ਸੰਸਾਰ ਪੱਧਰ ਤੇ ਇਹ ਕ੍ਰਿਕਟ ਖਿਡਾਰੀ ਬਟਾਲੇ ਦਾ ਨਾ ਚਮਕਾਉਣਗੇ- ਅਸ਼ੋਕ ਲੂਣਾ
ਬਟਾਲਾ, 7 ਜੂਨ (ਨਰਿੰਦਰ ਬਰਨਾਲ ) – ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਐੋਸ਼ੋਸੀਏਸਨ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਵਿਖੇ 1 ਜੂਨ ਤੋ 30 ਜੂਨ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ।ਇਸ ਕੈਂਪ ਵਿੱਚ ਹਾਜ਼ਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼ਹਿਰ ਦੀ ਪ੍ਰਮੱਖ ਸੰਸਥਾ ਸਹਾਰ ਕਲੱਬ ਬਟਾਲਾ ਦੇ ਸਰਪ੍ਰਸਤ ਸ੍ਰੀ ਜਤਿੰਦਰ ਕੱਦ ਦੇ ਨਾਲ ਸ੍ਰੀ ਅਸ਼ੋਕ ਲੂਣਾ ਇੰਚਾਰਜ਼ ਬਲੱਡ ਬੈਂਕ, ਬਟਾਲਾ ਪਾਲਿਟੈਕਨਿਕ ਕਾਲਜ ਦੀ ਵਿਖੇ ਪਹੁੰਚੇਤੇ ਕ੍ਰਿਕਟ ਖਿਡਾਰੀਆਂ ਦੇ ਚੰਗੇ ਭਵਿੱਖ ਵਾਸਤੇ ਅਸ਼ੀਰਵਾਦ ਦਿਤਾ। ਕਲੱਬ ਮੈਂਬਰਾਂ ਵਿੱਚ ਐਸ. ਡੀ. ਓ ਕੁਲਦੀਪ ਸਿੰਘ ਬੇਦੀ, ਰਤਨ ਬਠਵਾਲ, ਭਪਿੰਦਰ ਸਿੰਘ, ਕੀਮਤੀ ਲਾਲ ਹਾਜ਼ਰ ਸਨ। ਸਹਾਰਾ ਕਲੱਬ ਵੱਲੋਂ ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੀ ਇਸ ਕਾਰਜ਼ ਦੀ ਸਲਾਘਾ ਕਰਦਿਆਂ ਕਿਹਾ ਇਹ ਖਿਡਾਰੀ ਭਵਿੱਖ ਵਿੱਚ ਸੰਸਾਰ ਪੱਧਰੀ ਖਿਡਾਰੀ ਬਣਕੇ ਬਟਾਲਾ ਹੀ ਨਹੀਂ ਬਲਕਿ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਵੱਲੋਂ ਸਹਾਰਾ ਕਲੱਬ ਦੇ ਮੈਬਰਾਂ ਦਾ ਧਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰ ਖਿਡਾਰੀਆਂ ਤੋ ਇਲਵਾ ਬਲਰਾਜ ਮਹਾਜਨ, ਸੈਕਟਰੀ ਅਸ਼ਵਨੀ ਬਾਂਟਾ, ਜੈ ਸ਼ਿਵ ਕੈਸ਼ੀਅਰ, ਤੋਂ ਇਲਾਵਾ ਮਨੂ ਜੁਨੇਜਾ, ਵਿਜੈ ਕੁਮਾਰ, ਪ੍ਰਦੀਪ ਕੁਮਾਰ, ਬਲਵਿੰਦਰ ਕੁਮਾਰ, ਕੋਚ ਵਿਨੋਦ ਜੋਗਿੰਦਰ, ਅਸ਼ੋਕ ਕੁਮਾਰ, ਅਮਿਤ, ਹਰੀ ਕ੍ਰਿਸ਼ਨ ਆਦਿ ਹਾਜ਼ਰ ਸਨ।