Friday, February 14, 2025

ਨਿੱਜੀ ਸਕੂਲੀ ਬੱਸਾਂ ਦੇ ਡਰਇਰਵਰਾਂ ਅਤੇ ਮਾਲਕਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ

PPN100405
ਬਠਿੰਡਾ, 10 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ )- ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਹੇਠਲੀ ਬਾਦਲ ਸਰਕਾਰ ਤੋਂ ਪ੍ਰੇਸ਼ਾਨ ਸਕੂਲ ਬੱਸਾਂ ਦੇ ਮਾਲਕਾਂ ਨੇ ਅੱਜ ਬਠਿੰਡਾ ਵਿਖੇ ਭਰਵਾਂ ਇਕੱਠ ਕਰਕੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਦੀ ਰਹਿਨੁਮਾਈ ਹੇਠ ਬਠਿੰਡਾ ਦੀ ਪਰਿੰਦਾ ਸਟਰੀਟ ਤੇ ਬਠਿੰਡਾ ਅਤੇ ਇਸਦੇ ਆਸ-ਪਾਸ ਦੇ ਸਕੂਲ ਬੱਸ ਮਾਲਕਾਂ ਅਤੇ ਡਰਾਇਵਰਾਂ ਦਾ ਇਕੱਠ ਹੋਇਆ ਅਤੇ ਉਹਨਾ ਨੇ ਫੈਸਲਾ ਲਿਆ ਕਿ ਇਹਨਾ ਲੋਕ ਸਭਾ ਚੋਣਾਂ ਵਿੱਚ ਉਹ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇ ਕੇ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾਉਣਗੇ। ਜਦੋਂ ਗੁਰਪ੍ਰੀਤ ਸਿੰਘ ਹੈਪੀ  ਬੱਸ ਡਰਾਇਵਰਾਂ ਤੇ ਮਾਲਕਾਂ ਦੀਆਂ ਤਕਲੀਫਾਂ ਅਤੇ ਸਰਕਾਰ ਦੀ ਧੱਕੇਸ਼ਾਹੀ ਅਤੇ ਜ਼ੁਲਮ ਦੀ ਦਾਸਤਾਨ ਮੰਚ ਤੋਂ ਬਿਆਨ ਕਰ ਰਿਹਾ ਸੀ ਤਾਂ ਕਈ ਬੱਸ ਡਰਾਇਵਰ ਭਾਵੁਕ ਹੋ ਕੇ ਰੋਣ ਵੀ ਲੱਗ ਪਏ ਸਨ। ਉਹਨਾ ਕਿਹਾ ਕਿ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਸਕੂਲ ਬੱਸਾਂ ਦੇ ਮਾਲਕਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਕਰਦੀ ਆ ਰਹੀ ਹੈ। ਉਹ ਆਪਣੇ ਸਰਕਾਰੀ ਅਮਲੇ ਰਾਹੀਂ ਉਹਨਾ ਨੂੰ ਤੰਗ ਪ੍ਰੇਸ਼ਾਨ ਕਰਕੇ ਜਜ਼ੀਆ ਉਗਰਾਉਂਦੀ ਹੈ ਜਿਸ ਨਾਲ ਉਹਨਾ ਦੇ ਚੁੱਲੇ ਦੀ ਅੱਗ ਬੁਝਣ ਦੀ ਕਾਗਾਰ ਤੇ ਹੈ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਇਹਨਾ ਦੱਬੇ ਕੁਚਲੇ ਲੋਕਾਂ ਦੀ ਹਰ ਮੱਦਦ ਕਰਨ ਦਾ ਭਰੋਸਾ ਦਿਵਾਇਆ। ਉਹਨਾ ਕਿਹਾ ਕਿ ਹੁਣ ਬਾਦਲ ਸਰਕਾਰ ਦਾ ਮੁੱਖ ਟੀਚਾ ਕੇਵਲ ਤੇ ਕੇਵਲ ਪੰਜਾਬ ਵਿਚਲੇ ਹਰ ਵਪਾਰ ਉੱਪਰ ਕਬਜਾ ਕਰਨਾ ਰਹਿ ਗਿਆ ਹੈ। ਪਹਿਲਾਂ ਉਹਨਾ ਨੇ ਆਮ ਟਰਾਂਪੋਰਟਰਾਂ ਦੇ ਪਰਮਿਟ ਧੱਕੇ ਨਾਲ ਹਥਿਆ ਕੇ ਉਹਨਾ ਨੂੰ ਸੜਕਾਂ ਤੋਂ ਲਾਹ ਦਿੱਤਾ ਫਿਰ ਮੀਡੀਆ ਤੇ ਕੇਬਲ ਤੇ ਕਬਜਾ ਕੀਤਾ ਤੇ ਹੁਣ ਹੌਲੀ ਹੌਲੀ ਹਰ ਵਿਅਕਤੀ ਨੂੰ ਉਹ ਬੇਰੁਜ਼ਗਾਰ ਕਰਨ ਤੇ ਤੁਲੇ ਹੋਏ ਹਨ। ਮਨਪ੍ਰੀਤ ਬਾਦਲ ਨੇ ਅੱਗੇ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਹੁੰਦਾ ਹੈ ਨਾ ਕਿ ਉਹਨਾ ਦੇ ਪਹਿਲਾਂ ਤੋਂ ਚੱਲਦੇ ਰੁਜ਼ਗਾਰ ਨੂੰ ਖੋਹਣਾ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਕਾਂਗਰਸ ਦੇ ਸਥਾਨਕ ਉੱਘੇ ਨੇਤਾ ਕੇ.ਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਸੁਖਦੇਵ ਸਿੰਘ ਚਹਿਲ, ਰਾਜਨ ਗਰਗ, ਇੰਦਰ ਸਿੰਘ ਸਾਹਨੀ, ਸੰਜੀਵ ਕੁਮਾਰ ਬਬਲੀ, ਰਣਜੀਤ ਸਿੰਘ ਗਰੇਵਾਲ, ਹਰਵਿੰਦਰ ਸਿੰਘ ਲੱਡੂ, ਡਾ: ਸੱਤਪਾਲ ਭਠੇਜਾ, ਦਵਿੰਦਰ ਸਿੰਘ ਦੀਪੀ, ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ, ਪੀ.ਪੀ.ਪੀ. ਦੇ ਰਮਨ ਸ਼ਰਮਾ ਅਤੇ ਸਕੂਲ ਅਤੇ ਕਾਲਜ ਬੱਸ ਯੂਨੀਅਨ ਦੇ ਮੋਹਨ ਲਾਲ ਸ਼ਰਮਾ, ਨਿਰਮਲ ਸਿੰਘ, ਜਸਮੀਤ ਸਿੰਘ, ਸੰਜੀਵ ਕੁਮਾਰ, ਸੱਚਦੇਵ ਸਿੰਘ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ, ਗੁਰਮੰਦਰ ਸਿੰਘ, ਬਸੰਤ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ, ਗੁਰਮੀਤ ਸਿੰਘ, ਬਿੰਦਰ ਸਿੰਘ, ਨਵਤੇਜ ਸਿੰਘ, ਗੋਰਾ ਸਿੰਘ, ਸੰਦੀਪ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply