰੋਸ ਮਾਰਚ ਨਾਲ ਖਾਲਿਸਤਾਨ ਦੇ ਨਾਅਰੇ ਲਗਾਉਣ ਤੇ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਨਾਲ ਸਾਬਤ ਹੁੰਦਾ ਹੈ ਕਿ ਇਹ ਸਭ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।ਉਨਾਂ ਸੰਗਠਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸ਼ਿਵ ਸੈਨਾ ਨੂੰ ਨਾ ਲਲਕਾਰਨ, ਨਹੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਪੰਜਾਬ ਦੇ ਪ੍ਰੈਸ ਸਕੱਤਰ ਜੁਗਲ ਲੂੰਬਾ ਨੇ ਫੌਜੀ ਅਧਿਕਾਰੀਆਂ ਤੇ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਸੰਨ 1984 ਤੋਂ ਲੈ ਕੇ 1994 ਕਈ ਹਿੰਦੂ ਸਿੱਖਾਂ ਦੀ ਅੱਤਵਾਦੀਆਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ, ਉਦੋਂ ਪੰਜਾਬ ਦਾ ਕਾਰੋਬਾਰ ਤਬਾਹ ਹੋ ਕੇ ਰਹਿ ਗਿਆ ਸੀ, ਹੁਣ ਪੰਜਾਬ ਦੇ ਕੁੱਝ ਹਾਲਾਤ ਠੀਕ ਹੋਏ ਹਨ ਪਰ ਕੁੱਝ ਕੱਟੜਵਾਦੀ ਸੰਗਠਨ ਪੰਜਾਬ ਦਾ ਮਾਹੋਲ ਦੁਬਾਰਾ ਖਰਾਬ ਕਰ ਰਹੇ ਹਨ ।
ਇਸ ਮੋਕੇ ਜਿਲਾ ਪ੍ਰਧਾਨ ਵਰੂਣ ਕਪੂਰ, ਪਿੰਟੀਪਾਲ ਸਿੰਘ, ਜਗਤਾਰ ਮਨੀ, ਅਜੇ ਕੁਮਾਰ, ਰਿਪੂ ਸੰਧੂ, ਮਨੋਜ ਪਾਠਕ, ਦੀਪਕ ਕੁਮਾਰ, ਅਮਨਦੀਪ ਬੇਦੀ, ਰਾਕੇਸ਼ ਲਵਲੀ, ਰਾਮ ਕੁਮਾਰ ਰਾਮਾ, ਕਰਤਾਰ ਸਿੰਘ, ਦਲਬੀਰ ਸਿੰਘ, ਰਜਿੰਦਰ ਨੀਟੂ, ਚਰਨਜੀਤ ਸ਼ਰਮਾ ਆਦਿ ਹਾਜਰ ਸਨ।
Punjab Post Daily Online Newspaper & Print Media