Saturday, June 20, 2026

ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਪੁਲਿਸ ਨੇ ਇਡੀਆ ਗੇਟ ‘ਤੇ ਰੋਕਿਆ

ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਰੋਸ ਵਜੋਂ ਇੰਡੀਆ ਗੇਟ ‘ਤੇ ਲਾਇਆ ਧਰਨਾ

PPN0606201521

ਛੇਹਰਟਾ, 6 ਜੂਨ (ਪ.ਪ) – 6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਫੋਜੀ ਹਮਲੇ ਦੀ ਵਰ੍ਹੇਗੰਢ ਮੋਕੇ ਸ਼ੀ੍ਰ ਅਮ੍ਰਿਤਸਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਤੇ ਸਿੱਖ ਚਿਤਤ ਸਭਾ ਅਟਾਰੀ ਤੇ ਹੌਰ ਸਿੱਖ ਜੱਥੇਬੰਦੀਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮ ਵਿਚ ਹਿੱਸਾ ਲੈਣ ਲਈ ਵੱਖ ਵੱਖ ਪਿੰਡਾਂ ਤੌ ਭਾਰੀ ਗਿਣਤੀ ਵਿਚ ਸਿੱਖ ਜੱਥੇਬੰਧੀਆਂ ਦਾ ਕਾਫਲਾ ਪ੍ਰਧਾਨ ਗੁਰਸੇਵਕ ਸਿੰਘ ਪੱਧਰੀ ਅਤੇ ਸਤਿਕਾਰ ਕਮੇਟੀ ਦੀ ਬੀਬੀ ਹਰਜੀਤ ਕੌਰ ਖਾਲਸਾ ਦੀ ਅਗਵਾਈ ਵਿੱਚ ਰਵਾਨਾ ਹੌਇਆਂ, ਜਿਸਨੂੰ ਪੁਲਸ ਪ੍ਰਸ਼ਾਂਸਨ ਵਲੌਂ ਇਡੀਆਂ ਗੇਟ ਵਿਖੇ ਰੋਕ ਲਿਆ ਗਿਆ ਅਤੇ ਸ਼ਹਿਰ ਦੇ ਅਦਰ ਨਹੀ ਜਾਣ ਦਿੱਤਾ ਗਿਆ।
ਸਿੱਖ ਜੱਥੇਬੰਧੀਆਂ ਵਲੌਂ ਸ਼੍ਰੀ ਦਰਬਾਰ ਸਾਹਿਬ ਜਾਣ ਤੌ ਰੌਕਣ ਤੇ ਭੜਕੇ ਸਿੱਖਾਂ ਨੇ ਰੋਸ ਵਜੋ ਟਰਾਲੀਆਂ ਰਸਤੇ ਵਿਚ ਰੋਕ ਕੇ ਜੀਟੀ ਰੋਡ ਜਾਮ ਕਰ ਦਿੱਤਾ ਅਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਭਾਰਤ ਸਰਕਾਰ ਮੁਰਦਾਬਾਦ ਦੇ ਜਮ ਕੇ ਨਾਅਰੇ ਲਗਾਏ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਦੀ ਜਿੱਦ ਤੇ ਅੱੜੇ ਰਹੇ ਤੇ ਕਈ ਨੌਜ਼ਵਾਨ ਪੁਲਿਸ ਪਾਰਟੀ ਨਾਲ ਵੀ ਉਲਝੇ।ਸਿੱਖਾਂ ਵਿਚ ਭਾਰੀ ਰੌਸ਼ ਵੇਖਦਿਆਂ ਥਾਣਾ ਮੁੱਖੀ ਅਰੁਣ ਸ਼ਰਮਾ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ, ਮੌਕੇ ਦੀ ਨਜ਼ਾਕਤ ਨੂੰ ਵੇਖੀਦਆਂ ਏਡੀਸੀਪੀ ਕੇਤਨ ਪਾਟਿਲ ਤੇ ਏਸੀਪੀ ਪੱਛਮੀ ਦੀਪਕ ਹਿਲੇਰੀ ਭਾਰੀ ਪੁਲਸ ਫੋਰਸ ਨਾਲ ਮੌਕੇ ਤੇ ਪੁੱਜੇ ਤੇ ਲੌਕਾਂ ਨੂੰ ਸ਼ਾਂਤ ਕਰਵਾਇਆ ਤੇ ਕਿਹਾ ਕਿ ਉਹ ਕਿਸੇ ਵੀ ਸਿੱਖ ਜੱਥੇਬੰਦੀ ਨੂੰ ਸ਼ਹਿਰ ਵਿਚ ਮਾਰਚ ਨਹੀ ਕੱਢਣ ਦੇਣਗੇ। ਉਨਾਂ ਕਿਹਾ ਕਿ ਉਹ ਸ਼ਹਿਰ ਦਾ ਮਾਹੌਲ਼ ਸ਼ਾਂਤ ਰੱਖਣਾ ਚਾਹੁੰਦੇ ਹਨ, ਜੇਕਰ ਸਿੱਖ ਜੱਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ ਤਾਂ ਉਨਾਂ ਵਲੌਂ ਮੁੱਹਈਆਂ ਕੀਤੀਆਂ ਗਈਆਂ ਬੱਸਾਂ ਵਿਚ ਹੀ ਜਾਣਗੇ ਤੇ ਉਸੇ ਬੱਸਾਂ ਰਾਹੀਂ ਵਾਪਿਸ ਆਉਣਗੇ, ਕੌਈ ਵੀ ਸਿੱਖ ਜੱਥੇਬੰਦੀ ਆਪਣਾ ਵਾਹਨ ਲੈ ਕੇ ਸ਼ਹਿਰ ਅੰਦਰ ਦਾਖਿਲ ਨਹੀ ਹੌ ਸਕਦੀ।
ਪ੍ਰਧਾਨ ਗੁਰਸੇਵਕ ਸਿੰਘ ਪੱਧਰੀ ਤੇ ਹੌਰ ਸਿੱਖ ਜੱਥੇਬੰਦੀਆਂ ਨੇ ਵਿਚਾਰ ਕਰਨ ਤੇ ਕਿਹਾ ਕਿ ਉਹ ਪੁਲਸ ਪ੍ਰਸ਼ਾਸਨ ਦੇ ਅੱਗੇ ਘੁੱਟਣੇ ਟੇਕ ਕੇ ਉਨਾਂ ਵਲੌਂ ਮੁੱਹਈਆਂ ਕੀਤੀਆਂ ਬੱਸਾਂ ਵਿਚ ਨਹੀ ਜਾਣਗੇ।ਉਨਾਂ ਕਿਹਾ ਕਿ ਉਹ ਸੜਕ ‘ਤੇ ਹੀ ਅਰਦਾਸ ਕਰਕੇ ਆਂਪਣੇ ਆਪਣੇ ਪਿੰਡਾਂ ਨੂੰ ਵਾਪਿਸ ਜਾਣਗੇ।ਕਰੀਬ 3 ਘੰਟੇ ਲੱਗੇ ਇਸ ਜਾਮ ਨੂੰ ਸਿੱਖ ਜੱਥੇਬੰਦੀਆਂ ਨੇ ਅਰਦਾਸ ਕਰਨ ਤੌਂ ਬਾਅਦ ਸੜਕ ਦਾ ਜਾਮ ਖੌਲਿਆ।ਇਸ ਮੌਕੇ ਗੁਰਨਾਮ ਸਿੰਘ, ਕੁਲਦੀਪ ਸਿੰਘ ਮੌਦੇ, ਸੁਖਦੇਵ ਸਿੰਘ ਕਲਸ, ਬਲਦੇਵ ਸਿੰਘ ਵਡਾਲੀ, ਤਲਵਿੰਦਰ ਕੌਰ, ਪ੍ਰਭਜੌਤ ਕੌਰ, ਗੁਲਜਾਰ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਮੁਹਾਵਾ, ਗੁਰਸਾਹਿਬ ਸਿੰਘ ਭੁੱਸੇ ਆਦਿ ਹਾਜਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply