Sunday, June 15, 2025
Breaking News

ਬੀਬੀ ਗੁਲਸ਼ਨ ਨੇ ਕੀਤਾ ਕਰਮਗੜ੍ਹ ਸੱਤਰਾ ਵਿਖੇ ਨੰਨੀ ਛਾਂ ਸਿਲਾਈ ਸੈਂਟਰ ਦਾ ਉਦਘਾਟਨ

PPN0706201505

ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ 6 ਸਾਲ ਪਹਿਲਾਂ ਰੁੱਖ ਅਤੇ ਕੁੱਖ ਦੀ ਰਾਖੀ ਤਹਿਤ ਚਲਾਈ ਗਈ ਨੰਨੀ ਛਾਂ ਦੀ ਲੜੀ ਤਹਿਤ ਜਿੱਥੇ ਰੁੱਖਾਂ ਦੀ ਸੰਭਾਲ ਲਈ ਸਾਰਥਿਕ ਉਪਰਾਲਿਆਂ ਨੂੰ ਬੂਰ ਪੈ ਰਿਹਾ ਹੈ ਉੱਥੇ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲੀਆਂ ਧੀਆਂ ਪ੍ਰਤੀ ਲੋਕਾਂ ਦੀ ਮਾਨਸਿਕਤਾ ਬਦਲੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲੜਕੀਆਂ ਨੂੰ ਆਪਣੇ ਹੀ ਪਿੰਡ ਵਿੱਚ ਕਿੱਤਾ ਮੁਖੀ ਨੰਨ੍ਹੀ ਛਾਂ ਸਿਲਾਈ ਸੈਂਟਰ ਖੋਲ ਕੇ ਲੜਕੀਆਂ ਨੂੰ ਆਤਮ ਨਿਰਭਰ ਹੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਬਠਿੰਡਾ ਦੇ ਪਿੰਡ ਕਰਮਗੜ੍ਹ ਸੱਤਰਾਂ ਦੇ ਨਰੇਗਾ ਭਵਨ ਵਿਖੇ ਪਿੰਡ ਦੀਆਂ ਧੀਆਂ ਨੂੰ ਮਾਨ-ਸਨਮਾਨ ਦੇਣ ਤਹਿਤ ਨੰਨ੍ਹੀ ਛਾਂ ਸਿਲਾਈ ਸੈਂਟਰ ਦਾ ਉਦਘਾਟਨ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਮੁੱਖ ਸੇਵਾਦਾਰ ਹਲਕਾ ਦਿਹਾਤੀ ਬਠਿੰਡਾ ਵੱਲੋਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਕੀਤਾ।
ਇਸ ਮੌਕੇ ਕਰਨਲ ਬਿਕਰਮਜੀਤ ਸਿੰਘ ਗਿੱਲ ਨੇ ਨੰਨ੍ਹੀ ਛਾਂ ਸਿਲਾਈ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਨੰਨ੍ਹੀ ਛਾਂ ਸਕੀਮ ਤਹਿਤ ਲੜਕੀਆਂ ਲਈ ਬਠਿੰਡਾ ਅਤੇ ਮਾਨਸਾ ਵਿਚ ਲਗਭਗ 5300 ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ 1221 ਲੜਕੀਆਂ ਟ੍ਰੇਨਿੰਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨੰਨ੍ਹੀ ਛਾਂ ਸਿਲਾਈ ਸੈਂਟਰ ਵਿੱਚ ਸਿਖਲਾਈ ਲੈਣ ਵਾਲੀ ਹਰ ਲੜਕੀ ਨੂੰ ਸਿਲਾਈ ਮਸ਼ੀਨ ਦੇਣ ਤੋਂ ਇਲਾਵਾ ਸੱਤ ਮਹੀਨਿਆਂ ਦੇ ਕੋਰਸ ਤੋਂ ਬਾਅਦ ਕੋਰਸ ਦਾ ਸਰਟੀਫਿਕੇਟ ਦਿੱਤਾ ਜਾਵੇਗਾ।ਲੜਕੀਆਂ ਦੀ ਸੈਂਟਰ ਵਿੱਚ 50 ਪ੍ਰਤੀਸ਼ਤ ਹਾਜਰੀ ਜਰੂਰੀ ਹੈ।
ਇਸ ਦੌਰਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਮੈਂ ਬਠਿੰਡਾ ਹਲਕੇ ਦੀ ਪਹਿਲਾਂ ਵੀ ਬਤੌਰ ਮੈਂਬਰ ਪਾਰਲੀਮੈਂਟ ਸੇਵਾ ਕੀਤੀ ਹੈ ਅਤੇ ਹੁਣ ਮੈਨੂੰ ਦੁਬਾਰਾ ਫਿਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਵੱਲੋਂ ਆਪਣੇ ਹਲਕੇ ਬਠਿੰਡਾ ਵਿਚ ਸੇਵਾ ਸੌਂਪੀ ਹੈ। ਮੈਂ ਬਾਦਲ ਪਰਿਵਾਰ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਨਾਲੋਂ ਮੋਹਰੀ ਹਨ ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਤੀ ਸੈਕਟਰ, ਖੇਡਾਂ, ਸਮਾਜਿਕ, ਰਾਜਨੀਤਕ ਖੇਤਰ ਹੋਵੇ।ਇਸ ਸੈਂਟਰ ਵਿੱਚੋਂ ਲੜਕੀਆਂ ਸਿਲਾਈ ਸਿੱਖ ਕੇ ਆਪਣੇ ਪਰਿਵਾਰ ਅਤੇ ਬਾਹਰੋਂ ਵੀ ਸਿਲਾਈ ਕਰਕੇ ਆਰਥਿਕ ਮੱਦਦ ਕਰ ਸਕਦੀ ਹੈ। ਇਸ ਮੌਕੇ ਬੀਬੀ ਪ੍ਰਨੀਤ ਕੌਰ ਜਿਲ੍ਹਾ ਵਿਕਾਸ ਅਫਸਰ, ਬੀਬੀ ਗੁਰਵਿੰਦਰ ਕੌਰ ਸੀਨੀਅਰ ਅਕਾਲੀ ਆਗੂ, ਕੈਪਟਨ ਗੁਰਬਚਨ ਸਿੰਘ ਚਹਿਲ, ਬੀਬੀ ਰਜਨੀ ਸਚਦੇਵਾ, ਸਰਪੰਚ ਜਸਵਿੰਦਰ ਰਾਮ, ਨਰਿੰਦਰ ਸਿੰਘ ਸਾਬਕਾ ਸਰਪੰਚ, ਮਨਜਿੰਦਰ ਸਿੰਘ, ਨਰਿੰਦਰ ਸਿੰਘ ਸਰਦਾਰਗੜ੍ਹ, ਗਿਆਨ ਸਿੰਘ ਸਰਦਾਰਗੜ੍ਹ, ਗੁਰਮੇਲ ਸਿੰਘ ਸਰਪੰਚ ਬੱਲੂਆਣਾ, ਜਥੇਦਾਰ ਜਗਸੀਰ ਸਿੰਘ ਬੱਲੂਆਣਾ, ਸੁਖਦੇਵ ਸਿੰਘ ਪੰਚ ਬੱਲੂਆਣਾ, ਅੰਗਰੇਜ ਸਿੰਘ ਦਿਓਣ, ਗੁਰਜੀਤ ਸਿੰਘ ਗੋਰਾ ਦਿਓਣ, ਜਸਵਿੰਦਰ ਸਿੰਘ ਦਿਓਣ, ਜਗਤਾਰ ਸਿੰਘ ਪੰਚ, ਇਕਬਾਲ ਸਿੰਘ ਵਿਰਕ ਖੁਰਦ ਡਾਇਰੈਕਟਰ, ਭੋਲਾ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਨਰਦੇਵ ਸਿੰਘ ਪੰਚ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply