Friday, July 17, 2026

ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਪੱਟੀ ਥਾਣੇ ਅੱਗੇ ਲੱਗੇਗਾ ਧਰਨਾ – ਢਿੱਲੋਂ

PPN0606201526
ਪੱਟੀ, 6 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਕੱਪੜਿਆਂ ਦੀ ਸਿਲਾਈ ਦਿੱਤੇ ਸਮੇਂ ‘ਚ ਨਾ ਹੋਣ ‘ਤੇ ਰਾਤ ਸਮੇਂ ਘਰੋਂ ਬਾਹਰ ਕੱਢ ਕੇ ਗਲੀ ‘ਚ ਬੇਸਬਾਲਾਂ ਤੇ ਕਿਰਪਾਨਾਂ ਨਾਲ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਦਾ ਡੈਪੁਟੇਸ਼ਨ ਪੁਲਿਸ ਮੁਖੀ ਥਾਣਾ ਪੱਟੀ ਨੂੰ ਮਿਲਿਆ।ਪਰ ਪੁਲਿਸ ਮੁੱਖੀ ਥਾਣਾ ਪੱਟੀ ‘ਚ ਮੌਜ਼ੂਦ ਨਾ ਹੋਣ ਤੇ ਡਿਊਟੀ ਇੰਚਾਰਜ ਨੂੰ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜੇਕਰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਥਾਣਾ ਪੱਟੀ ਦੇ ਮੁੱਖ ਗੇਟ ਅੱਗੇ ਜਲਦ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਐਡਵੋਕੇਟ ਢਿਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਵਾਰਡ ਨੰ. 3 ਪੁਰਾਣੀ ਕੈਂਰੋ ਰੋਡ ਵਿਖੇ ਸਿਲਾਈ ਦਾ ਕੰਮ ਕਰਦਾ ਹੈ ਵਲੋਂ ਕਪੜਿਆਂ ਦੀ ਸਿਲਾਈ ਨਾ ਕਰਨ ‘ਤੇ 10 ਮਈ ਦੀ ਸ਼ਾਮ ਨੂੰ 8.30 ਵਜੇ ਕਰੀਬ 10-12 ਵਿਅਕਤੀਆਂ ਵਲੋਂ ਅਜੀਤ ਸਿੰਘ ਤੇ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਸੀ।ਜਿਸ ਦੀ ਸੂਚਨਾ ਪੁਲਿਸ ਥਾਣਾ ਪੱਟੀ ਵਿਖੇ ਦਿੱਤੀ ਗਈ ਅਤੇ ਸਿਵਲ ਹਸਪਤਾਲ ਪੱਟੀ ਵਲੋਂ ਸੱਟਾਂ ਦੀ ਪੁਸ਼ਟੀ ਕਰਦਿਆਂ ਨਤੀਜਾ ਆਇਆ ਵੀ ਇਕ ਮਹੀਨਾ ਬੀਤ ਗਿਆ। ਪੁਲਿਸ ਵਿਭਾਗ ਵੱਲੋਂ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰ ਉਪਰ ਰਾਜੀਨਾਮਾ ਕਰਨ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ।
ਐਡਵੋਕੇਟ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਦਾ ਡੈਪੂਟੇਸ਼ਨ ਮੁੱਖ ਅਫਸਰ ਪੁਲਿਸ ਥਾਣਾ ਪੱਟੀ ਨੂੰ ਮਿਲਿਆ ਸੀ ਤਾਂ ਉਸ ਸਮੇਂ ਡੈਪੂਟੇਸ਼ਨ ਨੂੰ ਬਣਦੀ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਸੀ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਪਾਰਟੀ ਵੱਲੋਂ ਪੁਲਿਸ ਥਾਣਾ ਪੱਟੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਗੁਰਦਿਆਲ ਸਿੰਘ, ਹਰਭਜਨ ਸਿੰਘ ਪੱਟੀ, ਗਿਆਨੀ ਜਗੀਰ ਸਿੰਘ ਲਹੋਕਾ, ਮਾਸਟਰ ਸੁਖਦੇਵ ਸਿੰਘ, ਗੁਲਜਾਰ ਮੁਨਸ਼ੀ,ਗੁਰਮੁੱਖ ਸਿੰਘ, ਕੁਲਦੀਪ ਸਿੰਘ, ਪੁਸ਼ਪਿੰਦਰ ਸਿੰਘ ਪਿੰਦਰ, ਇੰਦਰਬੀਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਮੌਜ਼ੂਦ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply