Monday, October 5, 2026

 ਦਲ ਖਾਲਸਾ ਦੇ ਸੱਦੇ ‘ਤੇ ਅੰਮ੍ਰਿਤਸਰ ਬੰਦ ਰਿਹਾ

PPN0606201529

ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਘੱਲੂਘਾਰਾ ਦਿਵਸ ‘ਤੇ ਦਲ ਖਾਲਸਾ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ, ਬਜ਼ਾਰ, ਨਿੱਜੀ ਅਦਾਰੇ ਤੇ ਸਕੂਲ ਬੰਦ ਰਹੇ।ਇਸ ਬੰਦ ਦੌਰਾਨ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਣ ਲਈ ਜਿਲ੍ਹਾ ਤੇ ਪੁਲਿਸ ਪ੍ਰਾਸ਼ਸ਼ਨ ਵੱਲੋਂ ਸੁਰੱਖਿਆ ਦੇ ਕਰੜੇ ਇੰਤਜਾਮ ਕੀਤੇ ਗਏ ਸਨ ਅਤੇ ਪ੍ਰਮੁੱਖ ਚੌਂਕਾਂ ਤੇ ਬਜ਼ਾਰਾਂ ਵਿੱਚ ਪੁਲਿਸ ਜਵਾਨ ਤਾਇਨਾਤ ਸਨ।PPN0606201527
ਸ਼ਹਿਰ ਵਿੱਚ ਅਮਨ ਤੇ ਕਨੂੰਨ ਦੀ ਸਥਿਤੀ ਨੂਮ ਬਣਾਏ ਰੱਖਣ ਲਈ ਬੰਦ ਦਾ ਸੱਦਾ ਦੇਣ ਵਾਲੀ ਜਥੇਬੰਦੀ ਦਲ ਖਾਲਸਾ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਥਾਵਾਂ ਤੇ ਨਜ਼ਰਬੰਦ ਕਰ ਦਿੱਤਾ ਗਿਆ। ਬੰਦ ਦੌਰਾਨ ਧਰਮ ਸਿੰਘ ਮਾਰਕੀਟ, ਕਟੜਾ ਜੈਮਲ ਸਿੰਘ, ਹਾਲ ਬਜ਼ਾਰ ਕਰਮੋ ਡਿਓੜੀ, ਰਾਮ ਬਾਗ, ਮੈਡੀਸਨ ਮਾਰਕੀਟ, ਬਿਜਲੀ ਮਾਰਕੀਟ, ਲਾਰੈਂਸ ਰੋਡ, ਕੁਵੀਨਜ਼ ਰੋਡ, ਸੁਲਤਾਨਵਿੰਡ ਰੋਡ, ਤਰਨ ਤਾਰਨ ਰੋਡ, ਈਸਟ ਮੋਹਨ ਨਗਰ, ਪਿੰਡ ਸੁਲਤਾਨਵਿੰਡ ਪੂਰੀ ਤਰ੍ਹਾਂ ਬੰਦ ਰਹੇ।

PPN0606201528

ਕਈ ਥਾਈਂ ਬੈਂਕਾਂ ਵਿੱਚ ਅੱਧਾ ਸ਼ਟਰ ਸੁੱਟ ਕੇ ਕੰਮ ਹੋਇਆ, ਲੇਕਿਨ ਆਵਾਜਾਈ ਨਿਰੰਤਰ ਜਾਰੀ ਰਹੀ।ਡੀ.ਸੀ.ਪੀ ਪੁਲਿਸ ਸ੍ਰੀ ਪਰਮਪਾਲ ਸਿੰਘ ਨੇ ਦੱਸਿਆ ਕਿ ਬੰਦ ਦੌਰਾਨ ਮੁਕੰਮਲ ਸ਼ਾਂਤੀ ਰਹੀ ਅਤੇ ਕਿਧਰੋਂ ਵੀ ਕੋਈ ਮਾੜੀ ਘਟਨਾ ਵਾਪਰਨ ਦੀ ਖਬਰ ਨਹੀਂ ਮਿਲੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply