
ਖਾਲੜਾ (ਭਿੱਖੀਵਿੰਡ), 6 ਜੂਨ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ) ਸਤਿਕਾਰ ਕਮੇਟੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵੱਚਨਬੱਧ ਹਨ ਅਤੇ ਸਮੇਂ ਸਮੇਂ ‘ਤੇ ਪੰਥਕ ਮਸਲਿਆਂ ਤੇ ਅੰਦੋਲਨਾਂ ਵਿੱਚ ਵੀ ਉਹਨਾਂ ਦੇ ਸਿੰਘ ਵਧ ਚੜ ਕੇ ਹਿੱਸਾ ਲੈਂਦੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਤਿਕਾਰ ਕਮੇਟੀਆਂ ਦੇ ਸਿੰਘਾਂ ਚਾਨਣ ਸਿੰਘ ਦਰਾਜਕੇ ਤੇ ਰਣਜੀਤ ਸਿੰਘ ਖਾਲਸਾ ਉਧੋਕੇ ਨੇ ਸਾਡੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤਾ ਸਿੰਘ ਵੱਲੋਂ ਅਰੰਭੇ ਸੰਘਰਸ਼ ਦੀ ਹਮਾਇਤ ਵਾਸਤੇ ਨਿੱਤਰੀਆਂ ਸਤਿਕਾਰ ਕਮੇਟੀ ਜਥੇਬੰਦੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿੱਖੀਵਿੰਡ, ਸਤਿਕਾਰ ਸਭਾ ਪੰਚ ਪ੍ਰਧਾਨੀ ਸਤਿਕਾਰ ਕਮੇਟੀ ਝਬਾਲ ਤੇ ਗੱਗੋਬੂਆ ਦੇ ਸਿੰਘਾਂ ਨੇ ਜਲੰਧਰ ਵਿੱਚ ਰੇਲ ਰੋੋਕ ਅੰਦੋਲਨ ਵਿੱਚ ਵੀ ਸ਼ਮੂਲੀਅਤ ਕੀਤੀ।ਉਨਾਂ ਕਿਹਾ ਕਿ ਜਦ ਉਹ ਜਲੰਧਰ ਵਿੱਚ ਰੇਲਾਂ ਰੋਕਣ ਜਾ ਰਹੇ ਸਨ ਤਾਂ ਪੁਲਿਸ ਨੇ ਹੋਰਨਾਂ ਜਥੇਬੰਦੀਆਂ ਦੇ ਸਿੰਘਾਂ ਸਮੇਤ ਉਨਾਂ ਗ੍ਰਿਫਤਾਰ ਕਰ ਲਿਆ ਅਤੇ ਉਨਾਂ ਨੂੰ ਖੱਜ; ਖਰਾਬ ਕਰਨ ਲਈ ਦੂਰ ਕਿਸੇ ਅਨਜਾਨ ਜਗ੍ਹਾ ਤੇ ਲਿਜ਼ਾ ਕੇ ਛੱਡ ਦਿੱਤਾ।ਇਸ ਮੌਕੇ ਸੂਬਾ ਸਿੰਘ, ਰਣਧੀਰ ਸਿੰਘ ਝਬਾਲ, ਅਵਤਾਰ ਸਿੰਘ ਅਤੇ ਹੋਰ ਸਿੰਘ ਵੀ ਉਨਾਂ ਦੇ ਨਾਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media