Monday, October 5, 2026

ਪਿੰਡ ਉਸਮਾਂ ਵਿੱਚ ਹੋਇਆ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਭਾਰੀ ਇਕੱਠ

PPN0606201525ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ) ਪਿੰਡ ਉਸਮਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਮੀਟਿੰਗ ਰਜਿੰਦਰ ਸਿੰਘ ਉਸਮਾਂ ਦੇ ਗ੍ਰਹਿ ਵਿਖੇ ਹਰਮਨ ਸਿੰਘ ਯੂਥ ਇੰਚਾਰਜ ਦੀ ਪ੍ਰੇਰਨਾ ਸਦਕਾ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੱਟੀ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਨੇ ਯੂਥ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਸਾਰੀਆਂ ਹੀ ਵੋਟਾਂ ਦੇ ਸਹਾਰੇ ਸਾਡੇ ਤੇ ਰਾਜ ਕਰ ਰਹੀਆਂ ਦੋਨੇ ਪਾਰਟੀਆਂ ਨੇ ਕਿਵੇਂ ਸਾਡੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦੋਨਾਂ ਪਾਰਟੀਆਂ ਨੇ ਅੱਜ ਤੱਕ ਲੋਕਾਂ ਦੇ ਮਨਾ ਨਾਲ ਮਾਨਸਕਿ ਖਿਲਵਾੜ ਕੀਤਾ ਹੈ ਅਤੇ ਕੋਈ ਵੀ ਪਾਰਟੀ ਅੱਜ ਤੱਕ ਸਾਡੀ ਆਮ ਜਨਤਾ ਨਾਲ ਇਨਸਾਫ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਮੌਜ਼ੂਦਾ ਹਾਲਤ ਦੇਖ ਲਵੋ, ਸਿਰਫ ਨੌਜਵਾਨਾਂ ਨੂੰ ਨਸ਼ੇ ਤੇ ਲਗਾਇਆ ਹੈ ਅਤੇ ਬੇਰੋਜ਼ਗਾਰਾਂ ਬਣਾਇਆ। ਉਹਨਾਂ ਕਿਹਾ ਕਿ ਨੋਜਵਾਨ ਨਸ਼ੇ ਕਰਕੇ ਦਿਨੋ-ਦਿਨ ਮਰ ਰਹੇ ਹਨ, ਬੇਰੁਜ਼ਗਾਰੀ ਤੋਂ ਤੰਗ ਆਕੇ ਨੋਜਵਾਨ ਬਾਹਰ ਜਾਣ ਨੂੰ ਪਹਿਲ ਦੇ ਰਹੇ ਹਨ। ਉਹਨਾਂ ਨੋਜਵਾਨ ਨੂੰ ਅਪੀਲ ਕੀਤੀ ਕਿ ਸਾਨੂੰ ਖੁਦ ਹੀ ਆਪਣਾ ਬਚਾ ਕਰਨਾ ਪਵੇਗਾ। ਉਹਨਾਂ ਨੋਜਵਾਨਾਂ ਦਾ ਪਾਰਟੀ ਵਿੱਚ ਆਉਣ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਯੂਥ ਵਰਕਰ ਫੁੱਲਾ ਸਿੰਘ, ਰਜਿੰਦਰ ਸਿੰਘ ਉਸਮਾਂ, ਯੂਥ ਇੰਚਾਰਜ ਹਰਮਨਜੀਤ ਸਿੰਘ, ਸਰਕਲ ਇੰਚਾਰਜ ਨਿਰਭੈ ਸਿੰਘ, ਉਸਮਾਂ ਦੇ ਯੂਥ ਇੰਚਾਰਜ ਲਵਪ੍ਰੀਤ ਸਿੰਘ, ਬਰਿੰਦਰ ਸਿੰਘ, ਹਰਜੀਤ ਸਿੰਘ ਚੀਮਾ ਯੂਥ ਵਰਕਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply